
ਗੈਰ-ਕਾਨੂੰਨੀ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਤਹਿਤ ਕੀਤਾ ਮਾਮਲਾ ਦਰਜ
ਉੱਤਰ ਪ੍ਰਦੇਸ਼: ਸੰਭਲ ਜ਼ਿਲ੍ਹੇ ਦੇ ਨਖਾਸਾ ਥਾਣਾ ਖੇਤਰ 'ਚ ਇਕ ਹਿੰਦੂ ਔਰਤ ਨੂੰ ਕਥਿਤ ਤੌਰ 'ਤੇ ਈਸਾਈ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਮਿਸ਼ਨਰੀ ਸਕੂਲ ਦੇ ਦੋ ਅਧਿਆਪਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 21 ਸਤੰਬਰ ਨੂੰ ਮਿਸ਼ਨਰੀ ਦੁਆਰਾ ਚਲਾਏ ਜਾ ਰਹੇ ਸੀਡੀਐਮ ਜੂਨੀਅਰ ਹਾਈ ਸਕੂਲ ਦੇ ਅਧਿਆਪਕਾਂ- ਸਿਸਟਰ ਰੋਜ਼ ਮੈਰੀ ਅਤੇ ਸਿਸਟਰ ਡੀਸਾ ਇੱਕ ਹਿੰਦੂ ਪਰਿਵਾਰ ਦਾ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਸਾੜਿਆ ਗਿਆ। ਪੁਲਿਸ ਨੇ ਦੱਸਿਆ ਕਿ ਧਰਮ ਪਰਿਵਰਤਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਣ ਵਾਲੀ ਔਰਤ ਸੁਨੀਤਾ ਦਾ ਪਤੀ ਈਸਾਈ ਹੈ।
ਪੁਲਿਸ ਅਨੁਸਾਰ, ਸੁਨੀਤਾ ਦੇ ਬਿਆਨਾਂ ਦੇ ਆਧਾਰ 'ਤੇ ਇਸ ਮਾਮਲੇ 'ਚ ਮਿਸ਼ਨਰੀ ਸਕੂਲ ਦੀ ਸਿਸਟਰ ਰੋਜ਼ ਮੈਰੀ ਅਤੇ ਸਿਸਟਰ ਡੀਸਾ 'ਤੇ ਵੀਰਵਾਰ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਅਤੇ ਗੈਰ-ਕਾਨੂੰਨੀ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ।