ਅੱਗ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ
ਵਲਸਾਡ - ਗੁਜਰਾਤ ਦੇ ਵਲਸਾਡ 'ਚ ਐਕਸਪ੍ਰੈੱਸ ਟਰੇਨ 'ਚ ਅੱਗ ਲੱਗ ਗਈ। ਦਰਅਸਲ ਹਮਸਫ਼ਰ ਸੁਪਰਫਾਟਸ ਐਕਸਪ੍ਰੈੱਸ ਟਰੇਨ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਟਰੇਨ ਮੁੰਬਈ ਤੋਂ ਅਹਿਮਦਾਬਾਦ ਜਾ ਰਹੀ ਸੀ। ਟਰੇਨ ਵਿਚ ਅੱਗ ਲੱਗਦੇ ਹੀ ਹਫੜਾ-ਦਫੜਾ ਮਚ ਗਈ। ਯਾਤਰੀਆਂ ਨੂੰ ਟਰੇਨ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਅੱਗ ਲੱਗਣ ਕਰ ਕੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਅੱਗ ਟਰੇਨ ਦੇ ਜਨਰੇਟਰ ਕੋਚ 'ਚ ਲੱਗੀ ਸੀ ਪਰ ਵੇਖਦੇ ਹੀ ਵੇਖਦੇ ਅੱਗ ਬਾਕੀ ਡੱਬਿਆਂ ਤੱਕ ਫੈਲ ਗਈ। ਹਾਲਾਂਕਿ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਟਰੇਨ ਵਿਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਟਰੇਨ ਵਿਚ ਅੱਗ ਲੱਗ ਦੇ ਕਾਰਨਾਂ ਦਾ ਅਜੇ ਨਹੀਂ ਪਤਾ ਲੱਗਿਆ ਹੈ।