ਘਰ ਵਿਚ ਇੱਕਲੀ ਕੁੜੀ ਨਾਲ ਨੌਜਵਾਨਾਂ ਵਲੋਂ ਕੁੱਟਮਾਰ: ਕੀਤੀ ਖ਼ੁਦਕੁਸ਼ੀ
Published : Oct 23, 2018, 1:37 pm IST
Updated : Oct 23, 2018, 1:37 pm IST
SHARE ARTICLE
Home Alone girl assaulted by Neighbors: Suicide
Home Alone girl assaulted by Neighbors: Suicide

ਨਵੀ ਦਿੱਲੀ ਦੇ ਇਗਨੂ ਤੋਂ ਐਮ.ਏ ਦੀ ਪੜ੍ਹਾਈ ਕਰ ਰਹੀ ਇਕ ਵਿਦਿਆਰਥਣ ਨੇ ਸੋਮਵਾਰ ਸਵੇਰੇ ਫਾਹਾ ਲਗਾ

ਨਵੀ ਦਿੱਲੀ (ਭਾਸ਼ਾ): ਨਵੀ ਦਿੱਲੀ ਦੇ ਇਗਨੂ ਤੋਂ ਐਮ.ਏ ਦੀ ਪੜ੍ਹਾਈ ਕਰ ਰਹੀ ਇਕ ਵਿਦਿਆਰਥਣ ਨੇ ਸੋਮਵਾਰ ਸਵੇਰੇ ਫਾਹਾ ਲਗਾ ਕੇ ਖੁਦਖੁਸ਼ੀ ਕਰ ਲਈ।ਦੋਸ਼ ਹੈ ਕਿ ਐਤਵਾਰ ਦੀ ਸ਼ਾਮ ਨੂੰ ਗੁਆਂਢ ਦੇ ਮੁੰਡਿਆਂ ਨੇ ਘਰ ਵਿਚ ਦਾਖਲ ਹੋ ਕੇ ਉਸ ਨਾਲ ਕੁਟਮਾਰ ਕੀਤੀ ਤੇ ਨਾਲ ਹੀ ਬਲੇਡ ਨਾਲ ਉਸ ਤੇ ਹਮਲਾ ਕਰ ਦਿੱਤਾ। ਨਾਲ ਹੀ ਪਰਿਵਾਰਕ ਮੈਂਬਰਾ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਮੁਲਜ਼ਮਾ 'ਤੇ ਕੋਈ ਕਾਰਵਾਈ ਨਹੀਂ ਕੀਤੀ। ਦੱਸ ਦਈਏ ਕਿ ਮ੍ਰਿਤਕਾ ਦੀ ਪਛਾਣ ਸ਼ਿਲਪਾ ਉਮਰ 21 ਦੇ ਰੂਪ ਵਿਚ ਹੋਈ ਹੈ ਤੇ ਪੁਲਿਸ ਨੂੰ ਜਾਂਚ ਦੌਰਾਨ ਕੋਈ ਸੂਸਾਈਡ ਨੋਟ ਨਹੀਂ ਮਿਲਿਆ।

SuicideSuicide

ਫਿਲਹਾਲ ਸ਼ਿਲਪਾ ਦੀ ਮਾਂ ਦੇ ਬਿਆਨਾਂ ਉੱਤੇ ਮੁਲਜ਼ਮ ਪਰਿਵਾਰ ਦੇ ਖਿਲਾਫ਼ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਐਤਵਾਰ ਦੀ ਸ਼ਾਮ ਨੂੰ ਕਿਸੇ ਗੱਲ ਨੂੰ ਲੈ ਕੇ ਸ਼ਿਲਪਾ ਅਤੇ ਗੁਆਂਢ ਦੇ ਮੁੰਡੇ ਅਮਰ ਤੀਵਾਰੀ ਅਤੇ ਸੰਜੈ ਤ੍ਰਿਪਾਠੀ ਨਾਲ ਝਗੜਾ ਹੋਇਆ ਤੇ ਹਥੋਪਾਈ ਤੇ ਉਤਰ ਆਏ ਤੇ ਬਾਅਦ 'ਚ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਦੂਜੇ ਪਾਸੇ ਪਰਿਵਾਰਕ ਮੈਂਬਰਾ ਨੇ ਦਸਿਆ ਕਿ ਜਿਸ ਸਮੇ ਉਹ ਘਰ 'ਚ ਨਹੀਂ ਸੀ ਉਸ ਸਮੇਂ ਗੁਆਂਢ ਦੇ ਮੁੰਡੇ ਜਬਰਨ ਉਨ੍ਹਾਂ ਦੇ ਘਰ 'ਚ ਵੜੇ ਤੇ ਉਨ੍ਹਾਂ ਨੇ ਸ਼ਿਲਪਾ ਉੱਤੇ  ਟੁੱਟੀ ਬੋਤਲ

ਅਤੇ ਬਲੇਡ ਨਾਲ ਹਮਲਾ ਕਰ ਉਸਦੀ ਗਰਦਨ ਅਤੇ ਹੱਥ ਉੱਤੇ ਸੱਟ ਮਾਰੀ 'ਤੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮਾ ਨੇ ਘਰ ਵਿਚ ਰੱਖਿਆ ਕੂਲਰ ਖਿੜਕੀਆਂ ਦੇ ਕੱਚ ਅਤੇ ਹੋਰ ਸਮਾਨ ਵੀ ਤੋੜ ਦਿੱਤਾ।  ਨਾਲ ਹੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਉਨ੍ਹਾਂ ਨੂੰ ਸਮਝਾ – ਬੁਝਾ ਕੇ ਸ਼ਿਲਪਾ ਨੂੰ ਹਸਪਤਾਲ ਇਲਾਜ ਕਰਵਾਉਣ ਲਈ ਲੈ ਗਏ ਤੇ ਬਾਅਦ ਵਿਚ ਦੋਨਾਂ ਪੱਖਾਂ ਨੂੰ ਸਵੇਰੇ ਬੁਲਾਣ ਦੀ ਗੱਲ ਕਰ ਪੁਲਿਸ ਨੇ ਦੋਨਾਂ ਨੂੰ ਆਪਣੇ-ਆਪਣੇ ਘਰ ਭੇਜ ਦਿੱਤਾ ਤੇ ਸੋਮਵਾਰ ਸਵੇਰੇ ਕਰੀਬ 6:30 ਵਜੇ ਸ਼ਿਲਪਾ ਨੂੰ ਆਪਣੇ ਕਮਰੇ ਵਿਚ ਫਾਹੇ ਨਾਲ ਲਟਕਦਾ ਵੇਖਿਆ ਤਾਂ ਉਨ੍ਹਾਂ ਦੇ ਪੈਰਾਂ ਹੇਠਾ ਜ਼ਮੀਨ ਖਿਸਕ ਗਈ।

SuicideSuicide

ਸ਼ਿਲਪਾ ਦੇ ਤਾਏ ਕ੍ਰਿਪਾਸ਼ੰਕਰ ਅਤੇ ਪਿਤਾ ਦਯਾਸ਼ੰਕਰ ਦਾ ਆਰੋਪ ਹੈ ਕਿ ਪੁਲਿਸ ਕੋਲ ਮਾਮਲਾ ਦਰਜ ਕਰਵਾਉਣ ਦੇ ਬਾਵਜੁਦ ਵੀ ਪੁਲਿਸ ਨੇ ਆਰੋਪੀਆਂ ਨੂੰ ਹਿਰਾਸਤ 'ਚ ਤਾਂ ਕੀ ਲੈਣਾ ਉਨ੍ਹਾਂ ਤੇ ਕੋਈ ਕਾਰਵਾਈ ਤੱਕ ਨਹੀਂ ਕੀਤੀ।ਉਨ੍ਹਾਂ ਦਾ ਇਹ ਕਹਿਣਾ ਹੈ ਕਿ ਮੁਲਜ਼ਮ ਪਰਿਵਾਰ ਨੇ ਸਾਰਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਤੇ ਜਿਸ ਤੋਂ ਸ਼ਿਲਪਾ ਬੁਰੀ ਤਰ੍ਹਾਂ ਡਰ ਗਈ ਤੇ ਉਸ ਨੇ ਇਨਾਂ ਵੱਡਾ ਕਦਮ ਚੁੱਕ ਲਿਆ। ਦੂਜੇ ਪਾਸੇ ਮੁਲਜ਼ਮ ਦਾ ਕਹਿਣਾ ਹੈ ਕਿ ਉਸ ਵੱਲੋਂ ਕੋਈ ਵੀ ਧਮਕੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੁੱਟ-ਮਾਰ ਕੀਤੀ ਗਈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement