ਬੁਰਾੜੀ ਦਾ ਜਿਸ ਘਰ ਵਿਚ 11 ਲੋਕਾਂ ਨੇ ਕੀਤੀ ਸੀ ਖ਼ੁਦਕੁਸ਼ੀ, ਇਕ ਵਾਰ ਫਿਰ ਖੁਲ੍ਹੇ ਦਰਵਾਜੇ ਉਸ ਘਰ ਦੇ
Published : Oct 19, 2018, 11:02 am IST
Updated : Oct 19, 2018, 11:03 am IST
SHARE ARTICLE
Buradi's house where 11 people committed suicide
Buradi's house where 11 people committed suicide

ਦਿੱਲੀ ਦੇ ਬੁਰਾੜੀ ਵਿਚ ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਆਇਆ ਭਾਟੀਆ ਪਰਿਵਾਰ ਦਾ ਘਰ ਇਕ ਵਾਰ ਫਿਰ ਲੋਕਾਂ ਦੀ ਚਰਚਾ...

ਨਵੀਂ ਦਿੱਲੀ (ਭਾਸ਼ਾ) : ਦਿੱਲੀ ਦੇ ਬੁਰਾੜੀ ਵਿਚ ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਆਇਆ ਭਾਟੀਆ ਪਰਿਵਾਰ ਦਾ ਘਰ ਇਕ ਵਾਰ ਫਿਰ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਤਕਰੀਬਨ ਸਾਢੇ ਤਿੰਨ ਮਹੀਨੇ ਤੋਂ ਬਾਅਦ ਵੀਰਵਾਰ ਨੂੰ ਇਹ ਘਰ ਫਿਰ ਤੋਂ ਖੁੱਲ ਗਿਆ ਹੈ। ਮਕਾਨ ਖੁੱਲਦੇ ਹੀ ਘਟਨਾ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੀਆਂ 11 ਪਾਈਪਾਂ ਨੂੰ ਲਲਿਤ ਦੇ ਵੱਡੇ ਭਰਾ ਦਿਨੇਸ਼ ਨੇ ਬੁੱਧਵਾਰ ਨੂੰ ਤੁੜਵਾ ਦਿਤਾ। ਅਸਲ ਵਿਚ, 11 ਮੌਤਾਂ ਨੂੰ ਲੋਕ ਇਸ ਪਾਈਪਾਂ ਨਾਲ ਜੋੜ ਕੇ ਵੇਖ ਰਹੇ ਸਨ।

Buradi's house once again door openBuradi's house once again the door openਇਸ ਵਿਚ ਸੱਤ ਪਾਈਪਾਂ ਮੁੜੀਆਂ ਹੋਈਆਂ ਸਨ ਅਤੇ ਚਾਰ ਸਿੱਧੀਆਂ ਸਨ। ਲੋਕਾਂ ਦਾ ਮੰਨਣਾ ਸੀ ਕਿ ਮੁੜੀਆਂ ਪਾਈਪਾਂ ਮਰੀਆਂ ਔਰਤਾਂ ਅਤੇ ਸਿੱਧੀਆਂ ਪਾਈਪਾਂ ਮਰਦਾਂ ਨਾਲ ਸਬੰਧਤ ਸਨ। ਇਸ ਵਿਚ ਪੁਲਿਸ ਤੋਂ ਪਰਿਵਾਰ ਦੇ ਮੈਂਬਰਾਂ ਨੇ ਪਾਈਪਾਂ ਨੂੰ ਤੁੜਵਾਉਣ ਦੀ ਆਗਿਆ ਮੰਗੀ ਸੀ ਪਰ ਕੋਰਟ ਦਾ ਆਦੇਸ਼ ਨਾ ਹੋਣ ਕਾਰਨ ਪੁਲਿਸ ਨੇ ਆਗਿਆ ਨਹੀਂ ਦਿਤੀ। ਅਖੀਰ ਜਦੋਂ ਘਰ ਉਤੇ ਕਬਜ਼ਾ ਮਿਲ ਗਿਆ ਤਾਂ ਦਿਨੇਸ਼ ਨੇ ਇਨ੍ਹਾਂ ਨੂੰ ਤੋੜ ਕੇ ਬੰਦ ਕਰ ਦਿਤਾ। ਉਥੇ ਹੀ ਸੰਤ ਨਗਰ ਦੀ ਗਲੀ ਨੰ. 2  ਦੇ ਲੋਕ ਹੌਲੀ-ਹੌਲੀ ਭਾਟੀਆ ਪਰਿਵਾਰ  ਦੇ ਨਾਲ 1 ਜੁਲਾਈ ਨੂੰ ਹੋਈ ਸਮੂਹਿਕ ਮੌਤ ਦੀ ਘਟਨਾ ਨੂੰ ਭੁੱਲ ਚੁੱਕੇ ਸਨ

ਪਰ ਵੀਰਵਾਰ ਨੂੰ ਜਦੋਂ ਘਰ ਅਤੇ ਦੁਕਾਨ ਦਾ ਜਿੰਦਰਾ ਖੋਲ੍ਹਿਆ ਤਾਂ ਇਕ ਵਾਰ ਫਿਰ ਪੂਰੀ ਘਟਨਾ ਲੋਕਾਂ ਲਈ ਤਾਜ਼ੀ ਹੋ ਗਈ। ਸਵੇਰੇ ਕਰੀਬ 9:30 ਵਜੇ ਨੌਕਰ ਰਾਮ ਵਿਲਾਸ ਨੇ ਲਲਿਤ ਦੀ ਪਲਾਈਬੋਰਡ ਦੀ ਦੁਕਾਨ ਦਾ ਜਿੰਦਰਾ ਖੋਲ੍ਹਿਆ ਅਤੇ ਝਾਡ਼ੂ ਲਗਾ ਕੇ ਗਾਹਕਾਂ ਦਾ ਇੰਤਜ਼ਾਰ ਕਰਨ ਲੱਗਾ। ਇਸ ਦੌਰਾਨ ਗਲੀ ਵਿਚੋਂ ਲੰਘਣ ਵਾਲੇ ਲੋਕ ਦੁਕਾਨ ਅਤੇ ਘਰ ਨੂੰ ਦੁਬਾਰਾ ਖੁੱਲ੍ਹਾ ਵੇਖ ਕੇ ਰੁਕ ਜਾਂਦੇ, ਫਿਰ ਆਪਸ ਵਿਚ ਚਰਚਾ ਕਰਦੇ ਅਤੇ ਅੱਗੇ ਤੁਰ ਜਾਂਦੇ। ਲਲਿਤ ਦੇ ਵੱਡੇ ਭਰਾ ਦਿਨੇਸ਼ ਨੇ ਦੱਸਿਆ ਕਿ ਉਹ ਅਪਣੀ ਪਤਨੀ ਦੇ ਨਾਲ ਇਥੇ ਆਏ ਹਨ। ਘਰ ਦੀ ਸਾਫ਼ ਸਫ਼ਾਈ ਕਰਨ ਤੋਂ ਬਾਅਦ ਇਥੇ ਨਵਰਾਤਰਿਆਂ ਦੀ ਪੂਜਾ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਦੁਕਾਨ ਦੇ ਸਹਾਰੇ ਕਈ ਲੋਕਾਂ ਦਾ ਜੀਵਨ ਚੱਲ ਰਿਹਾ ਸੀ, ਇਸ ਲਈ ਨੌਕਰ ਰਾਮ ਵਿਲਾਸ ਨੂੰ ਭਾਲਿਆ ਗਿਆ। ਫਿਲਹਾਲ, ਰਾਮ ਵਿਲਾਸ ਨੂੰ ਦੁਕਾਨ ਦੀ ਦੇਖਭਾਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਘਰ ਵਿਚ ਰਹਿਣ ਨਾਲ ਇਲਾਕੇ ਦੇ ਲੋਕਾਂ  ਦੇ ਮਨ ਵਿਚ ਅੰਧ ਵਿਸ਼ਵਾਸ ਦੂਰ ਹੋਵੇਗਾ। ਉਨ੍ਹਾਂ ਨੂੰ ਇਸ ਘਰ ਵਿਚ ਰਾਤ ਗੁਜ਼ਾਰਨ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ। ਹਾਲਾਂਕਿ, ਉਨ੍ਹਾਂ ਨੂੰ ਪੂਰੇ ਪਰਵਾਰ ਦੀ ਯਾਦ ਆ ਹੀ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement