
ਦੇਸ਼ 'ਚ ਪਿਛਲੇ ਚਾਰ ਸਾਲਾਂ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਟੈਕਸ ਦੇਣ ਵਾਲਿਆਂ ਦੀ ਗਿਣਤੀ ....
ਦੇਸ਼ 'ਚ ਪਿਛਲੇ ਚਾਰ ਸਾਲਾਂ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਟੈਕਸ ਦੇਣ ਵਾਲਿਆਂ ਦੀ ਗਿਣਤੀ 'ਚ 60 ਫ਼ੀਸਦੀ ਵਾਧਾ ਹੋਇਆ ਤੇ ਇਹ ਉਹ ਲੋਕ ਹਨ ਜਿਹੜੇ ਆਪਣੀ ਸਲਾਨਾ ਕਮਾਈ ਇਕ ਕਰੋੜ ਰੁਪਏ ਤੋਂ ਜ਼ਿਆਦਾ ਦਿਖਾਉਂਦੇ ਹਨ ਤੇ ਇਸ ਦੀ ਜਾਣਕਾਰੀ ਕੇਂਦਰੀ ਪ੍ਰਤਖ ਟੈਕਸ ਬੋਰਡ (ਸੀਬੀਡੀਟੀ) ਨੇ ਸੋਮਵਾਰ ਨੂੰ ਦਿੱਤੀ।ਆਮਦਨਕਰ ਵਿਭਾਗ ਦੀ ਨੀਤੀ ਬਣਾਉਣ ਵਾਲੇ ਸੀਬੀਡੀਟੀ ਨੇ ਪਿਛਲੇ ਚਾਰ ਸਾਲ ਦੇ ਜ਼ਰੂਰੀ ਆਮਦਨਕਰ ਅਤੇ ਪ੍ਰਤੱਖ ਟੈਕਸਾਂ ਤੋਂ ਸਬੰਧਤ ਆਂਕੜੇ ਜਾਰੀ ਕੀਤੇ ਹਨ।
Multi Milliner increased
ਦੂਜੇ ਪਾਸੇ ਸੀਬੀਡੀਟੀ ਨੇ ਦਸਿਆ ਕਿ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਸਲਾਨਾ ਕਮਾਈ ਵਾਲੇ ਟੈਕਸ ਦੇਣ ਵਾਲਿਆਂ ਦੀ ਗਿਣਤੀ ਪਿਛਲੇ ਚਾਰ ਸਾਲ ਵਿਚ 60 ਫ਼ੀਸਦੀ ਵਧੀ ਹੈ।ਸੀਬੀਡੀਟੀ ਨੇ ਇਹ ਵੀ ਕਿਹਾ ''ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਸਲਾਨਾ ਕਮਾਈ ਵਾਲੇ ਕੁਲ ਟੈਕਸ ਦੇਣ ਵਾਲਿਆਂ ਦੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ। ਦੂਜੇ ਪਾਸੇ ਸੀਬੀਡੀਟੀ ਦਾ ਕਹਿਣਾ ਹੈ ਕਿ ਸਾਲ 2014-2015 ਵਿਚ ਇਕ ਕਰੋੜ ਰੁਪਏ ਤੋਂ ਜਿਆਦਾ ਦੀ ਕਮਾਈ ਦਾ ਖੁਲਾਸਾ ਕਰਨ ਵਾਲੇ ਟੈਕਸ ਦੇਣ ਵਾਲਿਆਂ ਦੀ ਗਿਣਤੀ 88,649 ਸੀ। ਉੱਥੇ ਹੀ 2017-2018 ਵਿਚ ਇਹ ਵਧਕੇ 1,40,139 ਹੋ ਗਈ ਤੇ ਇਸ 'ਚ 60 ਫ਼ੀਸਦੀ ਵਾਧਾ ਹੋਇਆ।
Multi Milliner increased
ਇਸ ਦੌਰਾਨ ਇਕ ਕਰੋੜ ਰੁਪਏ ਤੋਂ ਜਿਆਦਾ ਦੀ ਕਮਾਈ ਕਰਨ ਵਾਲੇ ਟੈਕਸ ਦੇਣ ਵਾਲਿਆਂ ਦੀ ਗਿਣਤੀ 60 ਫ਼ੀਸਦੀ ਵਧਕੇ 48,416 ਤੋਂ 81,344 ਤੱਕ ਪਹੁੰਚ ਗਈ। ਦੂਜੇ ਪਾਸੇ ਸੀਬੀਡੀਟੀ ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਕਿਹਾ ਕਿ ਇਹ ਗਿਣਤੀ ਪਿਛਲੇ ਚਾਰ ਸਾਲ ਦੌਰਾਨ ਆਮਦਨਕਰ ਵਿਭਾਗ ਦੁਆਰਾ ਵਿਧਾਈ ਗਈ ਹੈ । ਦੱਸ ਦਈਏ ਕਿ ਭਾਰਤ ਵਿਚ ਕਰੋੜਪਤੀ ਲੋਕਾਂ ਦੀ ਗਿਣਤੀ ਵਿਚ ਭਾਰੀ ਵਾਧਾ ਪਿਛਲੇ 4 ਸਾਲ ਵਿਚ 60 ਫੀਸਦੀ ਹੋਇਆ ਤੇ ਇਸ ਦੀ ਜਾਣਕਾਰੀ ਸੀਬੀਡੀਟੀ ਨੇ ਸੋਮਵਾਰ ਨੂੰ ਦਿੱਤੀ ਹੈ।
ਅੰਕੜਿਆਂ ਮੁਤਾਬਕ , ਪਿਛਲੇ ਚਾਰ ਸਾਲਾਂ ਵਿਚ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ 'ਚ 60 ਫ਼ੀਸਦੀ ਵਧਾ ਹੋਇਆ ਹੈ।2013-2014 ਵਿਚ ਇਹ 3.79 ਕਰੋੜ ਸੀ। ਜੋ 2017-2018 ਵਿਚ 6.85 ਕਰੋੜ ਹੋ ਗਿਆ।