
ਰੁਜ਼ਗਾਰ, ਚੀਨ, ਨੋਟਬੰਦੀ ਤੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੀਐਮ ਮੋਦੀ 'ਤੇ ਬਰਸੇ ਰਾਹੁਲ ਗਾਂਧੀ
ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਲਈ 28 ਅਕਤੂਬਰ ਨੂੰ ਵੋਟਿੰਗ ਹੋਣ ਜਾ ਰਹੀ ਹੈ। ਇਸ ਦੌਰਾਨ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਵੱਲੋਂ ਬਿਹਾਰ ਵਿਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
Narendra Modi and Rahul Gandhi
ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਰਾਹੁਲ ਗਾਂਧੀ ਨਵਾਦਾ ਦੇ ਹਿਸੂਆ ਪਹੁੰਚੇ। ਉਹਨਾਂ ਨੇ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਬੋਲੇ। ਉਹਨਾਂ ਨੇ ਅਪਣੇ ਸੰਬੋਧਨ ਵਿਚ ਨਿਤਿਸ਼ ਕੁਮਾਰ ਅਤੇ ਪੀਐਮ ਮੋਦੀ ਦੇ ਭਾਸ਼ਣ 'ਤੇ ਪ੍ਰਤੀਕਿਰਿਆ ਦਿੰਦਿਆਂ ਲੋਕਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਮੋਦੀ ਅਤੇ ਨਿਤਿਸ਼ ਕੁਮਾਰ ਦਾ ਭਾਸ਼ਣ ਕਿਵੇਂ ਦਾ ਲੱਗਿਆ?
Rahul Gandhi
ਉਹਨਾਂ ਕਿਹਾ ਕਿ ਸਵਾਲ ਸ਼ਹੀਦਾਂ ਸਾਹਮਣੇ ਸਿਰ ਝੁਕਾਉਣ ਦਾ ਨਹੀਂ ਹੈ ਬਲਕਿ ਸਵਾਲ ਇਹ ਹੈ ਕਿ ਜਦੋਂ ਬਿਹਾਰ ਦੇ ਨੌਜਵਾਨ ਸ਼ਹੀਦ ਹੋਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ ਅਤੇ ਕੀ ਕੀਤਾ। ਰਾਹੁਲ ਗਾਂਧੀ ਨੇ ਪੀਐਮ 'ਤੇ ਫੌਜੀਆਂ ਅਤੇ ਦੇਸ਼ਵਾਸੀਆਂ ਨੂੰ ਝੂਠ ਬੋਲਣ ਦਾ ਅਰੋਪ ਲਗਾਇਆ।
PM Modi
ਰਾਹੁਲ ਗਾਂਧੀ ਨੇ ਪੁੱਛਿਆ ਕਿ ਮੋਦੀ ਜੀ ਤੁਸੀਂ ਦੱਸੋ ਕਿ ਚੀਨੀ ਫੌਜੀਆਂ ਨੂੰ ਵਾਪਸ ਕਦੋਂ ਭੇਜੋਗੇ? ਉਹਨਾਂ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਮੋਦੀ ਜੀ ਨੇ ਉਹਨਾਂ ਨੂੰ ਰੁਜ਼ਗਾਰ ਦਿੱਤਾ, ਪਿਛਲੀਆਂ ਚੋਣਾਂ ਵਿਚ ਉਹਨਾਂ ਨੇ ਪੈਕੇਜ ਦੇਣ ਦੀ ਵੀ ਗੱਲ ਕੀਤੀ ਸੀ, ਉਹ ਮਿਲਿਆ?
Rahul Gandhi
ਰਾਹੁਲ ਗਾਂਧੀ ਨੇ ਜਨਤਾ ਨੂੰ ਪੁੱਛਿਆ ਕਿ ਉਹਨਾਂ ਨੂੰ ਨੋਟਬੰਦੀ ਨਾਲ ਕੀ ਫਾਇਦਾ ਹੋਇਆ? ਉਹਨਾਂ ਕਿਹਾ ਕਿ ਗਰੀਬ ਦਾ ਪੈਸਾ ਹਿੰਦੁਸਤਾਨ ਦੇ ਅਮੀਰਾਂ ਦੇ ਖਾਤੇ ਵਿਚ ਭੇਜਿਆ ਗਿਆ। ਉਹਨਾਂ ਕਿਹਾ ਕਿ ਮੋਦੀ ਅੰਬਾਨੀ ਅਤੇ ਅਡਾਨੀ ਲਈ ਰਾਸਤਾ ਸਾਫ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿਚ ਹਿੰਦੁਸਤਾਨ ਦੇ ਪੂੰਜੀਪਤੀਆਂ ਦੇ ਕੋਲ ਗਰੀਬਾਂ ਦੇ ਪੈਸੇ ਹੋਣਗੇ।
Migrants Workers
ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਦਿੱਲੀ ਤੋਂ ਭੇਜਿਆ ਗਿਆ। ਉਹਨਾਂ ਕਿਹਾ ਕਿ ਜਦੋਂ ਮਜ਼ਦੂਰ ਪੈਦਲ ਸੜਕਾਂ 'ਤੇ ਆ ਰਹੇ ਸੀ ਤਾਂ ਮੋਦੀ ਜੀ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਰਾਹੁਲ ਗਾਂਧੀ ਨੇ ਉਮੀਦ ਜਤਾਈ ਕਿ ਇਸ ਵਾਰ ਬਿਹਾਰ ਨਰਿੰਦਰ ਮੋਦੀ ਅਤੇ ਨਿਤਿਸ਼ ਕੁਮਾਰ ਨੂੰ ਜਵਾਬ ਦੇਵੇਗਾ।
Don't lie to Biharis, Modi Ji. Did you give jobs to Biharis? Last elections, PM promised 2 crores jobs, no one got them. In public,he says I bow my head to Army, farmers, labourers & traders. But once he reaches home, he only works for Ambani & Adani: Congress Leader Rahul Gandhi https://t.co/X01SdXA1Pg pic.twitter.com/6QBE8U4L7q
— ANI (@ANI) October 23, 2020