
ਬਿਹਾਰ 'ਚ ਕੋਰੋਨਾ ਦੇ ਮੁਫ਼ਤ ਟੀਕੇ 'ਤੇ ਰਾਹੁਲ ਗਾਂਧੀ ਦਾ ਵਿਅੰਗ-ਬਾਣ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਵਲੋਂ ਬਿਹਾਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਮੁਫ਼ਤ ਉਪਲਬਧ ਕਰਵਾਉਣ ਦੇ ਚੁਣਾਵੀ ਵਾਅਦੇ ਨੂੰ ਲੈ ਕੇ ਵਿਅੰਗ ਕਸਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ ਦੇ ਟੀਕੇ ਤਕ ਪਹੁੰਚ ਦੀ ਰਣਨੀਤੀ ਦਾ ਐਲਾਨ ਕਰ ਦਿਤਾ ਹੈ
vaccine
ਅਤੇ ਹੁਣ ਲੋਕ ਇਸ ਨੂੰ ਹਾਸਲ ਕਰਨ ਦੀ ਜਾਣਕਾਰੀ ਲਈ ਰਾਜਵਾਰ ਚੋਣ ਪ੍ਰੋਗਰਾਮਾਂ 'ਤੇ ਗੌਰ ਕਰ ਸਕਦੇ ਹਨ। ਉਨ੍ਹਾਂ ਟਵੀਟ ਕੀਤਾ ਕਿ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਟੀਕੇ ਦੀ ਵੰਡ ਦਾ ਐਲਾਨ ਕਰ ਦਿਤਾ ਹੈ।
Rahul Gandhi
ਇਹ ਜਾਣਨ ਲਈ ਕਿ ਵੈਕਸੀਨ ਅਤੇ ਝੂਠੇ ਵਾਅਦੇ ਤੁਹਾਨੂੰ ਕਦੋਂ ਮਿਲਣਗੇ, ਕ੍ਰਿਪਾ ਅਪਣੇ ਸੂਬੇ 'ਚ ਚੋਣਾਂ ਦੀ ਤਾਰੀਖ਼ ਦੇਖੋ। ਉਨ੍ਹਾਂ ਦਾ ਤੰਜ਼ ਕਸਿਆ ਕਿ ਜਿਥੇ ਚੋਣ ਹੋਵੇਗੀ, ਸਿਰਫ਼ ਉਥੇ ਦੇ ਲੋਕਾਂ ਨੂੰ ਮੁਫ਼ਤ 'ਚ ਕੋਰੋਨਾ ਦੀ ਵੈਕਸੀਨ ਮਿਲੇਗੀ।
Rahul Gandhi
ਉਥੇ ਹੀ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਦਾਅਵਾ ਕੀਤਾ,''ਮੋਦੀ ਸਰਕਾਰ ਨੇ ਤਾਂ ਕੋਰੋਨਾ ਦੀ ਵੈਕਸੀਨ ਨਹੀਂ ਲੱਭੀ ਪਰ ਬਿਹਾਰ ਦੀ ਜਨਤਾ ਨੇ ਬਿਹਾਰ ਬਚਾਉਣ ਦੀ ਵੈਕਸੀਨ ਜ਼ਰੂਰ ਲੱਭ ਲਈ ਹੈ। ਜਨਤਾ ਦਲ (ਯੂ)-ਭਾਜਪਾ ਦੌੜਾਉ, ਮਹਾਗਠਜੋੜ ਸਰਕਾਰ ਲਿਆਉ।