
'10 ਹਫ਼ਤੇ, 10 ਵਜੇ, 10 ਮਿੰਟ' ਮੁਹਿੰਮ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਵਿੱਚ ਡੇਂਗੂ ਦੇ ਵਧਦੇ ਮਾਮਲਿਆਂ ਵਿਚਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਹੈ ਦਿੱਲੀ ਹੁਣ ਇਸ ਬਿਮਾਰੀ ਵਿਰੁਧ ਲੜਾਈ ਜਿੱਤਣ ਦੇ ਬਹੁਤ ਨੇੜੇ ਹੈ।
ਉਨ੍ਹਾਂ ਸਮੂਹ ਦਿੱਲੀ ਵਾਸੀਆਂ ਨੂੰ ਐਤਵਾਰ ਨੂੰ '10 ਹਫ਼ਤੇ, 10 ਵਜੇ, 10 ਮਿੰਟ' ਮੁਹਿੰਮ 'ਚ ਵੱਧ-ਚੜ੍ਹ ਕੇ ਇਸ ਬਿਮਾਰੀ 'ਤੇ ਕਾਬੂ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਡੇਂਗੂ ਨੂੰ ਸ਼ਹਿਰ ਵਿਚੋਂ ਕੱਢ ਕੇ ਹੀ ਰਹਿਣਗੇ।
Arvind Kejriwal
ਇਹ ਵੀ ਪੜ੍ਹੋ : ਕੈਪਟਨ-ਕਾਂਗਰਸ ਟਵਿੱਟਰ ਵਾਰ : ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰ ਮੁਸਤਫ਼ਾ ਨੂੰ ਕੀਤਾ ਸਵਾਲ
ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਕਿਹਾ, “ਦਿੱਲੀ ਹੁਣ ਡੇਂਗੂ ਵਿਰੁਧ ਲੜਾਈ ਜਿੱਤਣ ਦੇ ਬਹੁਤ ਨੇੜੇ ਹੈ। ਪਿਛਲੇ ਹਫ਼ਤਿਆਂ ਦੀ ਤਰ੍ਹਾਂ, ਇਸ ਐਤਵਾਰ ਨੂੰ ਸਵੇਰੇ 10 ਵਜੇ, ਆਓ ਆਪਾਂ ਸਾਰੇ 10 ਮਿੰਟ ਆਪਣੇ ਘਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦਾ ਨਿਰੀਖਣ ਕਰੀਏ ਅਤੇ ਦੇਖੀਏ ਕਿ ਕੀ ਕੀਤੇ ਪਾਣੀ ਰੁਕਿਆ ਹੈ ਜਾਂ ਨਹੀਂ। ਜੇਕਰ ਅਜਿਹਾ ਪਾਣੀ ਮਿਲਦਾ ਹੈ, ਤਾਂ ਤੁਸੀਂ ਇਸ ਨੂੰ ਹਟਾ ਸਕਦੇ ਹੋ, ਇਸ ਨੂੰ ਬਦਲ ਸਕਦੇ ਹੋ ਜਾਂ ਉੱਥੇ ਤੇਲ ਪਾ ਸਕਦੇ ਹੋ। ਆਓ ਆਪਾਂ ਸਾਰੇ ਦਿੱਲੀ ਨੂੰ ਡੇਂਗੂ ਮੁਕਤ ਕਰੀਏ। ”
Delhi CM Arvind Kejriwal
ਦੱਸਣਯੋਗ ਹੈ ਕਿ ਸੋਮਵਾਰ ਨੂੰ ਜਾਰੀ ਕੀਤੀ ਰਿਪੋਰਟ ਅਨੁਸਾਰ, ਇਸ ਸੀਜ਼ਨ ਵਿਚ 16 ਅਕਤੂਬਰ ਤਕ ਕੁੱਲ 723 ਡੇਂਗੂ ਦੇ ਕੇਸ ਦਰਜ ਕੀਤੇ ਗਏ, ਜੋ ਕਿ 2018 ਤੋਂ ਬਾਅਦ ਦੀ ਇਸ ਮਿਆਦ 'ਚ ਸਭ ਤੋਂ ਵੱਧ ਹਨ। ਇਸ ਮਹੀਨੇ 16 ਅਕਤੂਬਰ ਤੱਕ 382 ਦੇ ਮਾਮਲੇ ਦਰਜ ਕੀਤੇ ਗਏ ਹਨ ਜੋ ਇਸ ਸਾਲ ਦਰਜ ਕੀਤੇ ਗਏ ਕੁੱਲ ਮਾਮਲਿਆਂ ਦਾ ਲਗਭਗ 52 ਫ਼ੀ ਸਦੀ ਹੈ।