ਧਾਰਾ 370 ਹਟਣ ਅਤੇ ਨਾਗਰਿਕਾਂ ਦੀ ਹੱਤਿਆ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦੌਰੇ 'ਤੇ ਅਮਿਤ ਸ਼ਾਹ
Published : Oct 23, 2021, 10:14 am IST
Updated : Oct 23, 2021, 10:14 am IST
SHARE ARTICLE
Union Home Minister Amit Shah
Union Home Minister Amit Shah

ਅਮਿਤ ਸ਼ਾਹ ਦੀ ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਅਤਿਵਾਦੀਆਂ ਨੇ ਹਾਲ ਹੀ ਵਿਚ ਆਮ ਨਾਗਰਿਕਾਂ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਹੈ।

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਧਾਰਾ 370 ਹਟਣ ਤੋਂ ਬਾਅਦ ਅੱਜ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਦੌਰੇ ’ਤੇ ਜਾ ਰਹੇ ਹਨ। ਅਪਣੀ ਤਿੰਨ ਦਿਨ ਦੀ ਯਾਤਰਾ ਦੌਰਾਨ ਉਹ ਪਹਿਲੇ ਦਿਨ ਸ੍ਰੀਨਗਰ ਵਿਚ ਸੁਰੱਖਿਆ ਸਬੰਧੀ ਯੋਜਨਾਵਾਂ ਦੀ ਸਮੀਖਿਆ ਕਰਨਗੇ। ਅਮਿਤ ਸ਼ਾਹ ਦੀ ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਅਤਿਵਾਦੀਆਂ ਨੇ ਹਾਲ ਹੀ ਵਿਚ ਆਮ ਨਾਗਰਿਕਾਂ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਹੈ।

Home Minister Amit ShahHome Minister Amit Shah

ਹੋਰ ਪੜ੍ਹੋ: ਦਿੱਲੀ ਪਹੁੰਚਣ ਤੋਂ ਬਾਅਦ ਅਰੂਸਾ ਆਲਮ ਦੇ ISI ਲਿੰਕ ਦੀ ਜਾਂਚ ਤੋਂ ਮੁਕਰੇ ਸੁਖਜਿੰਦਰ ਰੰਧਾਵਾ

5 ਅਗਸਤ 2019 ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਬਾਅਦ ਅਮਿਤ ਸ਼ਾਹ ਪਹਿਲੀ ਵਾਰ ਜੰਮੂ-ਕਸ਼ਮੀਰ ਜਾ ਰਹੇ ਹਨ। ਅਮਿਤ ਸ਼ਾਹ ਅੱਜ ਦੁਪਹਿਰ 1 ਵਜੇ ਸ੍ਰੀਨਗਰ ਪਹੁੰਚਣਗੇ।  ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਕਸ਼ਮੀਰ ਵਿਚ ਵਿਸ਼ੇਸ਼ ਤੌਰ ’ਤੇ ਸਨਾਈਪਰਸ, ਡਰੋਨ ਅਤੇ ਸ਼ਾਰਪਸ਼ੂਟਰ ਤਾਇਨਾਤ ਕੀਤੇ ਹਨ।

Article 370Article 370

ਹੋਰ ਪੜ੍ਹੋ: RTI ਵਿਚ ਪ੍ਰਗਟਾਵਾ- 15 ਸਾਲਾਂ ’ਚ ਕੈਪਟਨ ਤੇ ਬਾਦਲ ਨੇ ਇਸ਼ਤਿਹਾਰਬਾਜ਼ੀ ’ਤੇ ਖ਼ਰਚੇ ਢਾਈ ਅਰਬ

ਸ੍ਰੀਨਗਰ ਪਹੁੰਚਣ ਤੋਂ ਬਾਅਦ ਅਮਿਤ ਸ਼ਾਹ ਐਲ਼ਜੀ ਮਨੋਜ ਸਿਨਹਾ ਦੇ ਨਾਲ ਰਾਜ ਭਵਨ ਜਾਣਗੇ। ਉੱਥੇ ਉਹ ਰਾਅ ਮੁਖੀ ਸਾਮੰਤ ਕੁਮਾਰ ਗੋਇਲ, ਫੌਜ ਦੇ ਵੱਡੇ ਅਫ਼ਸਰਾਂ, ਆਈਬੀ ਮੁਖੀ ਸਮੇਤ 12 ਵੱਡੇ ਸੁਰੱਖਿਆ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਵੀ ਕਰਨਗੇ। ਗ੍ਰਹਿ ਮੰਤਰੀ ਦੇ ਦੌਰੇ ਨੂੰ ਲੈ ਕੇ ਪੂਰੇ ਕਸ਼ਮੀਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

Amit ShahAmit Shah

ਹੋਰ ਪੜ੍ਹੋ: ਸੰਯੁਕਤ ਮੋਰਚੇ ਨੇ 26 ਅਕਤੂਬਰ ਨੂੰ ਦੇਸ਼ ਭਰ ’ਚ ਰੋਸ ਪ੍ਰਦਰਸ਼ਨ ਕਰਨ ਦਾ ਜਥੇਬੰਦੀਆਂ ਨੂੰ ਦਿਤਾ ਸੱਦਾ

ਆਈਬੀ, ਐਨਆਈਏ, ਫੌਜ, ਸੀਆਰਪੀਐਫ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਸਮੇਂ ਜੰਮੂ-ਕਸ਼ਮੀਰ ਵਿਚ ਡੇਰਾ ਲਾਇਆ ਹੋਇਆ ਹੈ। ਉਹ ਹਰੇਕ ਖੂਫੀਆ ਜਾਣਕਾਰੀ ਦੀ ਨਿਗਰਾਨੀ ਕਰ ਰਹੇ ਹਨ। ਸ੍ਰੀਨਗਰ ਵਿਚ ਪੈਰਾ ਮਿਲਟਰੀ ਦੇ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ। ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸੀਆਰਪੀਐਫ ਦੀਆਂ 10 ਵਾਧੂ ਕੰਪਨੀਆਂ ਅਤੇ ਬੀਐਸਐਫ ਦੀਆਂ 15 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

Jammu KashmirJammu Kashmir

ਹੋਰ ਪੜ੍ਹੋ: ਸੰਪਾਦਕੀ: ਪ੍ਰਿਯੰਕਾ ਗਾਂਧੀ ਨੇ ਔਰਤ-ਮਰਦ ਬਰਾਬਰੀ ਦਰਸਾਉਣ ਵਾਲਾ ਇਤਿਹਾਸਕ ਨਾਹਰਾ ਮਾਰਿਆ ਹੈ

ਇਸ ਦੇ ਨਾਲ ਹੀ ਡਰੋਨ ਅਤੇ ਇੰਟੈਲੀਜੈਂਸ ਕੈਮਰਿਆਂ ਨਾਲ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਸੀਆਰਪੀਐਫ ਦੀ ਇਕ ਟੀਮ ਡਲ ਝੀਲ ਅਤੇ ਜੇਹਲਮ ਨਦੀ ਵਿਚ ਗਸ਼ਤ ਕਰ ਰਹੀ ਹੈ। ਹਰ ਸੜਕ ਅਤੇ ਗਲੀ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਵੀ ਕੀਤੇ ਗਏ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement