RTI ਵਿਚ ਪ੍ਰਗਟਾਵਾ- 15 ਸਾਲਾਂ ’ਚ ਕੈਪਟਨ ਤੇ ਬਾਦਲ ਨੇ ਇਸ਼ਤਿਹਾਰਬਾਜ਼ੀ ’ਤੇ ਖ਼ਰਚੇ ਢਾਈ ਅਰਬ
Published : Oct 23, 2021, 8:27 am IST
Updated : Oct 23, 2021, 8:27 am IST
SHARE ARTICLE
Parkash Singh Badal and Captain Amarinder Singh
Parkash Singh Badal and Captain Amarinder Singh

ਪ੍ਰਾਪਤੀਆਂ ਤੇ ਸ਼ੁਭਕਾਮਨਾਵਾਂ ਦੇਣ ਲਈ ਜਾਰੀ ਕੀਤੇ ਇਨ੍ਹਾਂ ਇਸ਼ਤਿਹਾਰਾਂ ਦੀ ਥੋੜ੍ਹੀ ਰਾਸ਼ੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਹਿੱਸੇ ਆਉਂਦੀ ਹੈ।

ਬਠਿੰਡਾ (ਸੁਖਜਿੰਦਰ ਮਾਨ): ਦਿਨ-ਬ-ਦਿਨ ਕਰਜ਼ੇ ਦੇ ਜਾਲ ’ਚ ਫਸਦੇ ਜਾ ਰਹੇ ਪੰਜਾਬ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ਼ਤਿਹਾਰਬਾਜ਼ੀ ਉਪਰ ਹੀ ਕਰੀਬ ਢਾਈ ਅਰਬ ਰੁਪਏ ਖ਼ਰਚ ਦਿਤੇ। ਸਰਕਰ ਦੀਆਂ ਪ੍ਰਾਪਤੀਆਂ ਦਸਣ ਲਈ ਸੱਭ ਤੋਂ ਵੱਧ ਖ਼ਰਚਾ ਚੋਣ ਵਰ੍ਹੇ ’ਚ ਕੀਤਾ ਜਾਂਦਾ ਰਿਹਾ। ਪ੍ਰਾਪਤੀਆਂ ਤੇ ਸ਼ੁਭਕਾਮਨਾਵਾਂ ਦੇਣ ਲਈ ਜਾਰੀ ਕੀਤੇ ਇਨ੍ਹਾਂ ਇਸ਼ਤਿਹਾਰਾਂ ਦੀ ਥੋੜ੍ਹੀ ਰਾਸ਼ੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਹਿੱਸੇ ਆਉਂਦੀ ਹੈ।

Parkash Singh Badal Parkash Singh Badal

ਮਹੱਤਵਪੂਰਨ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਵਲੋਂ ਇਹ ਰਾਸ਼ੀ ਇਕੱਲੇ ਪ੍ਰਿੰਟ ਮੀਡੀਆ ਵਿਚ ਹੀ ਖ਼ਰਚੀ ਗਈ ਜਦੋਂ ਕਿ ਇਲੈਕਟਰੋਨਿਕ ਤੇ ਸੋਸ਼ਲ ਮੀਡੀਆ ਦੀ ਰਾਸ਼ੀ ਇਸ ਤੋਂ ਅਲੱਗ ਦੱਸੀ ਜਾ ਰਹੀ ਹੈ। ਹਾਸਲ ਅੰਕੜਿਆਂ ਮੁਤਾਬਕ ਵਿੱਤੀ ਸਾਲ 2007 ਤੋਂ 3 ਅਕਤੂਬਰ 2021 ਤਕ ਪੰਜਾਬ ਦੇ ਮੁੱਖ ਮੰਤਰੀਆਂ ਦੁਆਰਾ ਜਾਰੀ ਇਸ਼ਤਿਹਾਰਾਂ ਤੇ ਵਧਾਈ ਸੰਦੇਸ਼ਾਂ ਆਦਿ ’ਤੇ ਪ੍ਰਿੰਟ ਮੀਡੀਆ ਉਪਰ ਕੁਲ ਖ਼ਰਚ 2,40,44,31,854 ਰੁਪਏ ਖ਼ਰਚ ਕੀਤੇ ਗਏ।

Captain Amarinder SinghCaptain Amarinder Singh

ਦਸਣਾ ਬਣਦਾ ਹੈ ਕਿ ਖ਼ਾਲੀ ਖ਼ਜ਼ਾਨੇ ਵਾਲੇ ਪੰਜਾਬ ’ਚ ਮੁੱਖ ਮੰਤਰੀਆਂ ਵਲੋਂ ਇਕੱਲੇ ਇਸ਼ਤਿਹਾਰਾਂ ਉਪਰ ਹੀ ਨਹੀਂ, ਬਲਕਿ ਹੈਲੀਕਾਪਟਰਾਂ ਦੇ ਝੂਟਿਆਂ ’ਤੇ ਵੀ 23 ਕਰੋੜ ਰੁਪਏ ਤੋਂ ਵੱਧ ਖ਼ਰਚੇ ਗਏ ਹਨ। ਉਧਰ ਸ਼ਹਿਰ ਦੇ ਉਘੇ ਆਰਟੀਆਈ ਕਾਰਕੁਨ ਸੰਜੀਵ ਸਿੰਗਲਾ ਨੇ ਦਾਅਵਾ ਕੀਤਾ ਕਿ ਉਪਰੋਕਤ ਵਿਚ ਬਾਬੇ ਨਾਨਕ, ਕੋਰੋਨਾ ਤੇ ਪਰਾਲੀ ਸੜਾਉਨ ਤੋਂ ਰੋਕਣ ਲਈ ਜਾਰੀ ਕੀਤੇ ਇਸ਼ਤਿਹਾਰਾਂ ਦੇ ਬਿਲਾਂ ਦਾ ਖ਼ਰਚਾ ਸਭਿਆਚਾਰਕ, ਸਿਹਤ ਤੇ ਮੰਡੀਕਰਨ ਬੋਰਡ ਦੁਆਰਾ ਚੁਕਿਆ ਗਿਆ। 

RTIRTI

ਔਸਤਨ ਹਰ ਸਾਲ 16 ਕਰੋੜ ਖ਼ਰਚੇ 

ਜੇਕਰ ਇਸ਼ਹਿਤਾਰਬਾਜ਼ੀ ਉਪਰ ਹੋਏ ਖ਼ਰਚੇ ਦੀ ਸਾਲਾਨਾ ਐਵਰੇਜ਼ ਕੱਢੀ ਜਾਂਦੀ ਹੈ ਤਾਂ ਇਹ 16,02,95,456 ਅਤੇ ਮਹੀਨੇ ਦੀ 1,33,57,954 ਪ੍ਰਤੀ ਮਹੀਨਾ ਬਣਦੀ ਹੈ। ਅੰਕੜੇ ਇਹ ਵੀ ਦਸਦੇ ਹਨ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਸਾਲ 2016-17 ਵਿਚ ਸੱਭ ਤੋਂ ਵੱਧ 65,80,57,860 ਖ਼ਰਚ ਕੀਤੇ ਗਏ ਸਨ। ਇਸੇ ਤਰ੍ਹਾਂ ਸਾਲ 2015-16 ਵਿਚ ਵੀ 29,14,12,471 (29 ਕਰੋੜ ਤੋਂ ਵੱਧ) ਖ਼ਰਚ ਕੀਤੇ ਗਏ। ਉਧਰ ਪਿਛਲੀ ਕੈਪਟਨ ਸਰਕਾਰ ਵੀ ਘੱਟ ਨਹੀਂ ਰਹੀ। ਇਸ ਨੇ ਸਾਲ 2020-21 ਵਿਚ 26,70,93,948 ਰੁਪਏ (26.5 ਕਰੋੜ ਤੋਂ ਵੱਧ) ਅਤੇ ਸਾਲ 2019-20 ਵਿਚ 25,31,34,922 (25 ਕਰੋੜ ਤੋਂ ਵੱਧ) ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement