
ਗੁਆਂਢੀ ਮੁਲਕ ਪਾਕਿਸਤਾਨ ਦੀ ਆਰਥਕ ਰਾਜਧਾਨੀ ਕਰਾਂਚੀ ਵਿਚ ਸਥਿਤ ਚੀਨੀ ਕੌਂਸਲ.....
ਨਵੀਂ ਦਿੱਲੀ (ਭਾਸ਼ਾ): ਗੁਆਂਢੀ ਮੁਲਕ ਪਾਕਿਸਤਾਨ ਦੀ ਆਰਥਕ ਰਾਜਧਾਨੀ ਕਰਾਂਚੀ ਵਿਚ ਸਥਿਤ ਚੀਨੀ ਕੌਂਸਲ ਦੇ ਕੋਲ ਆਤੰਕੀ ਹਮਲਾ ਹੋਇਆ ਹੈ। ਸ਼ੁੱਕਰਵਾਰ ਸਵੇਰੇ ਇਥੇ ਤਿੰਨ ਤੋਂ ਚਾਰ ਆਤੰਕੀ ਹਥਿਆਰਾਂ ਦੇ ਨਾਲ ਵੜ ਆਏ ਅਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਭਾਰਤ ਲਈ ਇਸ ਖ਼ਬਰ ਦੀ ਮਹੱਤਤਾ ਇਸ ਲਈ ਵੀ ਵੱਧ ਜਾਂਦੀ ਹੈ ਕਿਉਂਕਿ ਜਿਸ ਚੀਨੀ ਕੌਂਸਲ ਦੇ ਕੋਲ ਇਹ ਹਮਲਾ ਹੋਇਆ ਹੈ ਉਸ ਤੋਂ ਹੀ ਕੁਝ ਕਦਮ ਦੀ ਦੂਰੀ ਉਤੇ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦਾ ਘਰ ਹੈ। ਭਾਰਤ ਦਾ ਦੁਸ਼ਮਨ ਨੰਬਰ ਵੰਨ ਮੰਨਿਆ ਜਾਣ ਵਾਲਾ ਦਾਊਦ ਇਬਰਾਹੀਮ 1993 ਬਲਾਸਟ ਦੇ ਬਾਅਦ ਤੋਂ ਹੀ ਮਸ਼ਹੂਰ ਵਾਂਟੇਡ ਰਿਹਾ ਹੈ।
Dawood Ibrahim
ਦਾਊਦ ਦਾ ਘਰ ਕਲਿਫਟਨ ਇਲਾਕੇ ਵਿਚ ਦੱਸਿਆ ਜਾਂਦਾ ਹੈ ਅਤੇ ਉਸ ਦੇ ਘਰ ਤੋਂ ਕਰੀਬ 150 ਮੀਟਰ ਦੀ ਦੂਰੀ ਉਤੇ ਚੀਨੀ ਕੌਂਸਲ ਹੈ। ਚੀਨੀ ਕੌਂਸਲ ਕਰਾਂਚੀ ਦੇ ਕਲਿਫਟਨ ਇਲਾਕੇ ਵਿਚ ਬਲਾਕ-4 ਦੇ ਪਲਾਟ ਨੰਬਰ-20 ਉਤੇ ਸਥਿਤ ਹੈ। ਉਥੇ ਹੀ ਭਾਰਤ ਦੇ ਕੋਲ ਦਾਊਦ ਦਾ ਫਿਲਹਾਲ ਜੋ ਪਤਾ ਮੌਜੂਦ ਹੈ ਉਹ ਇਸ ਦੇ ਕੋਲ ਹੈ। ਦਾਊਦ ਇਬਰਾਹੀਮ ਦਾ ਪਤਾ ਹੈ ਡੀ-13, ਬਲਾਕ-4, ਕਰਾਂਚੀ ਡੇਵਲਪਮੇਂਟ ਅਥਾਰਿਟੀ, ਸਕੀਮ-5 , ਕਲਿਫਟਨ ਕਰਾਂਚੀ। ਜੋ ਕਿ ਚੀਨੀ ਕੌਂਸਲ ਤੋਂ ਕੁਝ ਹੀ ਮੀਟਰ ਦੀ ਦੂਰੀ ਉਤੇ ਹੈ।
Dawood Ibrahim
ਤੁਹਾਨੂੰ ਦੱਸ ਦਈਏ ਕਿ ਦਾਊਦ ਇਬਰਾਹੀਮ ਦੇ ਕਰਾਂਚੀ ਵਿਚ ਹੀ ਕਈ ਟਿਕਾਣੇ ਹਨ। ਕਲਿਫਟਨ ਇਲਾਕੇ ਵਿਚ ਹੀ ਇਸ ਠਿਕਾਣੇ ਤੋਂ ਇਲਾਵਾ ਦਾਊਦ ਦੇ ਦੋ ਹੋਰ ਠਿਕਾਨੇ ਹਨ। ਹਾਲਾਂਕਿ ਪਾਕਿਸਤਾਨ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ ਕਿ ਦਾਊਦ ਕਰਾਂਚੀ ਵਿਚ ਹੀ ਰਿਹਾ ਹੈ।