ਸਿਗਨੇਚਰ ਬ੍ਰਿਜ਼ ਤੇ ਵਾਪਰਿਆ ਪਹਿਲਾ ਵੱਡਾ ਹਾਦਸਾ 
Published : Nov 23, 2018, 12:45 pm IST
Updated : Nov 23, 2018, 12:48 pm IST
SHARE ARTICLE
Delhi Signature Bridge
Delhi Signature Bridge

ਦਿੱਲੀ ਦੇ ਸਿਗਨੇਚਰ ਬ੍ਰਿਜ਼ 'ਤੇ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਇੱਥੇ ਤੇਜ਼ ਰਫ਼ਤਾਰ ਬਾਈਕ ਸਵਾਰ ਦੋ ਨੌਜਵਾਨਾ ਦੀ ਮੌਤ ਹੋ ...

ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਸਿਗਨੇਚਰ ਬ੍ਰਿਜ਼ 'ਤੇ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਇੱਥੇ ਤੇਜ਼ ਰਫ਼ਤਾਰ ਬਾਈਕ ਸਵਾਰ ਦੋ ਨੌਜਵਾਨਾ ਦੀ ਮੌਤ ਹੋ ਗਈ। ਦਿੱਲੀ ਪੁਲਿਸ ਨੇ ਹਾਦਸੇ ਦੇ ਸੰਬੰਧ 'ਚ ਦੱਸਿਆ ਕਿ ਸਟ੍ਰੀਟ ਲਾਈਟ ਦੇ ਪੋਲ 'ਚ ਪੈਰ ਫੰਸਣ ਕਾਰਨ  ਬਾਈਕ ਉਛਲ ਪਈ ਅਤੇ ਨੌਜਵਾਨ ਪੁਲ ਦੇ ਹੇਠਾਂ ਜਾ ਡਿੱਗੇ, ਜਿਸ ਕਰਨ ਉਨ੍ਹਾਂ ਦੀ ਮੌਤ ਹੋ ਗਈ।

Signature Bridge first major accident

ਦੱਸਿਆ ਜਾ ਰਿਹਾ ਹੈ ਕਿ ਪੁਲ 'ਤੇ ਡਿਵਾਈਡਰ  'ਚ ਇਕ ਸਟ੍ਰੀਟ ਲਾਈਟ ਦੇ ਪੋਲ 'ਤੇ ਤਾਰ ਨਿਕਲਿਆ ਹੋਇਆ ਸੀ, ਜਿਸ 'ਚ ਬਾਈਕ ਸਵਾਰ ਨੌਜਵਾਨ ਦਾ ਪੈਰ ਫਸ ਗਿਆ।ਦੱਸਿਆ ਜਾ ਰਿਹਾ ਹੈ ਕਿ ਬਾਈਕ ਦੀ ਰਫਤਾਰ ਕਾਫ਼ੀ ਤੇਜ਼ ਸੀ, ਦੋਨਾਂ ਬਾਇਕ ਸਵਾਰ ਪੁਲ  ਦੇ ਹੇਠਾਂ ਜਾ ਡਿੱਗੇ। ਦੱਸਿਆ ਜਾ ਰਿਹਾ ਹੈ ਕਿ ਦੋਨੇ ਨੌਜਵਾਨ ਸ਼ਾਸਤਰੀ ਪਾਰਕ  ਤੋਂ ਆ ਰਹੇ ਸਨ ਅਤੇ ਇਹ ਹਾਦਸਾ ਸਵੇਰੇ 8:45 ਤੇ ਵਾਪਰਿਆ।

Signature BridgeSignature Bridge

ਜਾਣਕਾਰੀ ਮੁਤਾਬਕ ਮਰਨ ਵਾਲੇ ਨੌਜਵਾਨਾਂ ਦੀ ਉਮਰ ਕਰੀਬ 22 ਤੋਂ 24 ਸਾਲਾਂ ਦੇ ਵਿਚ ਦੀ ਦਸੀ ਜਾ ਰਹੀ ਹੈ। ਫਿਲਹਾਲ ਦੋਨਾਂ ਦੀ ਪਛਾਣ ਨਹੀਂ ਹੋ ਪਾਈ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਖ਼ਬਰ ਆ ਰਹੀ ਸੀ ਕਿ ਦੋਨੇ ਨੌਜਵਾਨ ਬਾਈਕ 'ਤੇ ਸਟੰਟ ਕਰ ਰਹੇ ਸਨ ਜਿਸ ਕਾਰਨ ਉਨ੍ਹਾਂ ਦੀ  ਮੌਤ ਹੋ ਗਈ।

Bridge Delhi Signature Bridge

ਦੱਸਿਆ ਜਾ ਰਿਹਾ ਸੀ ਕਿ ਦੋਨੇ ਨੌਜਵਾਨ ਕੇਟੀਐਮ ਬਾਈਕ ਨਾਲ ਸਟੰਟ ਕਰ ਰਹੇ ਸੀ, ਉਦੋਂ ਡਿਵਾਈਡਰ ਨਾਲ ਟੱਕਰ ਹੋਣ ਕਾਰਨ ਪੁਲ ਤੋਂ ਹੇਠਾਂ ਡਿੱਗ ਗਏ। ਜ਼ਿਕਰਯੋਗ ਹੈ ਕਿ ਹੁਣੇ ਕੁੱਝ ਦਿਨ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਪੁਲ ਦਾ ਉਦਘਾਟਨ ਕੀਤਾ ਸੀ। ਇਸ ਬ੍ਰਿਜ 'ਤੇ 154 ਮੀਟਰ ਉੱਚਾ ਗਲਾਸ ਬਾਕਸ ਵੀ ਹੈ, ਜੋ ਯਾਤਰੀਆਂ ਦੀ ਥਾਂ ਦੇ ਰੂਪ 'ਚ ਲੋਕਾਂ ਨੂੰ ਸ਼ਹਿਰ ਦਾ 'ਬਡਸ ਆਈ ਵਿਊ ਦਿੰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement