ਲਓ ਆ ਗਈ ਕਾਲੀ ਘਾਟ ਚੜ੍ਹ ਕੇ ਹੋ ਜਾਓ ਸਾਵਧਾਨ, ਅੱਜ ਤੇਜ਼ੀ ਨਾਲ ਪੈ ਸਕਦੈ ਮੀਂਹ
Published : Nov 23, 2019, 10:00 am IST
Updated : Nov 23, 2019, 10:00 am IST
SHARE ARTICLE
raining
raining

ਕਸ਼ਮੀਰ 'ਚ ਉਚਾਈ ਵਾਲੇ ਸਥਾਨਾਂ 'ਤੇ ਸ਼ੁੱਕਰਵਾਰ ਨੂੰ ਤਾਜ਼ਾ ਬਰਫਬਾਰੀ ਹੋਈ। ਬਰਫਬਾਰੀ ਨਾਲ ਬੇਸ਼ੱਕ ਸਥਾਨਕ ਜਨਜੀਵਨ ਪ੍ਰਭਾਵਿਤ ਹੋਇਆ..

ਸ਼੍ਰੀਨਗਰ :  ਕਸ਼ਮੀਰ 'ਚ ਉਚਾਈ ਵਾਲੇ ਸਥਾਨਾਂ 'ਤੇ ਸ਼ੁੱਕਰਵਾਰ ਨੂੰ ਤਾਜ਼ਾ ਬਰਫਬਾਰੀ ਹੋਈ। ਬਰਫਬਾਰੀ ਨਾਲ ਬੇਸ਼ੱਕ ਸਥਾਨਕ ਜਨਜੀਵਨ ਪ੍ਰਭਾਵਿਤ ਹੋਇਆ ਪਰ ਉਕਤ ਬਰਫਬਾਰੀ ਨੇ ਅੱਤਵਾਦ ਦੀ ਮਾਰ ਸਹਿ ਰਹੇ ਉਕਤ ਸੈਲਾਨੀ ਖੇਤਰ ਨੂੰ ਫਿਰ ਤੋਂ ਪਟੜੀ 'ਤੇ ਲਿਆਂਦਾ ਹੈ। ਘਾਟੀ 'ਚ 4 ਦਿਨਾਂ 'ਚ 5,000 ਸੈਲਾਨੀ ਪੁੱਜੇ। ਜਾਣਕਾਰੀ ਅਨੁਸਾਰ ਉੱਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ 'ਚ ਸਥਿਤ ਗੁਲਮਰਗ 'ਚ ਰਾਤ ਦੌਰਾਨ ਰਿਕਾਰਡ ਕਰੀਬ 4 ਇੰਚ ਬਰਫ ਪਈ।

rainingraining

ਘਾਟੀ ਦੇ ਜੋਜਿਲਾ ਦੱਰੇ, ਅਮਰਨਾਥ ਗੁਫਾ, ਸੋਨਮਰਗ, ਗੁਲਮਰਗ ਅਤੇ ਗੁਰੇਜ਼ ਸਣੇ ਉਚਾਈ ਵਾਲੇ ਹੋਰਨਾਂ ਖੇਤਰਾਂ 'ਚ ਵੀ ਬਰਫ ਪੈਣ ਦੀ ਰਿਪੋਰਟ ਹੈ। ਸੈਲਾਨੀ ਵਾਦੀਆਂ 'ਚ ਚਾਰੇ ਪਾਸੇ ਬਰਫ ਦੇਖ ਕੇ ਰੋਮਾਂਚਿਤ ਹੋ ਰਹੇ ਹਨ। ਕਈ ਸੈਲਾਨੀ ਬਰਫ 'ਚ ਸਕੀਇੰਗ ਦਾ ਵੀ ਮਜ਼ਾ ਲੈ ਰਹੇ ਹਨ ਅਤੇ ਕਈ ਪਹਾੜੀਆਂ ਦੀਆਂ ਚੋਟੀਆਂ ਤੋਂ ਸਲੇਜ਼ਿੰਗ ਕਰਦੇ ਹੋਏ ਹੇਠਾਂ ਆ ਰਹੇ ਹਨ। ਜ਼ਿਆਦਾਤਰ ਸੈਲਾਨੀ ਰਾਤ ਨੂੰ ਗੁਲਮਰਗ 'ਚ ਰੁਕਣ ਦੀ ਬਜਾਏ ਸ਼੍ਰੀਨਗਰ 'ਚ ਰੁਕਣਾ ਪਸੰਦ ਕਰਦੇ ਹਨ। ਸ਼੍ਰੀਨਗਰ ਤੋਂ ਹਰ ਰੋਜ਼ 100 ਟੈਕਸੀਆਂ ਸੈਲਾਨੀਆਂ ਨੂੰ ਲੈ ਕੇ ਗੁਲਮਰਗ ਪੁੱਜ ਰਹੀਆਂ ਹਨ।

weather alert weather alert

ਸਨਸ਼ਾਈਨ ਹੋਟਲ ਦੇ ਪ੍ਰਬੰਧਕ ਗੁਲਜ਼ਾਰ ਅਹਿਮਦ ਨੇ ਕਿਹਾ ਕਿ 10 ਨਵੰਬਰ ਤੋਂ ਬਾਅਦ ਤੋਂ ਹੀ ਸੈਲਾਨੀਆਂ 'ਚ ਤੇਜ਼ੀ ਆਈ ਹੈ। ਸ਼੍ਰੀਨਗਰ ਸਣੇ ਘਾਟੀ ਦੇ ਮੈਦਾਨੀ ਖੇਤਰਾਂ 'ਚ ਭਾਰੀ ਬਾਰਿਸ਼ ਹੋਣ ਨਾਲ ਠੰਡ ਵਧ ਗਈ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਜੰਮੂ ਅਤੇ ਲੱਦਾਖ ਖੇਤਰਾਂ 'ਚ ਬਰਫਬਾਰੀ ਜਾਂ ਹਲਕੀ ਬਾਰਿਸ਼ ਅਤੇ ਕਸ਼ਮੀਰ ’ਚ ਮੱਧਮ ਬਾਰਿਸ਼ ਜਾਂ ਬਰਫਬਾਰੀ ਦਾ ਅੰਦਾਜ਼ਾ ਲਾਇਆ ਹੈ। ਸ਼ਨੀਵਾਰ ਨੂੰ ਵੀ ਛਿੱਟਪੁੱਟ ਹਲਕੀ ਬਾਰਿਸ਼ ਹੋਣ ਅਤੇ ਮੰਗਲਵਾਰ ਤਕ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement