ਹੋ ਜਾਓ ਸਾਵਧਾਨ! ਮੌਸਮ ਵਿਭਾਗ ਨੇ ਮੌਸਮ ਬਾਰੇ ਦਿੱਤੀ ਤਾਜ਼ਾ Update,
Published : Nov 18, 2019, 11:04 am IST
Updated : Nov 18, 2019, 11:16 am IST
SHARE ARTICLE
Weather
Weather

ਠੰਢ ਦੇ ਮੌਸਮ ‘ਚ ਇਸ ਵਾਰ ਕਿਸੇ ਜਹਾਜ਼ ਕੰਪਨੀ ਨੂੰ ਧੁੰਦ ਕਾਰਨ ਆਪਣਾ ਸ਼ਡਿਊਲ ਨਹੀਂ ਬਦਲਣਾ ਪਵੇਗਾ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਸੀਈਓ ਸੁਨੀਲ ਦੱਤ...

ਚੰਡੀਗੜ੍ਹ- ਠੰਢ ਦੇ ਮੌਸਮ ‘ਚ ਇਸ ਵਾਰ ਕਿਸੇ ਜਹਾਜ਼ ਕੰਪਨੀ ਨੂੰ ਧੁੰਦ ਕਾਰਨ ਆਪਣਾ ਸ਼ਡਿਊਲ ਨਹੀਂ ਬਦਲਣਾ ਪਵੇਗਾ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਸੀਈਓ ਸੁਨੀਲ ਦੱਤ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ‘ਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਕਾਫ਼ੀ ਵਿਕਾਸ ਹੋਇਆ ਹੈ। ਇਸ ਵਿਕਾਸ ‘ਚ ਰਨਵੇ ਵਿਸਥਾਰ, ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈਐੱਲਐੱਸ) ਕੈਟ-2 ਇੰਸਟਾਲੇਸ਼ਨ ਅਤੇ ਵਾਚ ਆਵਰ ਵਧਾਏ ਜਾਣੇ ਅਹਿਮ ਹਨ।

 International AirportInternational Airport

ਸੁਨੀਲ ਨੇ ਦੱਸਿਆ ਕਿ ਰਨਵੇ ਵਿਸਥਾਰ ਨਾਲ ਹੁਣ ਇਸ ਹਵਾਈ ਅੱਡੇ ‘ਤੇ ਕੋਈ ਵੀ ਵੱਡਾ ਜਹਾਜ਼ ਲੈਂਡਿੰਗ ਕਰ ਸਕਦਾ ਹੈ। ਇੰਸਟਰੂਮੈਂਟ ਲੈਂਡਿੰਗ ਸਿਸਟਮ ਕੈਟ-2 ਇੰਸਟਾਲੇਸ਼ਨ ਨਾਲ ਹੁਣ ਫਲਾਈਟਸ ਦੀ ਲੈਂਡਿੰਗ ‘ਚ ਕੋਈ ਦਿੱਕਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਏਅਰਪੋਰਟ ‘ਤੇ ਪਹਿਲਾਂ ਆਈਐੱਲਐੱਸ ਕੈਟ-1 ਇੰਸਟਾਲ ਸੀ, ਜਿਸ ਕਾਰਨ ਫਲਾਈਟ ਨੂੰ ਲੈਂਡਿੰਗ ਲਈ 1200 ਮੀਟਰ ਦੀ ਦੇਖਣ ਦੂਰੀ ਚਾਹੀਦੀ ਸੀ, ਪਰ ਹੁਣ ਕੈਟ-2 ਇੰਸਟਾਲੇਸ਼ਨ ਦੀ ਮਦਦ ਨਾਲ 800 ਮੀਟਰ ਦੀ ਦੇਖਣ ਦੂਰੀ ‘ਤੇ ਆਰਾਮ ਨਾਲ ਲੈਂਡਿੰਗ ਹੋ ਸਕੇਗੀ।

ਉਨ੍ਹਾਂ ਦੱਸਿਆ ਕਿ ਕੈਟ-3 ਇੰਸਟਾਲੇਸ਼ਨ ਦਾ ਕੰਮ ਸ਼ੁਰੂ ਹੈ ਅਤੇ ਅਗਲੇ ਸਰਦੀ ਦੇ ਮੌਸਮ ‘ਚ ਤਾਂ ਜ਼ੀਰੋ ਦੇਖਣਦੂਰੀ ‘ਤੇ ਫਲਾਈਟਸ ਦੀ ਲੈਂਡਿੰਗ ਹੋ ਸਕੇਗੀ। ਸੁਨੀਲ ਨੇ ਕਿਹਾ ਕਿ ਵਾਟ ਆਵਰ ਵਧਾਏ ਜਾਣ ਤੋਂ ਬਾਅਦ ਹੁਣ ਦੇਰ ਰਾਤ ਤਕ ਫਲਾਈਟਸ ਦਾ ਸੰਚਾਲਨ ਵਧਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਸ਼ਡਿਊਲ ‘ਤੇ ਨਜ਼ਰ ਮਾਰੀਏ ਤਾਂ ਏਅਰਪੋਰਟ ਤੋਂ ਗੋਏਅਰ ਦੀ ਫਲਾਈਟ ਜੀ8138 ਦਿੱਲੀ ਲਈ ਰਾਤ 8:40 ਵਜੇ ਉਡਾਣ ਭਰਦੀ ਹੈ। ਉੱਥੇ ਸਵੇਰੇ ਇੰਡੀਗੋ ਦੀ 6ਈ372 ਫਲਾਈਟ ਸ਼ਾਮ ਨੂੰ 7:50 ਵਜੇ ਸ੍ਰੀਨਗਰ ਲਈ ਰਵਾਨਾ ਹੁੰਦੀ ਹੈ।

Air India Air India

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਹੁਣ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਨਾਲ ਵੀ ਜੁੜ ਗਿਆ ਹੈ। ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐੱਮਆਰ ਜਿੰਦਲ ਨੇ ਦੱਸਿਆ ਕਿ ਧਰਮਸ਼ਾਲਾ ਏਅਰਪੋਰਟ ਨੇੜੇ ਮਾਤਾ ਦੇ ਸ਼ਕਤੀਪੀਠ, ਤਿੱਬਤੀ ਧਰਮਗੁਰੂ ਦਲਾਈ ਲਾਮਾ ਦਾ ਨਿਵਾਸ ਅਸਥਾਨ ਹੈ, ਜਿਸ ਕਾਰਨ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਕਾਫ਼ੀ ਸੁਵਿਧਾ ਹੋਵੇਗੀ।

ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ਤੋਂ ਮੌਜੂਦਾ ਸਮੇਂ ‘ਚ 33 ਫਲਾਈਟਸ ਦਾ ਸ਼ਡਿਊਲ ਹੈ। ਏਅਰਪੋਰਟ ਤੋਂ ਲੇਹ, ਸ੍ਰੀਨਗਰ, ਦਿੱਲੀ, ਅਹਿਮਦਾਬਾਦ, ਲਖਨਊ, ਕੋਲਕਾਤਾ, ਮੁੰਬਈ, ਬੈਂਗਲੁਰੂ, ਪੂਣੇ, ਨਾਂਦੇੜ ਸਾਹਿਬ, ਜੈਪੁਰ, ਕੁੱਲੂ, ਸ਼ਿਮਲਾ, ਧਰਮਸ਼ਾਲਾ, ਹੈਦਰਾਬਾਦ ਲਈ ਸਿੱਧੀ ਫਲਾਈਟਸ ਹੈ। ਇਸ ਤੋਂ ਇਲਾਵਾ ਸ਼ਾਰਜਾਹ ਅਤੇ ਦੁਬਈ ਲਈ ਵੀ ਇਸ ਹਵਾਈ ਅੱਡੇ ਤੋਂ ਸਿੱਧੀ ਉਡਾਣ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement