
ਹਰਿਆਣਾ ਦੇ ਜੀਂਦ ਦਾ ਡੀਏਵੀ ਸਕੂਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1 ਲੱਖ ਚਿੱਠੀਆਂ ਲਿਖ ਰਿਹਾ ਹੈ।
ਜੀਂਦ: ਹਰਿਆਣਾ ਦੇ ਜੀਂਦ ਦਾ ਡੀਏਵੀ ਸਕੂਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1 ਲੱਖ ਚਿੱਠੀਆਂ ਲਿਖ ਰਿਹਾ ਹੈ। ਡੀਏਵੀ ਸਕੂਲ ਚਾਹੁੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਐਲਾਨਿਆ ਜਾਵੇ, ਜਿਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਸਰਹੰਦ ਦੀਆਂ ਨੀਹਾਂ ਵਿਚ ਚਿਣ ਦਿੱਤਾ ਗਿਆ ਸੀ। ਇਸੇ ਮੰਗ ਦੇ ਮੱਦੇਨਜ਼ਰ ਡੀਏਵੀ ਸਕੂਲ ਜੀਂਦ ਪੀਐਮ ਮੋਦੀ ਨੂੰ 1 ਲੱਖ ਚਿੱਠੀਆਂ ਲਿਖ ਰਿਹਾ ਹੈ।
Students of jind school wrote letter to pm modi
ਡੀਏਵੀ ਸੰਸਥਾਵਾਂ ਦੇ ਖੇਤਰੀ ਨਿਰਦੇਸ਼ਕ ਡਾ. ਧਰਮਵੀਰ ਨੇ ਕਿਹਾ ਕਿ ਇਕ ਲੱਖ ਚਿੱਠੀਆਂ ਲਿਖ ਕੇ ਸਰਕਾਰ ਕੋਲੋਂ ਸ਼ਹੀਦੀ ਬਾਲ ਦਿਵਸ ਐਲਾਨ ਕਰਨ ਦੀ ਮੰਗ ਕੀਤੀ ਜਾਵੇਗੀ। ਡਾ. ਧਰਮਵੀਰ ਨੇ ਵੀਰਵਾਰ ਨੂੰ ਸਕੂਲ ਵਿਚ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਗੱਲ਼ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਇਤਿਹਾਸ ਵਿਚ ਇਕ-ਦੋ ਨਹੀਂ ਬਲਕਿ ਸੈਂਕੜੇ ਅਜਿਹੇ ਬਹਾਦਰ ਹੋਏ ਹਨ, ਜਿਨ੍ਹਾਂ ਨੇ ਦੇਸ਼ ਲਈ ਹੱਸਦੇ-ਹੱਸਦੇ ਅਪਣੀ ਜਾਨ ਕੁਰਬਾਨ ਕਰ ਦਿੱਤੀ। ਉਹਨਾਂ ਵਿਚੋਂ ਸਭ ਤੋਂ ਛੋਟੇ ਸਿਰਫ਼ 6 ਸਾਲ ਦੀ ਉਮਰ ਦੇ ਬਾਬਾ ਫਤਿਹ ਸਿੰਘ ਅਤੇ 9 ਸਾਲ ਦੀ ਉਮਰ ਦੇ ਬਾਬਾ ਜ਼ੋਰਾਵਰ ਸਿੰਘ ਸਨ।
PM Narendra Modi
ਛੋਟੇ ਸਾਹਿਬਜ਼ਾਦਿਆਂ ਦੀ ਇਸੇ ਬਹਾਦਰੀ ਅਤੇ ਕੁਰਬਾਨੀ ਲਈ ਜੀਂਦ ਦੇ ਬੱਚਿਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀਆਂ ਲਿਖ ਕੇ ਅਪੀਲ ਕੀਤੀ ਹੈ ਕਿ ਸ਼ਹੀਦ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੇ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਵੇ। ਇਸ ਦੇ ਨਾਲ ਬੱਚਿਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 14 ਨਵੰਬਰ ਤੋਂ 26 ਦਸੰਬਰ ਤੱਕ ਸੂਬੇ ਦੇ ਬੱਚੇ ਇਕ ਲੱਖ ਚਿੱਠੀਆਂ ਲਿਖ ਕੇ ਪੀਐਮ ਮੋਦੀ ਨੂੰ ਅਪੀਲ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।