ਰਾਸ਼ਟਰਪਤੀ ਵਲੋਂ ਗਲਵਾਨ ਘਾਟੀ ਦੇ ਸ਼ਹੀਦਾਂ ਦਾ ਸਨਮਾਨ, ਸ਼ਹੀਦ ਗੁਰਤੇਜ ਸਿੰਘ ਨੂੰ ਮਿਲਿਆ 'ਵੀਰ ਚੱਕਰ'
Published : Nov 23, 2021, 3:40 pm IST
Updated : Nov 23, 2021, 3:40 pm IST
SHARE ARTICLE
Sepoy Gurtej Singh Accorded the Vir Chakra Posthumously for His Gallant Actions
Sepoy Gurtej Singh Accorded the Vir Chakra Posthumously for His Gallant Actions

ਗਲਵਾਨ ਘਾਟੀ ਵਿਚ ਦੁਸ਼ਮਣਾ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਦੇਸ਼ ਦੇ ਜਵਾਨਾਂ ਦਾ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਸਨਮਾਨ ਕੀਤਾ ਗਿਆ।

ਨਵੀਂ ਦਿੱਲੀ: ਗਲਵਾਨ ਘਾਟੀ ਵਿਚ ਦੁਸ਼ਮਣਾ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਦੇਸ਼ ਦੇ ਜਵਾਨਾਂ ਦਾ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਸਨਮਾਨ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਸ਼ਹੀਦ ਜਵਾਨ ਗੁਰਤੇਜ ਸਿੰਘ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਨੇ ਸ਼ਹੀਦ ਦੀ ਮਾਤਾ ਪ੍ਰਕਾਸ਼ ਕੌਰ ਅਤੇ ਪਿਤਾ ਵਿਰਸਾ ਸਿੰਘ ਨੂੰ ਵੀਰ ਚੱਕਰ ਸੌਂਪਿਆ। ਗੁਰਤੇਜ ਸਿੰਘ ਨੂੰ ਇਹ ਸਨਮਾਨ ਓਪਰੇਸ਼ਨ ਦੌਰਾਨ ਬਹਾਦਰੀ ਭਰੀ ਕਾਰਵਾਈ ਲਈ ਮਿਲਿਆ ਹੈ।

Gurtej SinghGurtej Singh

ਹੋਰ ਪੜ੍ਹੋ: 26/11 ਨੂੰ ਲੈ ਕੇ ਮਨੀਸ਼ ਤਿਵਾੜੀ ਦਾ ਮਨਮੋਹਨ ਸਿੰਘ ਦੀ ਸਰਕਾਰ 'ਤੇ ਹਮਲਾ

ਗਲਵਾਨ ਹਮਲੇ 'ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪਰਮਵੀਰ ਚੱਕਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸੈਨਿਕ ਪੁਰਸਕਾਰ ਹੈ। 16 ਬਿਹਾਰ ਰੈਜੀਮੈਂਟ ਦੇ ਕਰਨਲ ਬਿਕੁਮਾਲਾ ਸੰਤੋਸ਼ ਬਾਬੂ 15 ਜੂਨ 2020 ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਕਮਾਂਡਿੰਗ ਅਫਸਰ ਵਜੋਂ ਇਕ ਨਿਰੀਖਣ ਪੋਸਟ ਸਥਾਪਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

Sepoy Gurtej Singh Accorded the Vir Chakra Posthumously for His Gallant Actions
Sepoy Gurtej Singh Accorded the Vir Chakra Posthumously for His Gallant Actions

ਹੋਰ ਪੜ੍ਹੋ: ਮਜ਼ਾਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਗੰਭੀਰ ਰੂਪ ਵਿਚ ਜ਼ਖਮੀ ਹੋਣ ਦੇ ਬਾਵਜੂਦ ਉਹਨਾਂ ਨੇ ਆਖਰੀ ਸਾਹ ਤੱਕ ਸੰਘਰਸ਼ ਦੀ ਅਗਵਾਈ ਕੀਤੀ। ਦੁਸ਼ਮਣ ਸੈਨਿਕਾਂ ਦੀ ਹਿੰਸਕ ਕਾਰਵਾਈ ਦਾ ਸਾਹਮਣਾ ਕਰਦੇ ਹੋਏ ਉਹ ਦਲੇਰੀ ਨਾਲ ਖੜ੍ਹੇ ਰਹੇ। ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਵਿਚ 20 ਸੈਨਿਕ ਸ਼ਹੀਦ ਹੋ ਗਏ ਸਨ। ਨਾਇਬ ਸੂਬੇਦਾਰ ਨੁਦੂਰਾਮ ਸੋਰੇਨ ਨੂੰ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਹਨਾਂ ਦੀ ਪਤਨੀ ਨੂੰ ਇਹ ਪੁਰਸਕਾਰ ਦਿੱਤਾ। ਉਹਨਾਂ ਨੂੰ ਇਹ ਸਨਮਾਨ ਚੀਨੀ ਫੌਜ ਦੇ ਭਿਆਨਕ ਹਮਲੇ ਖਿਲਾਫ ਬਹਾਦਰੀ ਭਰੀ ਕਾਰਵਾਈ ਲਈ ਮਿਲਿਆ ਹੈ।

Havildar Tejinder Singh awarded Vir ChakraHavildar Tejinder Singh awarded Vir Chakra

ਹੋਰ ਪੜ੍ਹੋ: ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਮਨਸੁਖ ਮੰਡਾਵੀਆ ਨੂੰ ਯੂਰੀਆ ਦੀ ਮੰਗ ਜਲਦ ਪੂਰਾ ਕਰਨ ਦੀ ਕੀਤੀ ਅਪੀਲ

ਹੌਲਦਾਰ ਕੇ. ਪਲਾਨੀ ਨੂੰ ਓਪਰੇਸ਼ਨ ਦੌਰਾਨ ਬਹਾਦਰੀ ਲਈ ਮਰਨ ਉਪਰੰਤ  ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਹਨਾਂ ਦੀ ਪਤਨੀ ਨੂੰ ਇਹ ਪੁਰਸਕਾਰ ਸੌਂਪਿਆ। ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਦੌਰਾਨ ਹੌਲਦਾਰ ਤੇਜਿੰਦਰ ਸਿੰਘ ਨੇ ਚੀਨੀ ਸੈਨਿਕਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਤਜਿੰਦਰ ਸਿੰਘ ਨੂੰ ਉਸ ਦੀ ਨਿਡਰਤਾ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement