10,000 Crore Tax Evasion: ਆਈਟੀ ਵਿਭਾਗ ਵਲੋਂ 10,000 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਖੁਲਾਸਾ; 45 ਕੰਪਨੀਆਂ ਨੂੰ ਭੇਜਿਆ ਨੋਟਿਸ
Published : Nov 23, 2023, 9:27 am IST
Updated : Nov 23, 2023, 9:27 am IST
SHARE ARTICLE
10,000 Crore Tax Evasion
10,000 Crore Tax Evasion

ਆਨਲਾਈਨ ਰਿਟੇਲ ਕੰਪਨੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਕੇ ਉਤਪਾਦ ਵੇਚੇ, ਪਰ ਅਪਣੀ ਆਮਦਨ ਬਾਰੇ ਪੂਰੀ ਜਾਣਕਾਰੀ ਨਹੀਂ ਦਿਤੀ

10,000 Crore Tax Evasion: ਇਨਕਮ ਟੈਕਸ ਵਿਭਾਗ ਨੇ 10 ਹਜ਼ਾਰ ਕਰੋੜ ਰੁਪਏ ਦੀ ਟੈਕਸ ਚੋਰੀ ਦਾ ਖੁਲਾਸਾ ਕੀਤਾ ਹੈ। ਇਹ ਟੈਕਸ ਚੋਰੀ ਪਿਛਲੇ ਤਿੰਨ ਸਾਲਾਂ ਦੌਰਾਨ ਆਨਲਾਈਨ ਰਿਟੇਲ ਕੰਪਨੀਆਂ ਵਲੋਂ ਕੀਤੀ ਗਈ ਹੈ, ਜਿਸ ਸਬੰਧੀ ਆਮਦਨ ਕਰ ਵਿਭਾਗ ਨੇ 45 ਬ੍ਰਾਂਡਾਂ ਨੂੰ ਟੈਕਸ ਨੋਟਿਸ ਵੀ ਭੇਜੇ ਹਨ। ਆਨਲਾਈਨ ਰਿਟੇਲ ਕੰਪਨੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਕੇ ਉਤਪਾਦ ਵੇਚੇ, ਪਰ ਅਪਣੀ ਆਮਦਨ ਬਾਰੇ ਪੂਰੀ ਜਾਣਕਾਰੀ ਨਹੀਂ ਦਿਤੀ। ਇਸ ਦੇ ਨਾਲ ਹੀ, ਇਨ੍ਹਾਂ ਬ੍ਰਾਂਡਾਂ ਨੇ ਟੈਕਸ ਦਾ ਪੂਰਾ ਭੁਗਤਾਨ ਨਹੀਂ ਕੀਤਾ।

ਆਮਦਨ ਕਰ ਵਿਭਾਗ ਨੇ ਅਕਤੂਬਰ ਤੋਂ ਨਵੰਬਰ ਦਰਮਿਆਨ 45 ਆਨਲਾਈਨ ਰਿਟੇਲ ਬ੍ਰਾਂਡਾਂ ਨੂੰ ਟੈਕਸ ਨੋਟਿਸ ਭੇਜੇ ਹਨ। ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਇਨ੍ਹਾਂ 45 ਬ੍ਰਾਂਡਾਂ ਤੋਂ ਇਲਾਵਾ ਕੁੱਝ ਹੋਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਜਲਦੀ ਹੀ ਟੈਕਸ ਨੋਟਿਸ ਭੇਜੇ ਜਾਣਗੇ। ਇਨ੍ਹਾਂ ਕੰਪਨੀਆਂ ਨੇ ਨਾ ਤਾਂ ਟੈਕਸ ਅਦਾ ਕੀਤਾ ਹੈ ਅਤੇ ਨਾ ਹੀ ਅਪਣੀ ਆਮਦਨ ਦਾ ਖੁਲਾਸਾ ਕੀਤਾ ਹੈ।

ਈਟੀ ਦੀ ਰੀਪੋਰਟ ਅਨੁਸਾਰ, ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੱਡੀਆਂ ਈ-ਕਾਮਰਸ ਕੰਪਨੀਆਂ ਨੂੰ ਛੱਡ ਕੇ, ਅਸੀਂ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਅਪਣੇ ਉਤਪਾਦ ਵੇਚਣ ਵਾਲੇ ਬ੍ਰਾਂਡਾਂ ਦੀ ਨਿਗਰਾਨੀ ਕਰ ਰਹੇ ਹਾਂ। ਉਨ੍ਹਾਂ ਦਸਿਆ ਕਿ ਇਸ ਜਾਂਚ ਦੌਰਾਨ ਕਰੀਬ 10 ਹਜ਼ਾਰ ਕਰੋੜ ਰੁਪਏ ਦੀ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਦੇ ਲਈ ਆਈਟੀ ਵਿਭਾਗ ਨੇ ਅਕਤੂਬਰ ਦੇ ਆਖਰੀ ਹਫ਼ਤੇ ਤੋਂ 15 ਨਵੰਬਰ ਦਰਮਿਆਨ 45 ਬ੍ਰਾਂਡਾਂ ਨੂੰ ਨੋਟਿਸ ਭੇਜੇ ਸਨ, ਜੋ ਕਿ ਮੁਲਾਂਕਣ ਸਾਲ ਲਈ ਹਨ।

ਰੀਪੋਰਟ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ 45 ਕੰਪਨੀਆਂ ਨੂੰ ਟੈਕਸ ਨੋਟਿਸ ਭੇਜੇ ਗਏ ਹਨ, ਉਹ ਵੱਖ-ਵੱਖ ਉਤਪਾਦ ਵੇਚਦੀਆਂ ਹਨ। ਇਹ ਕੰਪਨੀਆਂ ਗਹਿਣੇ, ਜੁੱਤੀਆਂ, ਬੈਗ ਅਤੇ ਤੋਹਫ਼ੇ ਆਦਿ ਉਤਪਾਦ ਵੇਚਦੀਆਂ ਹਨ। ਇਨ੍ਹਾਂ ਕੰਪਨੀਆਂ ਵਿਚ ਕੁੱਝ ਵੱਡੀਆਂ ਈ-ਕਾਮਰਸ ਕੰਪਨੀਆਂ ਵੀ ਸ਼ਾਮਲ ਹਨ, ਜੋ ਸੋਸ਼ਲ ਮੀਡੀਆ ਰਾਹੀਂ ਗਾਹਕਾਂ ਤਕ ਪਹੁੰਚ ਕਰ ਰਹੀਆਂ ਹਨ। ਇਸ ਤੋਂ ਇਲਾਵਾ ਕੁੱਝ ਕੰਪਨੀਆਂ ਅਜਿਹੀਆਂ ਹਨ ਜੋ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਅਪਣੇ ਉਤਪਾਦ ਵੇਚ ਰਹੀਆਂ ਹਨ।

ਰੀਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਕੰਪਨੀਆਂ ਇੰਸਟਾਗ੍ਰਾਮ ਦੇ ਜ਼ਰੀਏ ਸਿਰਫ ਇਕ ਛੋਟੀ ਜਿਹੀ ਦੁਕਾਨ ਅਤੇ ਗੋਦਾਮ ਨਾਲ ਵਿਕਰੀ ਕਰ ਰਹੀਆਂ ਹਨ ਅਤੇ ਇਨ੍ਹਾਂ ਦਾ ਟਰਨਓਵਰ 110 ਕਰੋੜ ਰੁਪਏ ਤੋਂ ਜ਼ਿਆਦਾ ਹੈ, ਜਦਕਿ ਇਨ੍ਹਾਂ ਕੰਪਨੀਆਂ ਨੇ ਸਿਰਫ 2 ਕਰੋੜ ਰੁਪਏ ਦੀ ਇਨਕਮ ਟੈਕਸ ਰਿਟਰਨ ਭਰੀ ਹੈ। ਆਨਲਾਈਨ ਰਿਟੇਲਰਾਂ ਦੁਆਰਾ ਜ਼ਿਆਦਾਤਰ ਭੁਗਤਾਨ UPI ਰਾਹੀਂ ਕੀਤੇ ਗਏ ਸਨ, ਜਿਸ ਕਾਰਨ ਆਈਟੀ ਵਿਭਾਗ ਨੇ ਆਸਾਨੀ ਨਾਲ ਉਨ੍ਹਾਂ ਨੂੰ ਟਰੈਕ ਕੀਤਾ।

(For more news apart from I-T department finds Rs 10,000 crore tax evasion by online sellers on Instagram, Facebook, stay tuned to Rozana Spokesman)

Tags: tax evasion

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement