
ਪੁਲਿਸ ਨੇ ਦਸਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ ਦੀ ਹੈ।
Teen stripped & assaulted: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਾਲਵਾ ਇਲਾਕੇ 'ਚ 300 ਰੁਪਏ ਦੇ ਲੈਣ ਦੇਣ ਨੂੰ ਲੈ ਕੇ 17 ਸਾਲਾ ਲੜਕੇ ਉਤੇ ਨਗਨ ਅਵਸਥਾ ਵਿਚ ਹਮਲਾ ਕਰਨ ਦੇ ਇਲਜ਼ਾਮ ਤਹਿਤ ਦੋ ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ ਦੀ ਹੈ।
ਇਕ ਅਧਿਕਾਰੀ ਨੇ ਦਸਿਆ, ''ਪੀੜਤ ਨੇ ਪਿਛਲੇ ਸਾਲ ਇਕ ਮੁਲਜ਼ਮ ਤੋਂ 300 ਰੁਪਏ ਉਧਾਰ ਲਏ ਸਨ। ਕੁੱਝ ਮਹੀਨਿਆਂ ਬਾਅਦ ਮੁਲਜ਼ਮ ਨੇ ਉਸ ਦੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿਤੇ ਪਰ ਪੀੜਤ ਟਾਲ-ਮਟੋਲ ਕਰਦਾ ਰਿਹਾ। ਇਸ ਤੋਂ ਗੁੱਸੇ 'ਚ ਆ ਕੇ ਮੁਲਜ਼ਮ ਨੇ ਲੜਕੇ ਦਾ ਬਲੂਟੁੱਥ ਈਅਰਫੋਨ ਖੋਹ ਲਿਆ”।
ਅਧਿਕਾਰੀ ਨੇ ਦਸਿਆ ਕਿ ਪੀੜਤ ਬਾਅਦ ਵਿਚ ਅਪਣੇ ਬਲੂਟੁੱਥ ਈਅਰਫੋਨ ਵਾਪਸ ਲੈਣ ਲਈ ਮੁਲਜ਼ਮ ਦੇ ਘਰ ਗਿਆ। ਮੁਲਜ਼ਮ ਦੀ ਗੈਰ-ਮੌਜੂਦਗੀ 'ਚ ਉਸ ਦੀ ਮਾਂ ਨੇ ਪੀੜਤ ਨੂੰ ਈਅਰਫੋਨ ਦੇ ਦਿਤੇ। ਇਹ ਪਤਾ ਲੱਗਦਿਆਂ ਹੀ ਮੁਲਜ਼ਮ ਨੂੰ ਗੁੱਸਾ ਆ ਗਿਆ ਅਤੇ ਉਸ ਦੇ ਘਰ ਚਲਾ ਗਿਆ।
ਅਧਿਕਾਰੀ ਨੇ ਕਿਹਾ, "ਉਸ ਨੇ ਪੀੜਤ ਤੋਂ ਪੈਸੇ ਵਾਪਸ ਮੰਗੇ ਅਤੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿਤਾ। ਮੁਲਜ਼ਮਾਂ ਨੇ ਪੀੜਤ ਦੀ ਬੈਲਟ ਖਿੱਚ ਲਈ ਅਤੇ ਉਸੇ ਬੈਲਟ ਨਾਲ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਉਸ ਦੇ ਕੱਪੜੇ ਵੀ ਉਤਾਰ ਦਿਤੇ”।
ਪੀੜਤ ਨੇ ਅਪਣੀ ਮਾਂ ਨੂੰ ਘਟਨਾ ਦੀ ਜਾਣਕਾਰੀ ਦਿਤੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਦੋਸ਼ੀ ਵਿਰੁਧ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮਾਂ ਦੀ ਪਛਾਣ ਤੌਸੀਫ਼ ਖਾਨਬੰਦੇ ਅਤੇ ਸਮਿਲ ਖਾਨਬੰਦੇ ਵਜੋਂ ਹੋਈ ਹੈ। ਅਧਿਕਾਰੀ ਨੇ ਦਸਿਆ ਕਿ ਦੋਵਾਂ ਮੁਲਜ਼ਮਾਂ ਵਿਰੁਧ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 327, 323, 504, 506, 34 ਅਤੇ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
(For more news apart from Teen stripped & assaulted over 300, stay tuned to Rozana Spokesman)