
ਜੇ ਤੁਸੀਂ ਇਸ ਬੈਂਕ ‘ਚ ਜ਼ੀਰੋ ਬੈਲੇਂਸ ‘ਤੇ ਖਾਤਾ ਖੁੱਲ੍ਹਵਾਉਣਾ ਚਾਹੁੰਦੇ ਹਨ ਤਾਂ...
ਨਵੀਂ ਦਿੱਲੀ: SBI ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ। ਇਹ ਆਏ ਦਿਨ ਅਪਣੇ ਗਾਹਕਾਂ ਲਈ ਕੋਈ ਨਾ ਕੋਈ ਖੁਸ਼ਖਬਰੀ ਲੈ ਕੇ ਆਉਂਦਾ ਹੈ। ਸਾਡੇ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਹੜਾ ਭਾਰਤੀ ਸਟੇਟ ਬੈਂਕ (SBI) ‘ਚ ਖਾਤਾ ਨਹੀਂ ਖੁੱਲ੍ਹਵਾਉਣਾ ਚਾਹੁੰਦਾ ਹੋਵੇਗਾ। ਹਾਲਾਂਕਿ, ਮਿਨੀਮਮ ਬੈਲੇਂਸ ਮੈਂਟੇਨ ਕਰਨ ਦੇ ਚੱਕਰ ‘ਚ ਅਸੀਂ ਖਾਤਾ ਨਹੀਂ ਖੁੱਲ੍ਹਵਾ ਪਾਉਂਦੇ।
Sbi ਕਈ ਵਾਰ ਡਾਕਿਊਮੈਂਟ ਨਾ ਰਹਿਣ ਕਾਰਨ ਵੀ ਅਜਿਹਾ ਸੰਭਵ ਨਹੀਂ ਹੁੰਦਾ ਪਰ ਦੇਸ਼ ਦਾ ਸਭ ਤੋਂ ਵੱਡਾ ਲੈਂਡਰ SBI ਕਈ ਅਜਿਹੀਆਂ ਸਹੂਲਤਾਂ ਦਿੰਦਾ ਹੈ ਜਿਸ ਕਾਰਨ ਲੋਕ ਇਸ ਬੈਂਕ ‘ਚ ਖਾਤਾ ਖੁੱਲ੍ਹਵਾਉਣਾ ਚਾਹੁੰਦੇ ਹਨ। ਜੇਕਰ ਤੁਸੀਂ ਇਸ ਬੈਂਕ ‘ਚ ਜ਼ੀਰੋ ਬੈਲੇਂਸ ‘ਤੇ ਖਾਤਾ ਖੁੱਲ੍ਹਵਾਉਣਾ ਚਾਹੁੰਦੇ ਹਨ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। SBI ਵੱਲੋਂ ਵੈੱਬਸਾਈਟ ‘ਤੇ ਉਪਲਬਧ ਜਾਣਕਾਰੀ ਮੁਤਾਬਿਕ 18 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਵੀ ਵਿਅਕਤੀ Basic Savings Bank Deposit Small Account ਜਾਂ SBI Small Account ਖੁੱਲ੍ਹਵਾ ਸਕਦਾ ਹੈ।
SBIਜੇਕਰ ਤੁਸੀਂ ਵੀ ਐੱਸਬੀਆਈ ‘ਚ ਸਮਾਲ ਅਕਾਊਂਟ ਖੁੱਲ੍ਹਵਾਉਣਾ ਚਾਹੁੰਦੇ ਹੋ ਤਾਂ ਇਹ ਚੀਜ਼ਾਂ ਤੁਹਾਡੇ ਕੰਮ ਦੀਆਂ ਹੋ ਸਕਦੀਆਂ ਹਨ। ਸਭ ਤੋਂ ਪਹਿਲਾਂ SBI Small Account ‘ਚ ਹਰ ਮਹੀਨੇ ਕੋਈ ਮਿਨੀਮਮ ਬੈਲੇਂਸ ਮੈਂਟੇਨ ਕਰਨ ਦਾ ਚੱਕਰ ਨਹੀਂ ਹੁੰਦਾ। ਇਸ ਅਕਾਊਂਟ ‘ਚ ਵੱਧ ਤੋਂ ਵੱਧ 50,000 ਰੁਪਏ ਮੈਂਟੇਨ ਕੀਤਾ ਜਾ ਸਕਦਾ ਹੈ। ਹਾਲਾਂਕਿ ਨਾਲ ਹੀ ਕੁਝ ਸ਼ਰਤਾਂ ਦੀ ਪਾਲਣਾ ਵੀ ਕਰਨੀ ਜ਼ਰੂਰੀ ਹੁੰਦੀ ਹੈ।
SBIਜੇ ਅਕਾਊਂਟ ਬੈਲੇਂਸ 50,000 ਤੋਂ ਜ਼ਿਆਦਾ ਹੋ ਜਾਂਦਾ ਹੈ ਜਾਂ ਇਕ ਸਾਲ ‘ਚ ਇਕ ਲੱਖ ਰੁਪਏ ਤੋਂ ਜ਼ਿਆਦਾ ਦਾ ਲੈਣ-ਦੇਣ ਹੁੰਦਾ ਹੈ ਤਾਂ ਕੇਵਾਈਸੀ ਪ੍ਰਕਿਰਿਆ ਪੂਰੀ ਹੋਣ ਤਕ ਟ੍ਰਾਂਜ਼ੈਕਸ਼ਨ ‘ਤੇ ਰੋਕ ਲੱਗ ਜਾਵੇਗੀ। SBI ਸਮਾਲ ਅਕਾਊਂਟ ਹੋਲਡਰ ਨੂੰ ਇਕ ਰੁਪਏ ਏਟੀਐੱਮ/ਡੈਬਿਟ ਕਾਰਡ ਉਪਲਬਧ ਕਰਵਾਉਂਦਾ ਹੈ।
SBIਐੱਸਬੀਆਈ ਸਮਾਲ ਅਕਾਊਂਟ ਲਈ ਤੁਹਾਨੂੰ ਸਾਲਾਨਾ ਕਿਸੇ ਤਰ੍ਹਾਂ ਦੀ ਫੀਸ ਦਾ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। KYC ਡਾਕਿਊਮੈਂਟ ਜਮ੍ਹਾਂ ਕਰਨ ‘ਤੇ ਇਸ ਅਕਾਊਂਟ ਨੂੰ ਰੈਗੂਲਰ ਸੇਵਿੰਗ ਅਕਾਊਂਟ ‘ਚ ਕਨਵਰਟ ਕਰਵਾਇਆ ਜਾ ਸਕਦਾ ਹੈ।
ਇਸ ਤਰ੍ਹਾਂ ਦਾ ਅਕਾਊਂਟ ਰੱਖਣ ਵਾਲੇ ਇਕ ਮਹੀਨੇ ‘ਚ ਵੱਧ ਤੋਂ ਵੱਧ ਚਾਰ ਵਾਰ ਰੁਪਏ ਕਢਵਾ ਸਕਦੇ ਹਨ। ਇਹ ਨਿਕਾਸੀ ਏਟੀਐੱਮ ਜ਼ਰੀਏ ਜਾਂ ਫਿਰ ਕਿਸੇ ਹੋਰ ਜ਼ਰੀਏ ਵੀ ਹੋ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।