SBI ਦਾ ਗਾਹਕਾਂ ਲਈ ਵੱਡਾ ਤੋਹਫ਼ਾ! ਹੁਣ ਨਹੀਂ ਲਾਉਣੇ ਪੈਣੇ ਬੈਂਕ ਦੇ ਚੱਕਰ!
Published : Dec 18, 2019, 11:04 am IST
Updated : Dec 18, 2019, 11:07 am IST
SHARE ARTICLE
State bank of india give these 14 services through atm
State bank of india give these 14 services through atm

SBI ATM ਦੁਆਰਾ ਦਿੰਦਾ ਹੈ ਇਹ 14 ਸੁਵਿਧਾਵਾਂ!

ਨਵੀਂ ਦਿੱਲੀ: ਆਨਲਾਈਨ ਬੈਂਕਿੰਗ ਆਉਣ ਤੋਂ ਬਾਅਦ ਲੋਕਾਂ ਨੇ ਬੈਂਕ ਜਾਣਾ ਬੰਦ ਕਰ ਦਿੱਤਾ ਹੈ। ਲੋਕਾਂ ਨੂੰ ਬੈਂਕ ਜਾਣ ਦੀ ਬਜਾਏ ATM ਜਾਣਾ ਵਧੀਆ ਲਗਦਾ ਹੈ ਕਿਉਂ ਕਿ ATM ਤੋਂ ਕੈਸ਼ ਕੱਢਵਾਉਣਾ ਹੁਣ ਮਿੰਟਾ ਦਾ ਕੰਮ ਹੋ ਗਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ATM ਤੋਂ ਕੈਸ਼ ਕਢਵਾਉਣ ਤੋਂ ਇਲਾਵਾ ਹੋਰ ਵੀ ਕਈ ਕੰਮ ਹੋ ਸਕਦੇ ਹਨ। ਤੁਸੀਂ ATM ਦੁਆਰਾ ਬਿੱਲ ਪੇਮੈਂਟ, FD ਖੁਲ੍ਹਵਾਉਣ ਵਰਗੇ ਕੰਮ ਵੀ ATM ਨਾਲ ਹੋ ਸਕਦੇ ਹਨ।

SBISBIਦੇਸ਼ ਦਾ ਸਭ ਤੋਂ ਵੱਡਾ ਬੈਂਕ SBI ਤੁਹਾਨੂੰ ATM ਦੁਆਰਾ ਇਹ 14 ਸੁਵਿਧਾਵਾਂ ਦਿੰਦਾ ਹੈ। ਕੈਸ਼ ਵਿਦਡ੍ਰਾਲ, ਬੈਲੇਂਸ ਇੰਕੁਆਇਰੀ, ਮਿਨੀ ਸਟੇਟਮੈਂਟ ਕਢਵਾਉਣਾ, ਪਿੰਨ ਚੇਂਜ ਕਰਵਾਉਣਾ, ਬੀਮਾ ਪ੍ਰੀਮੀਅਮ। SBI ATM ਦੁਆਰਾ SBI ਲਾਈਫ ਇੰਸ਼ੋਰੈਂਸ ਦਾ ਪ੍ਰੀਮੀਅਮ ਵੀ ਕਰ ਸਕਦੇ ਹਨ। ਤੁਹਾਨੂੰ ATM ਮਸ਼ੀਨ ਵਿਚ ਸਰਵੀਸੇਜ਼ ਆਪਸ਼ਨ ਵਿਚ ਜਾ ਕੇ ਇਹ ਸੁਵਿਧਾ ਮਿਲ ਜਾਵੇਗੀ।

SBISBI SBI ATM ਵਿਚ ਜਾ ਕੇ ਤੁਸੀਂ ਇਕ SBI ਡੈਬਿਟ ਕਾਰਡ ਤੋਂ ਦੂਜੇ SBI ਡੈਬਿਟ ਕਾਰਡ ਵਿਚ 40,000 ਰੁਪਏ ਪ੍ਰਤੀਦਿਨ ਤਕ ਦਾ ਕਾਰਡ ਟੂ ਕਾਰਡ ਟ੍ਰਾਂਸਫਰ ਕਰ ਸਕਦੇ ਹੋ। ਟ੍ਰਾਂਜੈਕਸ਼ਨਸ ਦੀ ਗਿਣਤੀ ਦੀ ਕੋਈ ਲਿਮਿਟ ਨਹੀਂ ਹੈ। 40000 ਰੁਪਏ ਪ੍ਰਤੀਦਿਨ ਦੀ ਲਿਮਿਟ ਕਾਰਡ ਟੂ ਕਾਰਡ ਅਤੇ ਕਾਰਡ ਟੂ ਅਕਾਉਂਟ ਟ੍ਰਾਂਸਫਰ ਲਈ ਬਰਾਬਰ ਹੋਵੇਗੀ। ਇਸ ਸਰਵਿਸ ਲਈ ਤੁਹਾਨੂੰ ਟ੍ਰਾਂਸਫਰ ਵਿਕਲਪ ਤੇ ਕਲਿੱਕ ਕਰਨਾ ਹੋਵੇਗਾ।

SBISBIਜੇ ਤੁਹਾਡਾ ਕ੍ਰੈਡਿਟ ਕਾਰਡ ਬਿੱਲ ਬਕਾਇਆ ਹੈ ਅਤੇ ਲਾਸਟ ਡੇਟ ਆ ਚੁੱਕੀ ਹੈ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। SBI ATM ਤੋਂ ਸਰਵੀਸੇਜ਼ ਵਿਕਲਪ ਤੇ ਕਲਿੱਕ ਕਰ ਕਿਸੇ ਵੀ Visa SBI ਕ੍ਰੈਡਿਟ ਕਾਰਡ ਦਾ ਬਿੱਲ ਭਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਤੁਹਾਡਾ ਕ੍ਰੈਡਿਟ ਕਾਰਡ ਨੰਬਰ ਪਤਾ ਹੋਣਾ ਚਾਹੀਦਾ ਹੈ। SBI ATM ਵਿਚ ਜਾ ਕੇ ਅਪਣੇ ਪ੍ਰੀਪੇਡ ਮੋਬਾਇਲ ਕਨੈਕਸ਼ਨ ਨੂੰ ਰੀਚਾਰਜ ਕਰਵਾ ਸਕਦੇ ਹੋ।

Sbi to recover rs 700 crore in november will auction these propertiesSBIਜੇ ਤੁਸੀਂ ਕਿਸੇ ਮੰਦਰ ਜਾਂ ਚੈਰਿਟੀ ਵਿਚ ਦਾਨ ਦੇਣਾ ਚਾਹੁੰਦੇ ਹੋ ਤਾਂ ਇਹ ਕੰਮ ਵੀ SBI ATM ਤੋਂ ਹੋ ਸਕਦਾ ਹੈ। SBI ATM ਤੁਹਾਨੂੰ ਵੈਸ਼ਣੋ ਦੇਵੀ, ਸ਼ਿਰੜੀ ਸਾਈਂਬਾਬਾ, ਗੁਰਦੁਆਰਾ ਤਖ਼ਤ ਸਾਹਿਬ, ਤਿਰੂਪਤੀ, ਸ਼੍ਰੀ ਜਗਨਨਾਥ, ਪਲਾਨੀ, ਰਾਮਕ੍ਰਿਸ਼ਣ ਮਿਸ਼ਨ, ਕਾਸ਼ੀ ਵਿਸ਼ਵਨਾਥ, ਤੁਲਜਾ ਭਵਾਨੀ ਅਤੇ ਮਹਾਲਕਸ਼ਮੀ ਮੰਦਿਰ ਵਰਗੇ ਕਈ ਹੋਰ ਮੰਦਿਰਾਂ ਅਤੇ ਟ੍ਰਸਟ ਨੂੰ ਦਾਨ ਦੇਣ ਦੀ ਸੁਵਿਧਾ ਦੇ ਰਿਹਾ ਹੈ।

SBI ATM ਵਿਚ ਜਾ ਕੇ ਬਿਜਲੀ ਬਿਲ, ਪਾਣੀ ਦਾ ਬਿਲ ਜਿਵੇਂ ਯੂਟਿਲਿਟੀ ਬਿਲਸ ਦਾ ਪੇਮੈਂਟ ਵੀ ਕਰ ਸਕਦੇ ਹੋ। SBI ਤੁਹਾਨੂੰ ਬੈਂਗਲੁਰੂ, ਹੁਬਲੀ, ਚਾਮੰਡੇਸ਼ਵਰੀ ਇਲੈਕਟ੍ਰਸਿਟੀ ਸਪਲਾਈ ਕੰਪਨੀ, ਕਰਨਾਟਕ ਅਤੇ ਛੱਤੀਸਗੜ੍ਹ ਸਟੇਟ ਇਲੈਕਟ੍ਰਸਿਟੀ ਬੋਰਡ ਦੇ ਯੂਟਿਲਿਟੀ ਬਿਲਸ ਦਾ ਭੁਗਤਾਨ ATM ਕਰਨ ਦੀ ਸੁਵਿਧਾ ਦਿੰਦਾ ਹੈ। ਜੇ ਤੁਹਾਨੂੰ ਚੈੱਕ ਬੁੱਕ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਇਸ ਦੇ ਲਈ ਬੈਂਕ ਬ੍ਰਾਂਚ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ।

SBISBIਤੁਸੀਂ SBI ATM ਵਿਚ ਜਾ ਕੇ ਨਵੀਂ ਚੈੱਕ ਬੁੱਕ ਲਈ ਅਪਲਾਈ ਕਰ ਸਕਦੇ ਹੋ ਅਤੇ ਇਸ ਤੋਂ ਬਾਅਦ ਚੈੱਕ ਬੁੱਕ ਤੁਹਾਡੇ ਬੈਂਕ ਵਿਚ ਰਜਿਸਟਰਡ ਐਡਰੈਸ ਤੇ ਡਿਲੀਵਰ ਹੋ ਜਾਵੇਗੀ। SBI ATM ਤੋਂ IMPS ਸਰਵਿਸ ਲਈ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ। SBI ATM ਦੁਆਰਾ ਕਸਟਮਰਸ ਮੋਬਾਇਲ ਬੈਂਕਿੰਗ ਲਈ ਰਜਿਸਟ੍ਰੇਸ਼ਨ ਜਾਂ ਫਿਰ ਡਿਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਹੋ।

SBI ਦੇ ATM ਵਿਚ FD ਯਾਨੀ ਫਿਕਸਡ ਅਕਾਉਂਟ ਡਿਪਾਜਿਟ ਵੀ ਖੋਲ ਸਕਦੇ ਹੋ। ਇਸ ਦੇ ਲਈ TDR/STDR ਵਿਕਲਪ ਚੁਣਨਾ ਹੋਵੇਗਾ। FD ਮਿਨੀਮਮ 10000 ਰੁਪਏ ਤੋਂ ਖੁਲ੍ਹਵਾਈ ਜਾ ਸਕਦੀ ਹੈ। SBI ATM ਨਾਲ ਜੁਆਇੰਟ ਵਿਚ FD ਖੁਲ੍ਹਵਾਉਣ ਦੀ ਸੁਵਿਧਾ ਨਹੀਂ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement