
ਨਾਗਰਕੁਰਨੂਲ ਜਿਲ੍ਹੇ ਦੇ ਅਛਮਪੇਟ ਹਸਪਤਾਲ ਦੀ ਘਟਨਾ
ਹੈਦਰਾਬਾਦ : ਤੇਲੰਗਾਨਾ ਦੇ ਨਾਗਰਕੁਰਨੂਲ ਜਿਲ੍ਹੇ ਦੇ ਅਛਮਪੇਟ ਹਸਪਤਾਲ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨਵਜਾਤ ਬੱਚੇ ਦੀ ਡਿਲਵਰੀ ਸਮੇਂ ਉਸ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ । ਦਰਅਸਲ ਨਾਦਿਮਪੱਲੀ ਪਿੰਡ ਦੀ 23 ਸਾਲਾਂ ਸਵਾਤੀ ਗਰਭਵਤੀ ਸੀ। ਉਨ੍ਹਾਂ ਨੂੰ 18 ਦਸੰਬਰ ਨੂੰ ਅਛਮਪੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਉਸ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਨੋਰਮਲ ਡਿਲਵਰੀ ਹੋਵੇਗੀ।
file photo
ਸਵਾਤੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਡਾਕਟਰਾਂ ਨੇ ਭਰੋਸਾ ਦਵਾਇਆ ਸੀ ਕਿ ਸੱਭ ਕੁੱਝ ਸਹੀ ਹੋਵੇਗਾ। ਸਵਾਤੀ ਦੇ ਨਾਲ ਕੋਈ ਮੈਡੀਕਲ ਸਮੱਸਿਆ ਨਹੀਂ ਹੈ। ਸਵਾਤੀ ਨੇ ਦੱਸਿਆ ਕਿ ਅਛਮਪੇਟ ਹਸਪਤਾਲ ਵਿਚ ਪਹਿਲਾਂ ਮੈਨੂੰ ਇਕ ਇੰਜੈਕਸ਼ਨ ਦਿੱਤਾ ਗਿਆ। ਫਿਰ ਲੇਬਰ ਰੂਮ ਵਿਚ ਲਿਜਾਇਆ ਗਿਆ। ਉੱਥੇ ਡਾਕਟਰ ਸੁਧਾ ਰਾਨੀ ਦੋ ਪੁਰਸ਼ ਡਾਕਟਰਾਂ ਦੇ ਨਾਲ ਮੇਰੀ ਡਿਲਵਰੀ ਕਰ ਰਹੀ ਸੀ ਪਰ ਥੋੜੀ ਦੇਰ ਬਾਅਦ ਮੈਨੂੰ ਕਿਹਾ ਗਿਆ ਕਿ ਸਥਿਤੀ ਵਿਗੜ ਰਹੀ ਹੈ ਤੁਹਾਨੂੰ ਹੈਦਰਾਬਾਦ ਦੇ ਪੇਟਲਾਬੁਰਜ ਮੈਟਰਨਿਟੀ ਹਸਪਤਾਲ ਵਿਚ ਰੈਫ਼ਰ ਕਰ ਰਹੇ ਹਨ।
file photo
ਸਵਾਤੀ ਨੇ ਦੱਸਿਆ ਕਿ ਜਦੋਂ ਪੇਟਲਾਬੁਰਜ ਵਿਚ ਡਾਕਟਰਾਂ ਨੇ ਮੈਨੂੰ ਵੇਖਿਆ ਤਾਂ ਮੇਰੇ ਪਤੀ ਅਤੇ ਪਰਿਵਾਰ ਨੂੰ ਦੱਸਿਆ ਗਿਆ ਕਿ ਅਛਮਪੇਟ ਹਸਪਤਾਲ ਵਿਚ ਨੋਰਮਲ ਡਿਲਵਰੀ ਨਹੀਂ ਕਰਵਾਈ ਗਈ।ਜਦੋਂ ਸੀਜ਼ਰਿਆ ਕਰਵਾਇਆ ਜਾ ਰਿਹਾ ਸੀ ਉਦੋਂ ਬੱਚੇ ਦਾ ਸਿਰ ਕੱਟਿਆ ਗਿਆ। ਧੜ ਹੁਣ ਵੀ ਗਰਭਵਤੀ ਦੇ ਸਰੀਰ ਵਿਚ ਹੀ ਹੈ। ਹੈਦਰਾਬਦਾ ਦੇ ਪੇਟਲਾਬੁਰਜ ਹਸਪਤਾਲ ਦੇ ਡਾਕਟਰਾਂ ਨੇ ਇਸ ਤੋਂ ਬਾਅਦ ਵਾਪਸ ਓਪਰੇਸ਼ਨ ਕਰਕੇ ਸਵਾਤੀ ਦੇ ਗਰਭ ਵਿਚੋਂ ਸਿਰ ਕਟੇ ਹੋਏ ਬੱਚੇ ਦਾ ਧੜ ਕੱਢਿਆ।
file photo
ਇਸ ਘਟਨਾ ਤੋਂ ਨਿਰਾਸ਼ ਸਵਾਤੀ ਦੇ ਰਿਸ਼ਤੇਦਾਰਾਂ ਨੇ ਨਾਗੁਕੁਰਨੂਲ ਜਿਲ੍ਹੇ ਦੇ ਅਛਮਪੇਟ ਹਸਪਤਾਲ ਵਿਚ ਤੋੜਫੋਰ ਕੀਤੀ। ਫਰਨੀਚਰ ਤੋੜੇ ਗਏ। ਇਸ ਤੋਂ ਬਾਅਦ ਜਿਲ੍ਹਾ ਅਧਿਕਾਰੀ ਅਤੇ ਜਿਲ੍ਹੇ ਦੇ ਮੈਡੀਕਲ ਸਿਹਤ ਅਫਸਰ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਤੁਰੰਤ ਸੁਧਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਜਾਂਚ ਕਮੇਟੀ ਬਣਾਈ ਗਈ ਹੈ।