
ਮੱਧ ਪ੍ਰਦੇਸ਼ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਨੇ ਅਨੌਖੇ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਦੇ ਦੋ ਸਿਰ ਅਤੇ ਤਿੰਨ ਹੱਥ ਹਨ।
ਨਵੀਂ ਦਿੱਲੀ : ਮੱਧ ਪ੍ਰਦੇਸ਼ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਨੇ ਅਨੌਖੇ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਦੇ ਦੋ ਸਿਰ ਅਤੇ ਤਿੰਨ ਹੱਥ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਮਾਂ ਤੇ ਬੱਚਾ ਦੋਵੇਂ ਸਿਹਤਮੰਦ ਹਨ।ਇਹ ਮਾਮਲਾ ਭੋਪਾਲ ਨਾਲ ਲਗਦੇ ਵਿਦਿਸ਼ਾ ਦਾ ਹੈ ਜਿੱਥੇ ਸਿਵਲ ਹਸਪਤਾਲ ‘ਚ ਮਹਿਲਾ ਨੇ ਇਸ ਬੱਚੇ ਨੂੰ ਜਨਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਲਗਭਗ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਇਹ ਉਸ ਦੀ ਪਹਿਲੀ ਡਿਲੀਵਰੀ ਸੀ।
unique child
ਡਾਕਟਰਾਂ ਮੁਤਾਬਕ 35ਵੇਂ ਹਫਤੇ ਵਿੱਚ ਮਹਿਲਾ ਨੇ ਸੋਨੋਗਰਾਫੀ ਕਰਵਾਈ ਸੀ ਜਿਸ ਵਿੱਚ ਉਸਨੂੰ ਜੁੜ੍ਹਵਾ ਬੱਚਿਆਂ ਵਾਰੇ ਦੱਸਿਆ ਗਿਆ ਸੀ। ਰਿਪੋਰਟਾਂ ਮੁਤਾਬਕ ਜਦੋਂ ਮਹਿਲਾ ਨੂੰ ਡਿਲੀਵਰੀ ਲਈ ਵਿਦਿਸ਼ਾ ਜ਼ਿਲ੍ਹਾਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤਾਂ ਇੱਥੇ ਉਸ ਦੀ ਨਾਰਮਲ ਡਿਲੀਵਰੀ ਨਹੀਂ ਹੋ ਰਹੀ ਸੀ ਜਿਸ ਕਾਰਨ ਉਸ ਦਾ ਆਪਰੇਸ਼ਨ ਕੀਤਾ ਗਿਆ। ਆਪਰੇਸ਼ਨ ਦੌਰਾਨ ਜਦੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਡਾਕਟਰਾਂ ਦੀ ਟੀਮ ਬੱਚੇ ਦੇ ਦੋ ਸਿਰ ਤੇ ਤਿੰਨ ਹੱਥਾਂ ਨੂੰ ਦੇਖ ਕੇ ਹੈਰਾਨ ਰਹਿ ਗਈ।
unique child
ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਮਹਿਲਾ ਦੇ ਕੁੱਖ ਵਿੱਚ ਪਲ ਰਿਹਾ ਭਰੂਣ ਠੀਕ ਤਰੀਕੇ ਨਾਲ ਵਿਕਸਿਤ ਨਹੀਂ ਹੁੰਦਾ ਤੇ ਅਜਿਹਾ ਲੱਖਾਂ ‘ਚੋਂ ਇੱਕ ਦੇ ਨਾਲ ਹੁੰਦਾ ਹੈ। ਫਿਲਹਾਲ ਮਾਂ ਤੇ ਬੱਚਾ ਦੋਵੇਂ ਸਿਹਤਮੰਦ ਹਨ ਪਰ ਡਾਕਟਰਾਂ ਦੀ ਮੰਨੀਏ ਤਾਂ ਇਸ ਤਰ੍ਹਾਂ ਪੈਦਾ ਹੋਏ ਬੱਚਿਆਂ ਦੇ ਜ਼ਿੰਦਾ ਬਚਣ ਅਤੇ ਆਮ ਜੀਵਨ ਬਤੀਤ ਕਰਨ ਦੇ ਆਸਾਰ ਬਹੁਤ ਘੱਟ ਹੁੰਦੇ ਹਨ। ਡਾਕਟਰਾਂ ਮੁਤਾਬਕ ਇਸ ਨੂੰ ਕੋਜੁਆਇਨਡ ਕਹਿੰਦੇ ਹਨ ਜਿਸ ਵਿੱਚ ਕੋਈ ਇੱਕ ਭਰੂਣ ਸਹੀ ਤਰੀਕੇ ਨਾਲ ਵਿਕਸਿਤ ਨਹੀਂ ਹੋ ਪਾਉਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।