
ਸਿਆਣਿਆ ਦਾ ਕਹਿਣਾ ਹੈ ਕੇ ਅਸੀਂ ਜ਼ਿੰਦਗੀ `ਚ ਜੋ ਵੀ ਮਿਹਨਤ ਕੰਮ-ਕਾਜ ਕਰਦੇ ਹਾਂ ਅਸੀਂ ਆਪਣੇ ਲਈ ਨਹੀਂ ਸਗੋਂ ਆਪਣੇ ਬਚਿਆ ਦਾ ਚੰਗਾ ਭਵਿੱਖ ਸਿਰਜਣ
ਸਿਆਣਿਆ ਦਾ ਕਹਿਣਾ ਹੈ ਕੇ ਅਸੀਂ ਜ਼ਿੰਦਗੀ `ਚ ਜੋ ਵੀ ਮਿਹਨਤ ਕੰਮ-ਕਾਜ ਕਰਦੇ ਹਾਂ ਅਸੀਂ ਆਪਣੇ ਲਈ ਨਹੀਂ ਸਗੋਂ ਆਪਣੇ ਬਚਿਆ ਦਾ ਚੰਗਾ ਭਵਿੱਖ ਸਿਰਜਣ ਲਈ ਕਰਦੇ ਹਾਂ। ਪਰ ਤੁਹਾਨੂੰ ਦਸ ਦੇਈਏ ਕੇ ਕੁਝ ਅਜਿਹੇ ਵੀ ਮਾਂ- ਬਾਪ ਹੁੰਦੇ ਨੇ ਜੋ ਆਪਣੀ ਸੰਤਾਨ ਨੂੰ ਜੰਮਦਿਆਂ ਹੀ ਛੁੱਟ ਦਿੰਦੇ ਹਨ। ਸਭ ਤੋਂ ਵਧ ਵਤਰੇਵਾ ਕੁੜੀਆਂ ਨਾਲ ਕੀਤਾ ਜਾਂਦਾ ਹੈ। ਪਰ ਅਸੀਂ ਅਕਸਰ ਹੀ ਕਹਿੰਦੇ ਹਾਂ ਕੇ - ਜਾ ਕੋ ਰਾਖੇ ਸਾਈਆਂ , ਮਾਰ ਸਕੈ ਨਾ ਕੋਈ
baby
ਏਹੇ ਕਥਨ ਸੱਚ ਹੁੰਦੇ ਦਿਖਾਈ ਦਿਤੇ ਸ਼ਹਿਰ ਲੁਧਿਆਣਾ ਦੇ ਸ਼ਕਤੀ ਨਗਰ ਇਲਾਕੇ ਵਿੱਚ। ਜਿਥੇ ਇੱਕ ਕੂੜੇ ਦੇ ਢੇਰ ਵਿੱਚ ਸੁਟੀ ਨਵਜੰਮੀ ਬੱਚੀ ਜ਼ੋਰਾਂ ਦਾ ਮੀਂਹ ਅਤੇ ਕੁੱਤਿਆਂ ਦਾ ਇਲਾਕਾ ਹੋਣ ਦੇ ਬਾਵਜੂਦ ਵੀ ਜਦੋਂ ਬੱਚੀ ਨੂੰ ਚੁਕ ਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਬੱਚੀ ਦੀ ਹਾਲਤ ਦਰੁਸ਼ਤ ਦਸੀ।ਸਿਆਣਿਆ ਨੇ ਸੱਚ ਕਿਹਾ ਹੈ ਕੇ ਜਿਸ ਦਾ ਕੋਈ ਨਹੀਂ ਉਸ ਦਾ ਵਾਹਿਗੁਰੂ ਹੁੰਦਾ ਹੈ। ਇਸ ਬੱਚੀ ਤੇ ਵੀ ਵਾਹਿਗੁਰੂ ਦੀ ਕਿਰਪਾ ਹੋਈ ਹੈ।
baby
ਤੁਹਾਨੂੰ ਦਸ ਦੇਈਏ ਕੇ ਇਸ ਘਟਨਾ ਦਾ ਉਸ ਵਕਤ ਪਤਾ ਲਗਾ ਜਦੋ ਫੈਕਟਰੀ ‘ਚ ਕੰਮ ਕਰਦਾ ਇੱਕ ਮਜ਼ਦੂਰ ਕ੍ਰਿਸ਼ਨ ਕੁਮਾਰ ਜਦੋਂ ਫੈਕਟਰੀ ਤੋਂ ਘਰ ਖਾਣਾ ਖਾਣ ਆ ਰਿਹਾ ਸੀ ਤਾਂ ਸ਼ਕਤੀ ਨਗਰ ਵਿੱਚੋਂ ਲੰਘਦੀ ਜੀ.ਟੀ. ਰੋਡ ਤੇ ਲੱਗੇ ਕੂੜੇ ਦੇ ਢੇਰ ਵਿੱਚੋਂ ਉਸਨੂੰ ਬੱਚੇ ਦੇ ਰੋਣ ਦੀ ਅਵਾਜ਼ ਆਈ।ਜਿਸ ਤੋਂ ਬਾਅਦ ਕ੍ਰਿਸ਼ਨ ਕੁਮਾਰ ਨੇ ਕੋਲ ਜਾ ਕੇ ਵੇਖਿਆ ਤਾਂ ਦੋ ਤਿੰਨ ਦਿਨਾਂ ਦੀ ਬੱਚੀ ਤੋਲੀਏ ‘ਚ ਲਪੇਟ ਕੇ ਕੂੜੇ ਵਿੱਚ ਸੁੱਟੀ ਹੋਈ ਸੀ। ਜਿਸ ਤੋਂ ਬਾਅਦ ਕ੍ਰਿਸ਼ਨ ਕੁਮਾਰ ਬੱਚੀ ਨੂੰ ਚੁੱਕ ਕੇ ਘਰ ਲੈ ਗਿਆ ਅਤੇ ਪੁਲਿਸ ਨੂੰ ਇਤਲਾਹ ਕੀਤੀ।
baby
ਮਾਮਲਾ ਸਾਹਮਣੇ ਆਉਂਦਿਆਂ ਹੀ ਪੁਲਿਸ ਨੇ ਤਰੁੰਤ ਕਾਰਵਾਈ ਕਰਦਿਆਂ ਬਚੀ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ ਦਸੀ।ਦੱਸਣਯੋਗ ਹੈ ਕੇ ਤੇਜ ਬਾਰਿਸ਼ ਹੋਣ ਤੋਂ ਬਾਅਦ ਵੀ ਬੱਚੀ ਬਿਲਕੁਲ ਠੀਕ ਠਾਕ ਸੀ। ਇਸ ਦੇ ਨਾਲ ਹੀ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਜਿਸ ਕੂੜੇ ਦੇ ਢੇਰ ਤੇ ਬੱਚੀ ਨੂੰ ਸੁੱਟਿਆ ਗਿਆ ਸੀ ਉਸ ਥਾਂ ਤੇ ਅਕਸਰ ਕੁੱਤੇ ਘੁੰਮਦੇ ਰਹਿੰਦੇ ਹਨ ਪਰ ਤੇਜ਼ ਬਾਰਿਸ਼ ਹੋਣ ਕਾਰਨ ਕੁਤੇ ਵੀ ਉਥੇ ਨਹੀਂ ਸਨ। ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਜਿਸ ਨੂੰ ਸਾਈਂ ਨੇ ਰਖਣਾ ਹੋਵੇ, ਉਸ ਨੂੰ ਕੋਈ ਨਹੀ ਮਾਰ ਸਕਦਾ। ਡਾਕਟਰਾ ਦਾ ਕਹਿਣਾ ਹੈ ਬੱਚੀ ਬਿਲਕੁਲ ਠੀਕ ਹੈ।