
25-26 ਨੂੰ ਦੂਨੀਆ ਭਰ ਵਿੱਚ ਭਾਰਤੀ ਐਬਸੀ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ
ਨਵੀਂ ਦਿੱਲੀ :ਕਿਸਾਨ ਦਿੱਲੀ ਬਾਰਡਰ ਤੇ ਬੈਠੇ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਹੁਣ ਕਿਸਾਨਾਂ ਸਾਹਮਣੇ ਝੁਕਣ ਲਈ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ । ਇਹ ਜਾਣਕਾਰੀ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਅਤੇ ਹਰਜਿੰਦਰ ਸਿੰਘ ਲੱਖੋਵਾਲ ਨੇ ਸਾਂਝੀ। ਉਨ੍ਹਾਂ ਕਿਹਾ ਕਿ ਕਿਸਾਨ ਨੇਤਾਵਾਂ ਵੱਲੋਂ ਇੰਗਲੈਂਡ ਵਿੱਚ ਸੰਸਦ ਮੈਂਬਰਾਂ ਨੂੰ ਪੱਤਰ ਭੇਜੇ ਜਾਣਗੇ ਅਤੇ ਅਪੀਲ ਕੀਤੀ ਜਿਹੇ ਜਾਵੇਗੀ ਕਿ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਸਮਰਥਨ ਵਿੱਚ ਗਣਤੰਤਰ ਦਿਵਸ ਮੌਕੇ ਭਾਰਤ ਵਿਚ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਰੋਕਣ ।
Farmer protestਉਨ੍ਹਾਂ ਕਿਹਾ ਕਿ ਇੰਗਲੈਂਡ ਦੇ ਪ੍ਰਧਾਨਮੰਤਰੀ ਛੱਬੀ ਜਨਵਰੀ ਨੂੰ ਭਾਰਤ ਆ ਰਹੇ ਨੇ ਇਸ ਕਰਕੇ ਇੰਗਲੈਂਡ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਜਦੋਂ ਤਕ ਕਾਨੂੰਨ ਵਾਪਸ ਨਹੀਂ ਕੀਤੇ ਜਾਂਦੇ ਇੰਗਲੈਂਡ ਦੇ ਪ੍ਰਧਾਨਮੰਤਰੀ ਭਾਰਤ ਆਉਣ ਰੋਕਣ ਲਈ ਦਬਾਅ ਬਣਾਇਆ ਜਾਵੇ , ਕਿਉਂ ਕਿ ਇਹ ਕਾਲੇ ਕਾਨੂੰਨ ਕੇਵਲ ਕਿਸਾਨਾਂ ਲਈ ਨਹੀਂ ਹਰ ਵਰਗ ਲਈ ਨੁਕਸਾਨਦੇਹ ਹਨ।
Boris Johnsonਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦਾ ਸੁਭਾਅ ਅਤੇ ਕਿੱਤਾ ਇਕੋ ਜਿਹਾ ਹੈ, ਲੰਗਰ ਲਾਉਣਾ ਸਾਡੇ ਵਿਰਸੇ ਦਾ ਹਿੱਸਾ ਹੈ ਇਸੇ ਲਈ ਲੰਗਰ ਸਾਡੇ ਸੰਘਰਸ਼ਾਂ ਵਿਚ ਅਟੁੱਟ ਵਰਤ ਰਿਹਾ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਬਾਰੇ ਡੀਜਟਲ ਪੱਧਰ ਦੇ ਨਾਲ ਨਾਲ ਪਿੰਡ ਪੱਧਰ ਤੱਕ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸੰਘਰਸ਼ ਵਿੱਚ ਸ਼ਾਮਲ ਕੀਤਾ ਜਾਵੇਗਾ ।
farmer protestਉਨ੍ਹਾਂ ਕਿਹਾ ਕਿ ਦੇਸ਼ ਦੇ ਹਜ਼ਾਰਾਂ ਕਿਸਾਨ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀਆਂ ਸੜਕਾਂ ‘ਤੇ ਕੜਾਕੇ ਦੀ ਠੰਢ ਵਿੱਚ ਧਰਨੇ ਦੇ ਰਹੇ ਹਨ ਪਰ ਪ੍ਰਧਾਨ ਮੰਤਰੀ ਕੋਲ ਕਿਸਾਨਾਂ ਨੂੰ ਮਿਲਣ ਦਾ ਵਕਤ ਤੱਕ ਨਹੀਂ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਟਰੱਕਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਟਰੱਕ ਫਰੀ ਹਨ ਉਹ ਵੱਧ ਤੋਂ ਵੱਧ ਟਰੱਕ ਲੈ ਕੇ ਧਰਨੇ ਵਿੱਚ ਜਨਤਾ ਦੀ ਹਾਜ਼ਰੀ ਲਵਾਉਣ ।
Narinder modiਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ਾਂ ਵਿੱਚ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਲਈ ਬੁੱਧੀਜੀਵੀ ਬੁਲਾਏ ਜਾਣਗੇ ਦੋ ਦਿਨਾਂ ਸ਼ਹੀਦੀ ਸਮਾਗਮਾਂ ਦੇ ਨਾਲ ਨਾਲ ਲੋਕਾਂ ਨੂੰ ਸਾਡੇ ਸਿੱਖ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇਣ ਦੇ ਲਈ ਪੱਚੀ ਛੱਬੀ ਨੂੰ ਦੁਨੀਆਂ ਭਰ ਵਿੱਚ ਭਾਰਤੀ ਅੰਬੈਸੀ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ।