
ਫੌਜ ਦੀ ਬਚਾਅ ਟੀਮ ਹੈਲੀਕਾਪਟਰ ਰਾਹੀਂ ਲਾਸ਼ਾਂ ਅਤੇ ਜ਼ਖਮੀ ਜਵਾਨਾਂ ਨੂੰ ਬਾਹਰ ਕੱਢ ਰਹੀ ਹੈ।
ਗੰਗਟੋਕ - ਸਿੱਕਮ ਦੇ ਜੇਮਾ 'ਚ ਸ਼ੁੱਕਰਵਾਰ ਨੂੰ ਫੌਜ ਦਾ ਟਰੱਕ ਖਾਈ 'ਚ ਡਿੱਗ ਗਿਆ। ਇਸ 'ਚ 16 ਜਵਾਨਾਂ ਦੀ ਮੌਤ ਹੋ ਗਈ, 4 ਜ਼ਖਮੀ ਹੋ ਗਏ। ਫੌਜ ਨੇ ਦੱਸਿਆ ਕਿ ਤੇਜ਼ ਮੋੜ 'ਤੇ ਗੱਡੀ ਫਿਸਲ ਕੇ ਸਿੱਧੀ ਖੱਡ 'ਚ ਜਾ ਡਿੱਗੀ। ਇਸ ਗੱਡੀ ਦੇ ਨਾਲ ਫੌਜ ਦੀਆਂ ਦੋ ਹੋਰ ਗੱਡੀਆਂ ਵੀ ਜਾ ਰਹੀਆਂ ਸਨ। ਤਿੰਨੋਂ ਗੱਡੀਆਂ ਸਵੇਰੇ ਚੱਟਾਨ ਤੋਂ ਥੰਗੂ ਲਈ ਰਵਾਨਾ ਹੋਈਆਂ। ਫੌਜ ਦੀ ਬਚਾਅ ਟੀਮ ਹੈਲੀਕਾਪਟਰ ਰਾਹੀਂ ਲਾਸ਼ਾਂ ਅਤੇ ਜ਼ਖਮੀ ਜਵਾਨਾਂ ਨੂੰ ਬਾਹਰ ਕੱਢ ਰਹੀ ਹੈ।
ਦੱਸ ਦੀਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।