ਚੰਡੀਗੜ੍ਹ 'ਚ ਚੋਰਾਂ ਦੇ ਹੌਸਲੇ ਬੁਲੰਦ: ਰਾਤੋ-ਰਾਤ ਕਾਰ ਦੇ ਚਾਰੇ ਟਾਇਰ ਉਤਾਰ ਕੇ ਲੈ ਗਏ ਚੋਰ

By : KOMALJEET

Published : Dec 23, 2022, 1:20 pm IST
Updated : Dec 23, 2022, 1:38 pm IST
SHARE ARTICLE
Punjabi News
Punjabi News

ਸਾਫ ਕਰਨ ਲੱਗੇ ਦੇਖਿਆ ਤਾਂ ਲੱਕੜ ਦੇ ਗੁਟਕਿਆਂ 'ਤੇ ਖੜੀ ਮਿਲੀ ਹੌਂਡਾ ਵੈਨਿਊ

ਚੰਡੀਗੜ੍ਹ : ਰਾਤ ਸਮੇਂ ਸਰਗਰਮ ਰਹਿਣ ਵਾਲੇ ਚੋਰ ਚੰਡੀਗੜ੍ਹ ਪੁਲਿਸ ਲਈ ਚੁਣੌਤੀ ਬਣੇ ਹੋਏ ਹਨ। ਪਰ ਹਾਈਟੈੱਕ ਪੁਲਿਸ ਉਨ੍ਹਾਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰਨ ਵਿੱਚ ਨਾਕਾਮ ਰਹੀ ਹੈ। ਇਸ ਵਾਰ ਚੋਰਾਂ ਦੇ ਇੱਕ ਅਣਪਛਾਤੇ ਗਿਰੋਹ ਨੇ ਸੈਕਟਰ-23/ਡੀ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਇੱਥੋਂ ਚੋਰ ਮਕਾਨ ਨੰਬਰ-3460 ਦੇ ਬਾਹਰ ਖੜ੍ਹੀ ਹੌਂਡਾ ਵੈਨਿਊ ਕਾਰ (ਪੀਬੀ65ਏਵਾਈ-6005) ਦੇ ਚਾਰੇ ਟਾਇਰ (ਰਿਮ ਸਮੇਤ) ਚੋਰੀ ਕਰ ਕੇ ਲੈ ਗਏ ਪਰ ਚੰਡੀਗੜ੍ਹ ਪੁਲਿਸ ਦੀ ਪੈਟਰੋਲਿੰਗ ਪਾਰਟੀ ਗਸ਼ਤ ਕਰਦੀ ਰਹਿ ਗਈ।

ਘਟਨਾ ਦਾ ਪਤਾ ਅੱਜ 23 ਦਸੰਬਰ ਸਵੇਰੇ ਉਸ ਸਮੇਂ ਲੱਗਾ ਜਦੋਂ ਕਾਰ ਕਲੀਨਰ ਕਾਰ ਧੋਣ ਲਈ ਪਹੁੰਚਿਆ। ਉਸ ਨੇ ਕਾਰ ਨੂੰ ਟਾਇਰਾਂ 'ਤੇ ਨਹੀਂ, ਸਗੋਂ ਲੱਕੜ ਦੇ ਗੁਟਕਿਆਂ 'ਤੇ ਖੜ੍ਹੀ ਦੇਖਿਆ। ਫਿਰ ਤੁਰੰਤ ਕਾਰ ਦੇ ਮਾਲਕ ਆਰੀਅਨ ਕਪੂਰ ਨੂੰ ਸੂਚਨਾ ਦਿੱਤੀ। ਆਰਿਅਨ ਕਾਰ ਦੇ ਨੇੜੇ ਪਹੁੰਚਿਆ ਅਤੇ ਆਸਪਾਸ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ।

ਉਸ ਨੇ ਦੱਸਿਆ ਕਿ ਉਸ ਦਾ ਚੰਡੀਗੜ੍ਹ ਦੇ ਸੈਕਟਰ-41 ਵਿੱਚ ਆਈਸ ਕਰੀਮ ਦਾ ਕਾਰੋਬਾਰ ਹੈ। ਉਸ ਨੇ ਦੱਸਿਆ ਕਿ 22 ਦਸੰਬਰ ਦੀ ਰਾਤ ਨੂੰ ਉਹ ਕਾਰ ਪਾਰਕ ਕਰ ਕੇ ਘਰ ਚਲਾ ਗਿਆ ਪਰ ਸਵੇਰੇ ਕਾਰ ਧੋਣ ਆਏ ਨੇਪਾਲੀ ਨੌਜਵਾਨਾਂ ਨੇ ਉਨ੍ਹਾਂ ਨੂੰ ਟਾਇਰ ਚੋਰੀ ਹੋਣ ਦੀ ਸੂਚਨਾ ਦਿੱਤੀ।
 
ਆਰਿਅਨ ਕਪੂਰ ਨੇ ਦੱਸਿਆ ਕਿ 1-2 ਦਿਨ ਪਹਿਲਾਂ ਉਸ ਦੇ ਗੁਆਂਢੀਆਂ ਦੀ ਕਾਰ ਵਿੱਚੋਂ ਬੈਟਰੀ ਚੋਰੀ ਹੋ ਗਈ ਸੀ। ਇਸ ਤੋਂ ਇਲਾਵਾ ਆਰਿਅਨ ਨੇ ਦੱਸਿਆ ਕਿ ਕਰੀਬ ਦੋ ਦਿਨ ਪਹਿਲਾਂ ਉਸ ਦੇ ਘਰ ਦੇ ਪਿੱਛੇ ਅਣਪਛਾਤੇ ਚੋਰ ਇੱਕ ਔਰਤ ਤੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ ਸਨ।

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement