SBI Recruitment: ਬਿਨ੍ਹਾਂ ਪ੍ਰੀਖਿਆ SBI ਵਿਚ ਨੌਕਰੀ ਹਾਸਲ ਕਰਨ ਦਾ ਮੌਕਾ, 1438 ਅਸਾਮੀਆਂ ਲਈ ਕਰੋ ਅਪਲਾਈ
Published : Dec 23, 2022, 2:36 pm IST
Updated : Dec 23, 2022, 2:57 pm IST
SHARE ARTICLE
SBI Recruitment 2023: Apply for 1438 posts
SBI Recruitment 2023: Apply for 1438 posts

ਯੋਗ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।

 

ਨਵੀਂ ਦਿੱਲੀ: ਸਟੇਟ ਬੈਂਕ ਆਫ ਇੰਡੀਆ ਨੇ ਸੇਵਾਮੁਕਤ ਬੈਂਕ ਅਫਸਰ ਜਾਂ ਸਟਾਫ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। SBI ਅਤੇ e-ABs ਦੇ ਸਾਬਕਾ ਕਰਮਚਾਰੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਯੋਗ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਯੋਗ ਉਮੀਦਵਾਰਾਂ ਨੂੰ ਠੇਕੇ ਦੇ ਆਧਾਰ 'ਤੇ ਭਰਤੀ ਕੀਤਾ ਜਾਵੇਗਾ।

ਸਟੇਟ ਬੈਂਕ ਆਫ ਇੰਡੀਆ ਨੇ 22 ਦਸੰਬਰ 2022 ਤੋਂ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੋਗ ਉਮੀਦਵਾਰ 10 ਜਨਵਰੀ 2023 ਤੱਕ ਅਪਲਾਈ ਕਰ ਸਕਦੇ ਹਨ। ਅਹਿਮਦਾਬਾਦ, ਚੰਡੀਗੜ੍ਹ, ਹੈਦਰਾਬਾਦ, ਜੈਪੁਰ, ਪਟਨਾ, ਮਹਾਰਾਸ਼ਟਰ, ਚੇਨਈ, ਨਵੀਂ ਦਿੱਲੀ ਸਮੇਤ ਕਈ ਸੂਬਿਆਂ ਦੇ ਸਰਕਲਾਂ ਵਿਚ ਕੁੱਲ 1438 ਅਸਾਮੀਆਂ ਨੂੰ ਭਰਨ ਲਈ ਇਹ ਭਰਤੀ ਮੁਹਿੰਮ ਚਲਾਈ ਗਈ ਹੈ।

ਖਾਲੀ ਅਸਾਮੀਆਂ ਦੇ ਵੇਰਵੇ

ਜਨਰਲ - 680 ਅਸਾਮੀਆਂ
EWS - 125 ਪੋਸਟਾਂ
OBC - 314 ਅਸਾਮੀਆਂ
SC - 198 ਅਸਾਮੀਆਂ
ST - 121 ਅਸਾਮੀਆਂ
ਖਾਲੀ ਅਸਾਮੀਆਂ ਦੀ ਕੁੱਲ ਗਿਣਤੀ - 1438

ਯੋਗਤਾ

ਸੇਵਾਮੁਕਤ ਅਧਿਕਾਰੀ ਜਾਂ ਸਟਾਫ ਅਸਾਮੀਆਂ ਲਈ ਅਪਲਾਈ ਕਰਨ ਲਈ ਯੋਗ ਉਮੀਦਵਾਰਾਂ ਦੀ ਉਮਰ 22 ਦਸੰਬਰ 2022 ਨੂੰ 63 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਸੇਵਾ ਦੌਰਾਨ ਇਕ ਚੰਗਾ ਟਰੈਕ ਰਿਕਾਰਡ ਹੋਣਾ ਚਾਹੀਦਾ ਹੈ। ਸੇਵਾਮੁਕਤ ਕਰਮਚਾਰੀਆਂ ਕੋਲ ਸਬੰਧਤ ਖੇਤਰ ਵਿਚ ਕੰਮ ਦਾ ਢੁਕਵਾਂ ਤਜਰਬਾ ਅਤੇ ਸਮੁੱਚੀ ਪੇਸ਼ੇਵਰ ਯੋਗਤਾ ਹੋਣੀ ਚਾਹੀਦੀ ਹੈ। ਹ

ਚੋਣ ਪ੍ਰਕਿਰਿਆ

ਬਿਨੈਕਾਰਾਂ ਨੂੰ ਕੋਈ ਲਿਖਤੀ ਪ੍ਰੀਖਿਆ ਨਹੀਂ ਦੇਣੀ ਪਵੇਗੀ। ਸ਼ਾਰਟਲਿਸਟ ਕੀਤੇ ਬਿਨੈਕਾਰਾਂ ਨੂੰ ਇੰਟਰਵਿਊ ਦੌਰ ਲਈ ਬੁਲਾਇਆ ਜਾਵੇਗਾ ਜਿਸ ਤੋਂ ਬਾਅਦ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।

ਤਨਖਾਹ

ਕਲੈਰੀਕਲ - 25,000 ਰੁਪਏ ਪ੍ਰਤੀ ਮਹੀਨਾ
JMGS-I - 35,000 ਰੁਪਏ ਪ੍ਰਤੀ ਮਹੀਨਾ
MMGS-II ਅਤੇ MMGS-III - 40,000 ਰੁਪਏ ਪ੍ਰਤੀ ਮਹੀਨਾ

ਕਿਵੇਂ ਕਰੀਏ ਅਪਲਾਈ?

1: ਸਭ ਤੋਂ ਪਹਿਲਾਂ SBI ਕਰੀਅਰਜ਼ ਦੀ ਅਧਿਕਾਰਤ ਵੈੱਬਸਾਈਟ sbi.co.in/web/careers 'ਤੇ ਜਾਓ।
2: ਹੋਮ ਪੇਜ 'ਤੇ 'ENGAGEMENT OF RETIRED BANK OFFICERS/STAFF OF SBI & e-ABs ON CONTRACT BASIS' 'ਤੇ ਕਲਿੱਕ ਕਰੋ।
3: ਅਪਲਾਈ ਆਨਲਾਈਨ ਲਿੰਕ 'ਤੇ ਕਲਿੱਕ ਕਰੋ।
4: ਰਜਿਸਟਰ ਕਰੋ ਅਤੇ ਅਰਜ਼ੀ ਫਾਰਮ ਲਈ ਅੱਗੇ ਵਧੋ।
5: ਫਾਰਮ ਭਰੋ, ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।
6: ਫਾਰਮ ਸਬਮਿਟ ਕਰੋ ਅਤੇ ਪ੍ਰਿੰਟਆਊਟ ਲਓ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement