ਔਰਤ ਨੇ ਛੱਪੜ ਵਿਚ ਸੁੱਟੇ ਨਵਜੰਮੇ 9 ਕਤੂਰੇ, ਮਾਮਲਾ ਦਰਜ 
Published : Dec 23, 2022, 3:12 pm IST
Updated : Dec 23, 2022, 3:12 pm IST
SHARE ARTICLE
The woman threw 9 newborn puppies in the pond, a case was registered
The woman threw 9 newborn puppies in the pond, a case was registered

ਇਸ ਮਾਮਲੇ 'ਚ ਪਸ਼ੂ ਪ੍ਰੇਮੀ ਅਤੇ ਗਊ ਰਕਸ਼ਾ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵਿਭੋਰ ਸ਼ਰਮਾ ਨੇ ਥਾਣੇ 'ਚ ਮਾਮਲਾ ਦਰਜ ਕਰਵਾਇਆ ਹੈ।

 

ਬੰਦਾਯੂ- ਉੱਤਰ-ਪ੍ਰਦੇਸ਼ ਦੇ ਬੰਦਾਯੂ ਜ਼ਿਲ੍ਹੇ ਦੇ ਬਿਸੌਲੀ ਕੋਤਵਾਲੀ ਇਲਾਕੇ ਦੇ ਬਸਾਈ ਪਿੰਡ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇਕ ਔਰਤ ਨੇ ਬੁੱਧਵਾਰ ਨੂੰ ਪੈਦਾ ਹੋਏ 9 ਕਤੂਰਿਆਂ ਨੂੰ ਛੱਪੜ 'ਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ 'ਚ ਪਸ਼ੂ ਪ੍ਰੇਮੀ ਅਤੇ ਗਊ ਰਕਸ਼ਾ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵਿਭੋਰ ਸ਼ਰਮਾ ਨੇ ਥਾਣੇ 'ਚ ਮਾਮਲਾ ਦਰਜ ਕਰਵਾਇਆ ਹੈ।

ਪੁਲਿਸ ਨੇ ਕਤੂਰਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸ ਦਈਏ ਕਿ ਬਸਾਈ ਪਿੰਡ ਦੀ ਰਹਿਣ ਵਾਲੀ ਔਰਤ ਦੇ ਘਰ ਦੇ ਨੇੜੇ ਕੁੱਤੀ ਨੇ 9 ਬੱਚਿਆਂ ਨੂੰ ਜਨਮ ਦਿੱਤਾ ਸੀ। 9 ਨਵਜੰਮੇ ਕਤੂਰਿਆਂ ਦੇ ਰੌਲਾ ਪਾਉਣ ਕਾਰਨ ਔਰਤ ਨੇ ਸਾਰੇ ਕਤੂਰੇ ਛੱਪੜ ਵਿਚ ਸੁੱਟ ਦਿੱਤੇ। ਪਸ਼ੂ ਪ੍ਰੇਮੀ ਅਤੇ ਗਊ ਸੁਰੱਖਿਆ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵਿਭੋਰ ਸ਼ਰਮਾ ਨੇ ਸੂਚਨਾ ਮਿਲਣ ’ਤੇ ਕੁੱਤੀ ਦੀ ਭਾਲ ਕੀਤੀ। ਕਤੂਰਿਆਂ ਦੀਆਂ ਲਾਸ਼ਾਂ ਨੂੰ ਦਿਖਾਉਣ ਲਈ ਕੁੱਤੀ ਨੂੰ ਛੱਪੜ ਵੱਲ ਲਿਜਾਇਆ ਗਿਆ।

ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ 5 ਕਤੂਰਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ, ਜਦਕਿ 4 ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਪਸ਼ੂ ਪ੍ਰੇਮੀ ਵਿਭੋਰ ਸ਼ਰਮਾ ਨੇ ਬਿਸੌਲੀ ਥਾਣਾ ਕੋਤਵਾਲੀ 'ਚ ਸ਼ਿਕਾਇਤ ਦਿੱਤੀ ਹੈ, ਜਿਸ 'ਤੇ ਪੁਲਿਸ ਨੇ ਮਹਿਲਾ ਅਨੀਤਾ ਅਤੇ ਉਸ ਦੇ ਪਤੀ ਖਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 429 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

ਇਸ ਮਾਮਲੇ 'ਚ ਥਾਣਾ ਬਸੌਲੀ ਦੇ ਇੰਸਪੈਕਟਰ ਵਿਜੇਂਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਬਸਾਈ ਪਿੰਡ ਦੀ ਔਰਤ ਅਤੇ ਉਸ ਦੇ ਪਤੀ ਖਿਲਾਫ਼ ਪਸ਼ੂ ਬੇਰਹਿਮੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ 5 ਕਤੂਰਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement