ਅਰਬ ਸਾਗਰ ’ਚ ਵਪਾਰਕ ਜਹਾਜ਼ ’ਤੇ ਡਰੋਨ ਹਮਲਾ
Published : Dec 23, 2023, 9:28 pm IST
Updated : Dec 23, 2023, 9:28 pm IST
SHARE ARTICLE
Ship Location.
Ship Location.

ਚਾਲਕ ਦਲ ’ਚ 21 ਭਾਰਤੀਆਂ ਸਮੇਤ 22 ਮੈਂਬਰ ਸ਼ਾਮਲ 

ਨਵੀਂ ਦਿੱਲੀ/ਮੁੰਬਈ: ਭਾਰਤ ਦੇ ਪਛਮੀ ਤੱਟ ’ਤੇ ਅਰਬ ਸਾਗਰ ’ਚ ਇਕ ਵਪਾਰਕ ਜਹਾਜ਼ ’ਤੇ ਸ਼ੱਕੀ ਡਰੋਨ ਹਮਲੇ ਤੋਂ ਬਾਅਦ ਸਨਿਚਰਵਾਰ ਨੂੰ ਧਮਾਕਾ ਹੋਇਆ। ਜਹਾਜ਼ ’ਚ 21 ਭਾਰਤੀ ਸਵਾਰ ਸਨ ਪਰ ਹਮਲੇ ’ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਫੌਜੀ ਸੂਤਰਾਂ ਅਤੇ ਸ਼ਿਪਿੰਗ ਏਜੰਸੀ ਨੇ ਇਹ ਜਾਣਕਾਰੀ ਦਿਤੀ।  

ਭਾਰਤੀ ਫੌਜੀ ਸੂਤਰਾਂ ਨੇ ਦਸਿਆ ਕਿ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨ (ਯੂ.ਕੇ.ਐਮ.ਟੀ.ਓ.) ਵਲੋਂ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਲ ਸੈਨਾ ਦੇ ਪੀ-8ਆਈ ਸਮੁੰਦਰੀ ਗਸ਼ਤੀ ਜਹਾਜ਼ ਨੂੰ ਜਹਾਜ਼ ਅਤੇ ਇਸ ਦੇ ਚਾਲਕ ਦਲ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ।  

ਯੂ.ਕੇ.ਐਮ.ਟੀ.ਓ. ਨੇ ਅਪਣੀ ਵੈੱਬਸਾਈਟ ’ਤੇ ਕਿਹਾ ਕਿ ਭਾਰਤ ਦੇ ਵੇਰਾਵਲ ਤੋਂ 200 ਸਮੁੰਦਰੀ ਮੀਲ ਦੱਖਣ-ਪੱਛਮ ’ਚ ਇਕ ਜਹਾਜ਼ ’ਤੇ ਡਰੋਨ ਹਮਲੇ ਕਾਰਨ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨੇ ਦਸਿਆ  ਕਿ ਖੇਤਰ ਵਿਚ ਭੇਜੇ ਗਏ ਇਕ ਸਮੁੰਦਰੀ ਗਸ਼ਤੀ ਜਹਾਜ਼ ਨੇ ਵਪਾਰੀ ਜਹਾਜ਼ ਦੇ ਉੱਪਰੋਂ ਉਡਾਣ ਭਰੀ ਅਤੇ ਇਸ ਨਾਲ ਸੰਪਰਕ ਸਥਾਪਤ ਕੀਤਾ।  ਜਲ ਸੈਨਾ ਦੇ ਇਕ ਅਧਿਕਾਰੀ ਨੇ ਦਸਿਆ  ਕਿ ਜਹਾਜ਼ ਨੇ ਜਹਾਜ਼ ਅਤੇ ਉਸ ਦੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। 

ਸੂਤਰਾਂ ਨੇ ਦਸਿਆ ਕਿ ਜਹਾਜ਼ ਅਤੇ ਕੈਮ ਪਲੂਟੋ ’ਤੇ ਸਵਾਰ ਚਾਲਕ ਦਲ ਦੇ 22 ਮੈਂਬਰ ਸੁਰੱਖਿਅਤ ਹਨ। ਜਲ ਸੈਨਾ ਨੇ ਮਾਲਵਾਹਕ ਜਹਾਜ਼ ਦੀ ਸੁਰੱਖਿਆ ਲਈ ਪਹਿਲਾਂ ਹੀ ਅਪਣੇ ਫਰੰਟਲਾਈਨ ਜੰਗੀ ਜਹਾਜ਼ ਨੂੰ ਸਾਈਟ ’ਤੇ ਭੇਜਿਆ ਹੈ।  

ਜਾਣਕਾਰੀ ਮੁਤਾਬਕ ਭਾਰਤੀ ਤੱਟ ਰੱਖਿਅਕ ਜਹਾਜ਼ ਆਈ.ਸੀ.ਜੀ.ਐਸ. ਵਿਕਰਮ ਵੀ ਵਪਾਰੀ ਜਹਾਜ਼ ਵਲ ਵਧ ਰਿਹਾ ਹੈ। ਫੌਜੀ ਸੂਤਰਾਂ ਨੇ ਦਸਿਆ ਕਿ ਜਹਾਜ਼ ਹੁਣ ਨਜ਼ਦੀਕੀ ਬੰਦਰਗਾਹ ਵਲ ਜਾ ਰਿਹਾ ਹੈ। ਇਹ ਜਹਾਜ਼ ਸਾਊਦੀ ਅਰਬ ਦੀ ਬੰਦਰਗਾਹ ਤੋਂ ਕੱਚਾ ਤੇਲ ਲੈ ਕੇ ਮੰਗਲੁਰੂ ਬੰਦਰਗਾਹ ਜਾ ਰਿਹਾ ਸੀ। ਅਧਿਕਾਰੀਆਂ ਨੇ ਦਸਿਆ ਕਿ ਚਾਲਕ ਦਲ ਦੇ 22 ਮੈਂਬਰਾਂ ’ਚੋਂ 21 ਭਾਰਤੀ ਅਤੇ ਇਕ ਨੇਪਾਲੀ ਨਾਗਰਿਕ ਹੈ। 

ਸਮੁੰਦਰੀ ਸੁਰੱਖਿਆ ਏਜੰਸੀ ਦੇ ਇਕ ਅਧਿਕਾਰੀ ਨੇ ਦਸਿਆ  ਕਿ ਐਮ.ਆਰ.ਸੀ.ਸੀ. (ਮੈਰੀਟਾਈਮ ਰੈਸਕਿਊ ਕੋਆਰਡੀਨੇਸ਼ਨ ਸੈਂਟਰ) ਮੁੰਬਈ ਨੂੰ ਜਹਾਜ਼ ਦੇ ਏਜੰਟ ਫਲੀਟ ਮੈਨੇਜਮੈਂਟ ਤੋਂ ਸਵੇਰੇ ਕਰੀਬ 10 ਵਜੇ ਇਕ ਈ-ਮੇਲ ਮਿਲਿਆ, ਜਿਸ ਵਿਚ ਪੋਰਬੰਦਰ ਤੋਂ 217 ਸਮੁੰਦਰੀ ਮੀਲ ਦੂਰ ਸ਼ੱਕੀ ਡਰੋਨ ਹਮਲੇ ਕਾਰਨ ਜਹਾਜ਼ ਵਿਚ ਅੱਗ ਲੱਗਣ ਦੀ ਜਾਣਕਾਰੀ ਦਿਤੀ ਗਈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement