
ਭਾਰਤੀ ਫ਼ੌਜ ਮੁਖੀ ਜਨਰਲ ਬਿਪਨ ਰਾਵਤ ਦਾ ਕਹਿਣਾ ਹੈ ਕਿ ਪਾਕਿਸਤਾਨੀ ਫ਼ੌਜ ਮੁਖੀ ਲੈਫਟੀਨੈਂਟ ਜਨਰਲ ਕਮਰ ਬਾਜਵਾ ਭਾਰਤ ਸਰਕਾਰ ਰਾਹੀਂ ਮੇਰੇ ਨਾਲ ਰਾਬਤਾ ਕਰ ਸਕਦੇ ਹਨ।
ਨਵੀਂ ਦਿੱਲੀ : ਭਾਰਤੀ ਫ਼ੌਜ ਮੁਖੀ ਜਨਰਲ ਬਿਪਨ ਰਾਵਤ ਦਾ ਕਹਿਣਾ ਹੈ ਕਿ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਬਾਜਵਾ ਨੂੰ ਭਾਰਤ ਸਰਕਾਰ ਦੇ ਰਾਹੀਂ ਹੀ ਗੱਲ ਕਰਨੀ ਹੋਵੇਗੀ। ਰਾਵਤ ਨੇ ਉਹਨਾਂ ਖ਼ਬਰਾਂ ਨੂੰ ਖਾਰਜ ਕਰ ਦਿਤਾ ਜਿਸ ਵਿਚ ਕਿਹਾ ਗਿਆ ਸੀ ਕਿ ਪਿਛਲੇ ਸਾਲ ਪਾਕਿਸਤਾਨੀ ਫ਼ੌਜ ਮੁਖੀ ਨੇ ਉਹਨਾਂ ਨੂੰ ਗੱਲਬਤਾ ਦਾ ਮਤਾ ਪੇਸ਼ ਕੀਤਾ ਸੀ। ਉਹਨਾਂ ਕਿਹਾ ਕਿ ਲੈਫਟੀਨੈਂਟ ਜਨਰਲ ਕਮਰ ਬਾਜਵਾ ਭਾਰਤ ਸਰਕਾਰ ਰਾਹੀਂ ਮੇਰੇ ਨਾਲ ਰਾਬਤਾ ਕਰ ਸਕਦੇ ਹਨ ਅਤੇ ਅਸੀਂ ਇਹ ਫ਼ੈਸਲਾ ਕਰਾਂਗੇ ਕਿ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ।
Gen Qamar Javed Bajwa,Pakistan Army Chief
ਮੈਂ ਨਾ ਹਾਂ ਕਹਿ ਰਿਹਾ ਹਾਂ ਅਤੇ ਨਾ ਹੀ ਇਨਕਾਰ ਕਰ ਰਿਹਾ ਹਾਂ। ਜਨਰਲ ਰਾਵਤ ਨੇ ਕਿਹਾ ਕਿ ਮੈਂ ਇਕ ਫ਼ੌਜੀ ਹਾਂ ਅਤੇ ਸਿੱਧੀ ਗੱਲ ਕਰਦਾ ਹਾਂ। ਮੇਰੇ ਨਾਲ ਜਦੋਂ ਵੀ ਰਾਬਤਾ ਕੀਤਾ ਜਾਵੇਗਾ, ਮੈ ਫ਼ੈਸਲਾ ਲਵਾਂਗਾ। ਉਹਨਾਂ ਫਿਰ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਅਤਿਵਾਦ ਅਤੇ ਗੱਲਬਾਤ ਇਕੋ ਵੇਲ੍ਹੇ ਨਹੀਂ ਹੋ ਸਕਦੇ। ਮੀਡੀਆ ਦੀਆਂ ਕਈ ਖ਼ਬਰਾਂ ਵਿਚ ਕਿਹਾ ਗਿਆ ਸੀ ਪੱਛਮੀ ਕੂਟਨੀਤਕ ਅਤੇ ਪਾਕਿਸਤਾਨ ਸੂਤਰਾਂ ਮੁਤਾਬਕ ਜਨਰਲ ਬਾਜਵਾ ਪਾਕਿਸਤਾਨ ਦੇ ਅੰਤਰਰਾਸ਼ਟਰੀ ਵੱਖਵਾਦ ਅਤੇ ਢਿੱਲੀ ਅਰਥਵਿਵਸਥਾ ਨੂੰ ਲੈ ਕੇ ਚਿੰਤਤ ਹਨ।
Government of India
ਸ਼ਾਂਤੀ ਗੱਲਬਾਤ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਉਹ ਭਾਰਤ ਪੁੱਜੇ ਪਰ ਉਹਨਾਂ ਨੂੰ ਉਤਸ਼ਾਹਹੀਨ ਪ੍ਰਤੀਕਿਰਿਆ ਮਿਲੀ। ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਦੋਨਾਂ ਦੇਸ਼ਾਂ ਦੇ ਫ਼ੌਜ ਮੁਖੀ ਇਕ ਦਹਾਕੇ ਤੱਕ ਸੁੰਯੁਕਤ ਰਾਸ਼ਟਰ ਸ਼ਾਂਤੀ ਫ਼ੌਜ ਵਿਚ ਅਪਣੀਆਂ ਸੇਵਾਵਾਂ ਦੇ ਚੁੱਕੇ ਹਨ। ਰਾਵਤ ਨੇ ਕਿਹਾ ਕਿ ਮੈਂ ਭਾਰਤੀ ਫ਼ੌਜ ਮੁਖੀ ਹਾਂ। ਸਰਕਾਰ ਦਾ ਪੱਖ ਮੇਰਾ ਪੱਖ ਹੈ। ਬਹੁਤ ਸਾਰੇ ਅਜਿਹੇ ਸਵਾਲ ਹਨ ਜਿਹਨਾਂ ਦੇ ਜਵਾਬ ਦਿਤੇ ਜਾਣੇ ਬਾਕੀ ਹਨ। ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਜਨਰਲ ਬਾਜਵਾ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਵਿਰੁਧ ਕਾਰਵਾਈ ਕਰਨਗੇ?
Hafiz Saeed
ਭਾਰਤ ਲੰਮੇ ਸਮੇਂ ਤੋਂ ਕਹਿ ਰਿਹਾ ਹੈ ਕਿ ਸਈਦ ਅਤੇ ਅਜ਼ਹਰ ਸੰਗਠਨ ਲਸ਼ਕਰ-ਏ-ਤਾਈਬਾ ਅਤੇ ਜੈਸ਼-ਏ-ਮੁਹੰਮਦ ਦੇ ਮੁਖੀ ਹਨ, ਉਹ ਭਾਰਤ ਵਿਚ ਅਤਿਵਾਦ ਫੈਲਾਉਂਦੇ ਹਨ, ਉਹ ਪਾਕਿਸਾਨ ਦੇ ਨੁਮਾਇੰਦੇ ਹਨ। 2008 ਵਿਚ ਹੋਏ ਮੁੰਬਈ ਹਮਲਿਆਂ ਦੇ ਪਿਛੇ ਐਲਈਟੀ ਦਾ ਅਤੇ 2016 ਵਿਚ ਹਵਾਈ ਫ਼ੌਜ ਦੇ ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ ਦੇ ਪਿੱਛੇ ਜੇਈਐਮ ਦਾ ਹੱਥ ਸੀ। ਜਿਸ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੀ ਸ਼ਾਂਤੀ ਸਬੰਧੀ ਗੱਲਬਾਤ ਨੂੰ ਟਾਲ ਦਿਤਾ ਗਿਆ ਸੀ।