
ਜੰਮੂ - ਕਸ਼ਮੀਰ ਵਿਚ ਪੁਲਸਕਰਮੀਆਂ ਦੀ ਬੇਰਹਿਮ ਨਾਲ ਹਤਿਆਵਾਂ ਉੱਤੇ ਇੰਡੀਅਨ ਆਰਮੀ ਚੀਫ਼ ਜਨਰਲ ਬਿਪਿਨ ਰਾਵਤ ਵਲੋਂ ਸਖ਼ਤ ਕਾਰਵਾਈ ਦੀ ਗੱਲ ਕਹਿਣ 'ਤੇ..
ਇਸਲਾਮਾਬਾਦ : ਜੰਮੂ - ਕਸ਼ਮੀਰ ਵਿਚ ਪੁਲਸਕਰਮੀਆਂ ਦੀ ਬੇਰਹਿਮ ਨਾਲ ਹਤਿਆਵਾਂ 'ਤੇ ਇੰਡੀਅਨ ਆਰਮੀ ਚੀਫ਼ ਜਨਰਲ ਬਿਪਿਨ ਰਾਵਤ ਵਲੋਂ ਸਖ਼ਤ ਕਾਰਵਾਈ ਦੀ ਗੱਲ ਕਹਿਣ 'ਤੇ ਪਾਕਿਸਤਾਨ ਵੱਲ ਬੇਚੈਨੀ ਵੱਧਦੇ ਦੇਖੀ ਜਾ ਸਕਦੀ ਹੈ ਅਤੇ ਉਹ ਸ਼ਾਂਤੀ ਦੇ ਰਸਤੇ ਦੀ ਗੱਲ ਕਰ ਰਿਹਾ ਹੈ। ਜਨਰਲ ਰਾਵਤ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਦੀ ਫੌਜ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਲੜਾਈ ਲਈ ਤਿਆਰ ਹਨ ਪਰ ਉਸ ਨੇ ਅਪਣੇ ਲੋਕਾਂ ਦੇ ਭਲੇ ਲਈ ਸ਼ਾਂਤੀ ਦੇ ਰਸਤੇ 'ਤੇ ਚੱਲਣ ਦਾ ਫੈਸਲਾ ਲਿਆ ਹੈ।
Terrorist
ਦੱਸ ਦਈਏ ਕਿ ਜਨਰਲ ਰਾਵਤ ਨੇ ਕਿਹਾ ਕਿ ਸਾਨੂੰ ਪਾਕਿਸਤਾਨੀ ਫੌਜ ਅਤੇ ਅਤਿਵਾਦੀਆਂ ਵਲੋਂ ਕੀਤੀ ਜਾ ਰਹੀ ਬੇਰਹਿਮੀ ਨਾਲ ਹਤਿਆਵਾਂ ਦਾ ਬਦਲਾ ਲੈਣ ਲਈ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਹਾਂ, ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਉਸੀ ਤਰੀਕੇ ਨਾਲ ਇਸ ਉਤੇ ਜਵਾਬ ਦਿਤਾ ਜਾਵੇ। ਡਾਨ ਅਖਬਾਰ ਦੀ ਇਕ ਖਬਰ ਦੇ ਮੁਤਾਬਕ, ਟੀਵੀ ਨੂੰ ਦਿਤੇ ਇੰਟਰਵੀਊ ਵਿਚ ਪਾਕਿਸਤਾਨੀ ਫੌਜ ਦੇ ਬੁਲਾਰੇ ਆਸਿਫ ਗਫੂਰ ਨੇ ਕਿਹਾ ਕਿ ਦੇਸ਼ ਦਾ ਅਤਿਵਾਦ ਨਾਲ ਲੜਨ ਦਾ ਲੰਮਾ ਰਿਕਾਰਡ ਰਿਹਾ ਹੈ ਅਤੇ ਅਸੀਂ ਸ਼ਾਂਤੀ ਦੀ ਕੀਮਤ ਜਾਣਦੇ ਹਾਂ।
ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਵਿਚ ਬੀਐਸਐਫ ਦੇ ਇਕ ਜਵਾਨ ਅਤੇ ਤਿੰਨ ਪੁਲਸਕਰਮੀਆਂ ਦੀ ਹੱਤਿਆ 'ਤੇ ਟਿੱਪਣੀ ਕਰਦੇ ਹੋਏ ਜਨਰਲ ਰਾਵਤ ਨੇ ਜੈਪੁਰ ਵਿਚ ਕਿਹਾ ਕਿ ਅਤਿਵਾਦੀਆਂ ਅਤੇ ਪਾਕਿਸਤਾਨੀ ਫੌਜ ਵਲੋਂ ਸਾਡੇ ਸੈਨਿਕਾਂ ਦੇ ਵਿਰੁਧ ਹਤਿਆਵਾਂ ਦਾ ਬਦਲਾ ਲੈਣ ਲਈ ਸਾਨੂੰ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਹੀ ਤਰੀਕੇ ਨਾਲ ਜਵਾਬ ਦਿਤੇ ਜਾਣ ਦਾ ਸਮਾਂ ਹੈ ਪਰ ਬੇਰਹਿਮੀ ਅਪਣਾਉਣ ਦੀ ਜ਼ਰੂਰਤ ਨਹੀਂ। ਮੈਨੂੰ ਲਗਦਾ ਹੈ ਕਿ ਦੂਜੇ ਪੱਖ ਨੂੰ ਵੀ ਉਹੀ ਦਰਦ ਮਹਿਸੂਸ ਹੋਣਾ ਚਾਹੀਦਾ ਹੈ।
Army chief Bipin Rawat
ਪਾਕਿਸਤਾਨੀ ਸੈਨਿਕਾਂ ਵਲੋਂ ਬੀਐਸਐਫ ਜਵਾਨ ਦੀ ਹੱਤਿਆ ਕਰਨ ਦੇ ਭਾਰਤ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਗਫੂਰ ਨੇ ਕਿਹਾ ਕਿ ਅਸੀਂ ਪਿਛਲੇ ਦੋ ਦਹਾਕਿਆਂ ਵਿਚ ਸ਼ਾਂਤੀ ਕਾਇਮ ਕਰਨ ਲਈ ਸੰਘਰਸ਼ ਕੀਤਾ ਹੈ। ਅਸੀਂ ਕਦੇ ਕਿਸੇ ਫੌਜੀ ਦੀ ਬੇਇੱਜ਼ਤੀ ਕਰਨ ਲਈ ਕੁੱਝ ਨਹੀਂ ਕਰ ਸਕਦੇ। ਗਫੂਰ ਨੇ ਕਿਹਾ ਕਿ ਉਨ੍ਹਾਂ ਨੇ (ਭਾਰਤ) ਪਹਿਲਾਂ ਵੀ ਸਾਡੇ ਇਕ ਜਵਾਨ ਦੀ ਲਾਸ਼ ਨਾਲ ਬੇਕਦਰੀ ਕਰਨ ਦਾ ਇਲਜ਼ਾਮ ਲਗਾਇਆ ਸੀ। ਸਾਡੀ ਪੇਸ਼ੇਵਰ ਫੌਜ ਹੈ। ਅਸੀਂ ਕਦੇ ਅਜਿਹੇ ਕੰਮ ਨਹੀਂ ਕਰਦੇ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨੀ ਫੌਜ ਲੜਾਈ ਲਈ ਤਿਆਰ ਹੈ ਪਰ ਅਸੀਂ ਪਾਕਿਸਤਾਨ, ਗੁਆੰਢੀਆਂ ਅਤੇ ਖੇਤਰ ਦੇ ਲੋਕਾਂ ਦੇ ਹਿੱਤ ਵਿਚ ਸ਼ਾਂਤੀ ਦੀ ਰਾਹ ਤੇ ਚੱਲਣਾ ਪਸੰਦ ਕੀਤਾ ਹੈ।