ਭਾਜਪਾ ਆਗੂਆਂ ਨਾਲ ਸੀਟ ਵੰਡ 'ਤੇ ਗੱਲ ਕਰਨ ਗਏ ਅਕਾਲੀ ਦਲ ਦੇ ਦੂਤ ਆਖ਼ਰੀ ਘੜੀ ਤਕ ਕੀਤੇ ਗਏ ਗੁਮਰਾਹ
Published : Jan 24, 2020, 8:00 am IST
Updated : Apr 9, 2020, 7:51 pm IST
SHARE ARTICLE
Photo
Photo

ਸੁਖਬੀਰ ਬਾਦਲ ਨੇ ਅਮਿਤ ਸ਼ਾਹ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਮਨੋਜ ਤਿਵਾੜੀ ਨੇ ਆਖ਼ਰੀ ਸੀਟਾਂ ਦੇ ਉਮੀਦਵਾਰਾਂ ਦਾ ਵੀ ਐਲਾਨ ਕਰ ਕੇ ਅਕਾਲੀਆਂ ਦੇ ਹੋਸ਼ ਉਡਾ ਦਿਤੇ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਗਠਜੋੜ ਹੁਣ ਦਿੱਲੀ ਵਿਚ ਸੀਟ ਵੰਡ ਦੇ ਮੁੱਦੇ 'ਤੇ ਲਗਭਗ ਟੁੱਟ ਹੀ ਗਿਆ ਹੈ। ਇਸ ਦਾ ਸਿੱਧਾ ਅਸਰ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੇ ਪੈਂਦਾ ਨਜ਼ਰ ਆ ਰਿਹਾ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜੋ 'ਅਕਾਲੀ ਦੂਤ' ਭਾਜਪਾ ਨਾਲ ਦਿੱਲੀ ਵਿਚ ਸੀਟ ਵੰਡ ਦੇ ਮੁੱਦੇ 'ਤੇ ਗੱਲਬਾਤ ਕਰਨ ਲਈ ਭੇਜੇ ਗਏ ਸਨ।

ਉਨ੍ਹਾਂ ਨੂੰ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਅਤੇ ਸੀਨੀਅਰ ਆਗੂ ਤੇ ਇਨ੍ਹਾਂ  ਚੋਣਾਂ  ਬਾਰੇ ਇੰਚਾਰਜ ਪ੍ਰਕਾਸ਼ ਜਾਵਡੇਕਰ ਤੇ ਕੁੱਝ ਹੋਰ ਭਾਜਪਾ ਲੀਡਰਸ਼ਿਪ ਵਲੋਂ ਆਖ਼ਰੀ ਸਮੇਂ ਤਕ ਬੁਰੀ ਤਰ੍ਹਾਂ  ਗੁਮਰਾਹ ਕੀਤਾ ਜਾਂਦਾ ਰਿਹਾ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਜਾਣਕਾਰੀ ਮੁਤਾਬਕ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਭਾਜਪਾ ਇਕਾਈ ਨਾਲ ਸੀਟਾਂ  ਦੀ ਵੰਡ ਨੂੰ ਲੈ ਕੇ ਗੱਲਬਾਤ ਕਰਨ ਲਈ ਅਪਣੇ ਸੀਨੀਅਰ ਆਗੂਆਂ  ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਨਰੇਸ਼ ਗੁਜਰਾਲ ਨੂੰ ਦੂਤ ਬਣਾ ਕੇ ਘੱਲਿਆ ਪਰ ਇਨ੍ਹਾਂ  ਵਿਚੋਂ  ਵੀ ਨਰੇਸ਼ ਗੁਜ਼ਰਾਲ ਕਿਸੇ ਨਿਜੀ ਕਾਰਨ ਇਸ ਮੁੱਦੇ ਤੇ ਬਹੁਤੀ ਸਰਗਰਮੀ ਵਿਖਾਣ ਵਿਚ ਕਾਮਯਾਬ ਨਾ ਹੋ ਸਕੇ।

ਭੂੰਦੜ ਅਤੇ ਪ੍ਰੋ. ਚੰਦੂਮਾਜਰਾ ਸੀਨੀਅਰ ਬੀਜੇਪੀ ਆਗੂ ਪਰਕਾਸ਼ ਜਾਵੇਡਕਰ ਨੂੰ ਮਿਲੇ ਅਤੇ ਅੱਧੀ ਦਰਜਨ ਤੋਂ ਰਤਾ ਵੱਧ ਸੀਟਾਂ  ਦੀ ਮੰਗ ਰੱਖੀ ਅਤੇ ਅਪਣੇ ਹਲਕਿਆਂ  ਦੇ ਸੰਭਾਵੀ ਉਮੀਦਵਾਰਾਂ  ਦੀ ਤਿਆਰ ਕੀਤੀ ਹੋਈ ਇਕ ਸੂਚੀ ਵੀ ਬਕਾਇਦਾ ਤੌਰ 'ਤੇ ਸੌਂਪੀ।

ਜਾਵੇਡਕਰ ਨੇ ਇਸ ਬਾਰੇ ਬੀਜੇਪੀ ਹਾਈਕਮਾਨ ਤੋਂ ਹਰੀ ਝੰਡੀ ਲੈ ਕੇ ਜਵਾਬ ਦੇਣ ਦਾ ਭਰੋਸਾ ਦਿਤਾ ਜਿਸ ਦੇ ਅੱਗੜ ਪਿੱਛੜ  ਲਗਾਤਾਰ ਬੈਠਕਾਂ  ਵਿਚ ਆਖ਼ਰਕਾਰ ਅਕਾਲੀ ਦਲ ਨੂੰ ਸਿਰਫ਼ ਅੱਧੀ ਦਰਜਨ ਸੀਟਾਂ  ਹੀ ਦੇਣ ਦੀ ਪੇਸ਼ਕਸ਼ ਕੀਤੀ ਗਈ ਜੋ ਹੌਲੀ ਹੌਲੀ ਘੱਟ ਕੇ ਚਾਰ ਸੀਟਾਂ 'ਤੇ ਆ ਗਈ ਅਤੇ ਨਾਲ ਹੀ ਇਹ ਵੀ ਸ਼ਰਤ ਰੱਖ ਦਿਤੀ ਗਈ ਕਿ ਅਕਾਲੀ ਦਲ ਅਪਣੇ ਚੋਣ ਨਿਸ਼ਾਨ ਤੱਕੜੀ 'ਤੇ ਨਹੀਂ ਬਲਕਿ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ 'ਤੇ ਅਪਣੇ ਉਮੀਦਵਾਰ ਖੜੇ ਕਰੇਗਾ।

ਭੂੰਦੜ ਵਲੋਂ ਫੌਰੀ ਇਸ ਤਾਜ਼ਾ ਸਥਿਤੀ ਬਾਰੇ ਪਾਰਟੀ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੂੰ ਜਾਣੂ ਕਰਵਾਇਆ ਗਿਆ। ਸੁਖਬੀਰ ਯਕਦਮ ਸਰਗਰਮ ਹੁੰਦਿਆਂ  ਖੁਦ ਦਿੱਲੀ ਪਹੁੰਚ ਗਏ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਿਲਣ ਦਾ ਸਮਾਂ  ਮੰਗਿਆ। ਦਸਿਆ ਜਾਂਦਾ ਹੈ ਕਿ ਅਮਿਤ ਸ਼ਾਹ ਨੇ ਤਾਂ ਸਮਾਂ ਨਹੀਂ ਦਿਤਾ ਪਰ ਸੁਖਬੀਰ ਨੂੰ ਪਹਿਲਾਂ ਪ੍ਰਕਾਸ਼ ਜਾਵੇਡਕਰ ਨਾਲ ਗੱਲ ਕਰਨ ਲਈ ਕਿਹਾ ਗਿਆ ਤੇ ਫਿਰ ਭਾਜਪਾ ਪ੍ਰਧਾਨ ਜੇ ਪੀ ਨੱਢਾ ਨਾਲ ਗੱਲ ਕਰਵਾਈ ਗਈ ਪਰ ਉਸ ਦਾ ਵੀ ਕੋਈ ਹਾਂ ਪੱਖੀ ਨਤੀਜਾ ਨਾ ਨਿਕਲਿਆ।

ਇਸੇ ਦੌਰਾਨ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਪ੍ਰੈੱਸ ਕਾਨਫ਼ਰੰਸ ਕਰ ਬਾਕੀ ਰਹਿੰਦੀਆਂ ਸੀਟਾਂ ਤੋਂ ਵੀ ਭਾਜਪਾ ਦੇ ਉਮੀਦਵਾਰਾਂ  ਦਾ ਐਲਾਨ ਕਰ ਦਿੱਤਾ . ਸਥਿਤੀ ਇਹ ਪੈਦਾ ਹੋ ਗਈ ਕਿ ਅਕਾਲੀ ਦਲ ਨੂੰ ਕੁਝ ਵੀ ਸਮਝਣ ਵਿਚਾਰਨ ਦਾ ਮੌਕਾ ਨਹੀਂ ਮਿਲਿਆ ਅਤੇ ਇਸੇ ਕਾਹਲ ਵਿੱਚ ਮਨਜਿੰਦਰ ਸਿੰਘ ਸਿਰਸਾ ਰਾਹੀਂ ਸੀ ਏ ਏ ਨੂੰ ਗੱਲਬਾਤ ਟੁੱਟਣ ਦਾ ਆਧਾਰ ਵਜੋਂ ਪ੍ਰਚਾਰ ਕਰਵਾ ਦਿੱਤਾ ਗਿਆ।

ਅਕਾਲੀ ਦਲ ਨੂੰ ਇਹ ਵੀ ਵਿਚਾਰਨ ਦਾ ਮੌਕਾ ਨਹੀਂ ਮਿਲਿਆ ਕਿ ਅਕਾਲੀ ਦਲ ਵੱਲੋਂ ਤਾਂ  ਸੀ ਏ ਦੇ ਹੱਕ ਵਿੱਚ ਵੋਟ ਪਾਈ ਗਈ ਸੀ ਜਦਕਿ ਸੀ ਏ ਏ ਦੇ ਵਿਰੋਧ ਵਿੱਚ ਨਿੱਤਰਣ ਨਿਤੀਸ਼ ਕੁਮਾਰ ਦੀ ਭਾਈਵਾਲ ਪਾਰਟੀ ਨੂੰ ਭਾਜਪਾ ਨੇ ਇਨ੍ਹਾਂ  ਦਿੱਲੀ ਚੋਣਾਂ  ਵਿੱਚ ਹੀ ਦੋ ਸੀਟਾਂ  ਦਿੱਤੀਆਂ  ਹਨ।

 

ਅਕਾਲੀ ਦਲ ਦੀ ਦਿੱਲੀ ਇਕਾਈ ਦਿੱਲੀ ਚੋਣਾਂ  ਬਾਰੇ ਅੱਜ ਕਰੇਗੀ ਆਪਣਾ ਰੁੱਖ ਸਪੱਸ਼ਟ -ਮਨਜਿੰਦਰ ਸਿੰਘ ਸਿਰਸਾ

ਸਿਰਸਾ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਟੈਲੀਫੋਨ ਉੱਤੇ ਗੱਲ ਕਰਦਿਆਂ  ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦਿੱਲੀ ਵਿਧਾਨ ਸਭਾ ਚੋਣਾਂ  ਬਾਰੇ ਪਾਰਟੀ ਦਾ ਰੁੱਖ ਅੱਜ ਬੈਠਕ ਮਗਰੋਂ ਸਪੱਸ਼ਟ ਕਰਨ ਜਾ ਰਹੀ ਹੈ।

ਸਿਰਸਾ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਉਨ੍ਹਾਂ  ਦੀ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨਾਲ ਇਸ ਬੰਦ ਵਿੱਚ ਕਦੇ ਕੋਈ ਮੀਟਿੰਗ ਹੋਈ ਹੈ। ਦੱਸਣਯੋਗ ਹੈ ਕਿ ਦਿੱਲੀ ਚੋਣਾਂ  ਲਈ ਸੀਟ ਵੰਡ ਦੇ ਸਬੰਧ ਵਿੱਚ ਆਖ਼ਰੀ ਸਮੇਂ ਹੋਈ ਇੱਕ ਬੈਠਕ ਵਿੱਚ ਤਿਵਾੜੀ ਅਤੇ ਸਿਰਸਾ ਵਿਚਕਾਰ ਤਲਖੀ ਹੋਣ ਦੀਆਂ  ਖ਼ਬਰਾਂ  ਗਰਮ ਹਨ. ਪਰ ਸਿਰਸਾ ਨੇ ਸਿਰੇ ਤੋਂ ਇਨਕਾਰ ਕਰਦਿਆਂ  ਕਿਹਾ ਕਿ ਉਨ੍ਹਾਂ  ਦੀ ਕਦੇ ਵੀ ਤਿਵਾੜੀ ਨਾਲ ਮੁਲਾਕਾਤ ਨਹੀਂ ਹੋਈ ਤਲਖ਼ੀ ਹੋਣੀ ਤਾਂ  ਦੂਰ ਦੀ ਗੱਲ।

 

ਭਾਜਪਾ ਆਗੂਆਂ  ਨੂੰ ਸ਼ੁਰੂ ਤੋਂ ਹੀ ਸੀ ਏ ਏ ਤੇ ਅਕਾਲੀ ਦਲ ਦੇ ਸਟੈਂਡ ਤੇ ਇਤਰਾਜ਼ ਰਿਹਾ -ਭੂੰਦੜ

ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਦਿੱਲੀ ਵਿਧਾਨ ਸਭਾ ਚੋਣਾਂ  ਲਈ ਭਾਰਤੀ ਜਨਤਾ ਪਾਰਟੀ ਨਾਲ ਸੀਟ ਵੰਡ ਤੇ ਗੱਲ ਟੁੱਟਣ ਦਾ ਮੁੱਖ ਕਾਰਨ ਸੀ ਏ ਏ  ਤੇ ਪਾਰਟੀ ਦਾ ਸਟੈਂਡ ਹੀ ਦੱਸਿਆ ਹੈ।

'ਰੋਜ਼ਾਨਾ ਸਪੋਕਸਮੈਨ' ਨਾਲ ਫੋਨ ਤੇ ਗੱਲ ਕਰਦਿਆਂ  ਭੂੰਦੜ ਨੇ ਕਿਹਾ ਕਿ ਉਹ ਜਦੋਂ ਤੋਂ ਗੱਲਬਾਤ ਲਈ ਦਿੱਲੀ ਵਿੱਚ ਭਾਜਪਾ ਆਗੂਆਂ  ਨਾਲ ਮੁਲਾਕਾਤ ਕਰ ਰਹੇ ਹਨ ਉਦੋਂ ਤੋਂ ਹੀ ਭਾਜਪਾ ਆਗੂ ਪ੍ਰਕਾਸ਼ ਜਾਵੇਡਕਰ ਅਤੇ ਹੋਰਨਾਂ  ਨੂੰ ਪਾਰਟੀ ਦੇ ਸੀ ਏ ਏ ਤੇ ਸਟੈਂਡ ਨਾਲ ਤਿੱਖਾ ਇਤਰਾਜ਼ ਰਿਹਾ  ਹੈ। ਭੂੰਦੜ ਨੇ ਕਿਹਾ ਕਿ ਉਨ੍ਹਾਂ  ਵੱਲੋਂ ਭਾਜਪਾ ਆਗੂਆਂ  ਨੂੰ ਦੋ ਟੁੱਕ ਕਹਿ ਦਿੱਤਾ ਗਿਆ ਸੀ ਕਿ ਸਿੱਖ ਧਰਮ ਵਿੱਚ ਘੱਟ ਗਿਣਤੀਆਂ  ਨਾਲ ਵਿਤਕਰੇ ਦੀ ਗੱਲ ਨਹੀਂ ਆਖੀ ਜਾਂਦੀ।

ਸੀ ਏ ਏ ਤੇ ਸਿੱਧੇ ਤੌਰ ਤੇ ਉੱਤੇ ਵਿਰੋਧ ਵਿਚ ਭੁਗਤਣ ਵਾਲੇ ਨਿਤੀਸ਼ ਕੁਮਾਰ ਦੀ ਪਾਰਟੀ ਨੂੰ ਸੀਟਾਂ  ਛੱਡੇ ਜਾਣ ਦੇ ਮੁੱਦੇ ਉੱਤੇ ਪੁੱਛੇ ਜਾਣ ਤੇ ਭੂੰਦੜ ਨੇ ਕਿਹਾ ਤੇ ਨਿਤੀਸ਼ ਨਾਲ ਰਲ ਕੇ ਸਰਕਾਰ ਚਲਾਈ ਜਾ ਰਹੀ ਹੋਣ ਵਜੋਂ ਉਨ੍ਹਾਂ  ਨਾਲ ਭਾਜਪਾ ਦਾ ਵੱਖਰਾ ਸਟੈਂਡ ਹੈ ਤੇ ਅਕਾਲੀ ਦਲ ਨਾਲ ਵੱਖਰਾ।

ਦਿੱਲੀ ਵਿੱਚ ਭਾਜਪਾ ਨਾਲ ਗਠਜੋੜ ਟੁੱਟਣ ਦਾ ਅਸਰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ  ਤੇ ਪੈਣ ਬਾਰੇ ਪੁੱਛੇ ਜਾਣ ਤੇ  ਭੂੰਦੜ ਨੇ ਕਿਹਾ ਕਿ ਇਸ ਵਿੱਚ ਹਾਲੇ ਕਾਫੀ ਸਮਾਂ  ਹੈ ਪਰ ਉਦੋਂ ਤੱਕ ਹਾਲਾਤ ਕਿਸੇ ਤਰ੍ਹਾਂ  ਦੇ ਵੀ ਬਣ ਸਕਦੇ ਹਨ। ਦਿੱਲੀ ਵਿਧਾਨ ਸਭਾ ਚੋਣਾਂ  ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਪੁੱਛੇ ਜਾਣ ਤੇ ਭੂੰਦੜ ਨੇ ਕਿਹਾ ਕਿ ਇਸ ਬਾਰੇ ਦਿੱਲੀ ਇਕਾਈ ਨੂੰ ਫੈਸਲਾ ਲੈਣ ਲਈ ਕਹਿ ਦਿੱਤਾ ਗਿਆ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement