ਕਿਸਾਨ ਅੰਦੋਲਨ: ਗੱਲਬਾਤ ਟੁੱਟਣਾ ਨੈਤਿਕ ਤੌਰ 'ਤੇ ਸਰਕਾਰ ਦੀ ਕਾਰਗੁਜ਼ਾਰੀ ਦੀ ਵੱਡੀ ਅਸਫ਼ਲਤਾ
Published : Jan 24, 2021, 3:05 pm IST
Updated : Jan 24, 2021, 3:09 pm IST
SHARE ARTICLE
BSP
BSP

ਪੰਜਾਬ ਭਰ ਤੋਂ ਗਾਇਕਾਂ ਤੇ ਗੀਤਕਾਰਾਂ ਨਾਲ ਪਲੇਠੀ ਮੀਟਿੰਗ ਕਰਕੇ ਪਾਰਟੀ ਸਮਰਥਨ ਮਜਬੂਤ ਕਰਨ ਲਈ ਵਿਚਾਰਾਂ ਕੀਤੀਆਂ

ਚੰਡੀਗੜ੍ਹ: ਬਸਪਾ ਪੰਜਾਬ ਵੱਲੋਂ ਅੱਜ ਪਾਰਟੀ ਦੇ ਮਿਸ਼ਨਰੀ ਤੇ ਸਮਰਥਕ ਗਾਇਕਾਂ ਤੇ ਗੀਤਕਾਰਾਂ ਦੀ ਅਹਿਮ ਮੀਟਿੰਗ ਮੁੱਖ ਦਫ਼ਤਰ ਜਲੰਧਰ ਵਿਖੇ ਬੁਲਾਈ ਗਈ ਜਿਸ ਵਿੱਚ ਬਸਪਾ ਨੂੰ ਮਜਬੂਤ ਕਰਨ ਹਿਤ ਚਾਰ ਘੰਟੇ ਤੋਂ ਜਿਆਦਾ ਵਿਚਾਰਾਂ ਹੋਈਆਂ। ਇਸ ਮੌਕੇ ਬੋਲਦਿਆਂ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ 26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਟਰੈਕਟਰ ਪਰੇਡ ਦੀ ਹਮਾਇਤ ਕਰਦਿਆਂ ਬਸਪਾ ਪੰਜਾਬ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਕਈ ਮਹੀਨਿਆਂ ਤੋਂ ਕਿਸਾਨਾਂ ਦਾ ਮਸਲਾ ਲਟਕਾਕੇ ਉਹਨਾਂ ਉਪਰ ਦੇਸ਼ ਵਿਰੋਧ ਦੇ ਝੂਠੇ ਦੋਸ਼ ਲਗਾਕੇ ਤੇ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਧਮਕੀਆਂ ਦੇਕੇ ਸੰਵਿਧਾਨ, ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦਾ ਅਪਮਾਨ ਕਰ ਰਹੀ ਹੈ। 

farmer

farmer

ਸਰਦਾਰ ਗੜ੍ਹੀ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨ ਆਗੂਆਂ ਤੇ ਸਰਕਾਰ ਵਿਚਕਾਰ ਗਿਆਰਾਂ ਗੇੜ ਦੀ ਗੱਲਬਾਤ ਵੀ ਕਿਸੇ ਤਣ-ਪੱਤਣ ਨਾ ਲੱਗਣ ਦਾ ਕਾਰਣ ਮੋਦੀ ਸਰਕਾਰ ਦਾ ਹੰਕਾਰੀ ਰਵੱਈਆ ਤੇ ਭਾਜਪਾ ਸਰਕਾਰ ਵਲੋਂ ਕਾਰਪੋਰੇਟ ਸੈਕਟਰ ਦਾ ਪਿੱਛਲੱਗੂਪਣ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵਿਚ ਵੱਡੀ ਪੱਧਰ ’ਤੇ ਭਾਜਪਾ ਪ੍ਰਤੀ ਫੈਲਿਆ ਰੋਸ ਤੇ ਜੋਸ਼ ਦਿੱਲੀ ਦੇ ਸਿੰਘੂ, ਟਿੱਕਰੀ, ਗਾਜ਼ੀਪੁਰ ਅਤੇ ਹੋਰ ਥਾਵਾਂ ’ਤੇ ਬੈਠੇ ਕਿਸਾਨਾਂ ਦੇ ਨਾਲ ਨਾਲ ਦੇਸ਼ ਵਿਚ ਥਾਂ ਥਾਂ ’ਤੇ ਹੋ ਰਹੇ ਕਿਸਾਨਾਂ ਦੇ ਮੁਜ਼ਾਹਰਿਆਂ ਤੋਂ ਉਜਾਗਰ ਹੁੰਦਾ ਹੈ। ਹਕੀਕਤ ਇਹ ਹੈ ਕਿ ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਦੂਸਰੇ ਸੂਬਿਆਂ ਦੇ ਕਿਸਾਨਾਂ ਵਿਚ ਘੱਟੋ-ਘੱਟ ਸਮਰਥਨ ਮੁੱਲ ਬਾਰੇ ਜਾਗਰੂਕਤਾ ਹੁਣ ਆਉਣ ਲੱਗੀ ਹੈ। ਸਰਦਾਰ ਗੜੀ ਨੇ ਕੇਂਦਰੀ ਖੇਤੀ ਮੰਤਰੀ ਦੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੇ ਉਸ ਬਿਆਨ ਦੀ ਨਿਖੇਧੀ ਕੀਤੀ ਕਿ ਕੁਝ ਵਿਦੇਸ਼ੀ ਤਾਕਤਾਂ ਆਪਣੇ ਨਿੱਜੀ ਅਤੇ ਸਿਆਸੀ ਮੰਤਵਾਂ ਲਈ ਅੰਦੋਲਨ ਪੱਕੇ ਤੌਰ ’ਤੇ ਜਾਰੀ ਰੱਖਣਾ ਚਾਹੁੰਦੀਆਂ ਹਨ। 

jld

ਸਰਦਾਰ ਗੜ੍ਹੀ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਇਹ ਬਿਆਨ ਕਿਸਾਨ ਤੇ ਕਿਰਤੀਆਂ ਨੂੰ ਬਦਨਾਮ ਕਰਨ ਵਾਲਾ ਤੇ ਗੈਰ ਜਿੰਮੇਵਾਰਾਨਾ ਹੈ। ਉਹਨਾਂ ਕਿਹਾ ਕਿ ਕਿਸਾਨ ਮੋਰਚੇ ਵਿਚੋਂ ਸਰਕਾਰੀ ਹਿੰਸਕ ਅਪਰਾਧੀਆਂ ਦਾ ਕਿਸਾਨਾਂ ਵਲੋਂ ਦਬੋਚਕੇ ਪੁਲੀਸ ਹਵਾਲੇ ਕਰਨਾ ਇਸ ਗਲ ਦਾ ਸਬੂਤ ਹੈ ਕਿ ਮੋਦੀ ਭਾਜਪਾ ਸਰਕਾਰ ਮਨੁੱਖੀ ਅਧਿਕਾਰਾਂ ਤੇ ਸੰਵਿਧਾਨਿਕ ਹੱਕਾਂ ਦੀ ਉਲੰਘਣਾ ਕਰ ਰਹੀ ਹੈ। ਭਾਜਪਾ ਸਰਕਾਰ ਵੱਲੋਂ ਚਾਣਕੀਆ ਨੀਤੀ ਤਹਿਤ ਇਹ ਝੂਠ ਬੋਲਿਆ ਜਾ ਰਿਹਾ ਕਿ ਇਸ ਮੋਰਚੇ ਵਿਚ ਦੇਸ ਵਿਰੋਧੀ ਅਨਸਰਾਂ ਦੀ ਘੁਸਪੈਠ ਹੈ।

farmer
BSP

ਉਹਨਾਂ ਕਿਹਾ ਕਿ ਕਿਸਾਨਾਂ ਨੂੰ ਦੇਸ ਵਿਰੋਧੀ ਕਹਿਕੇ ਬਦਨਾਮ ਕਰਨਾ ਤੇ ਗੱਲਬਾਤ ਦਾ ਸਿਲਸਿਲਾ ਤੋੜਨਾ ਨੈਤਿਕ ਅਤੇ ਸਿਆਸੀ ਦੋਹਾਂ ਪੱਖਾਂ ਤੋਂ ਮੋਦੀ ਸਰਕਾਰ ਦਾ ਜਿੱਥੇ ਗ਼ਲਤ ਫੈਸਲਾ ਹੈ ਉਥੇ ਹੀ ਸਰਕਾਰ ਦੀ ਕਾਰਗੁਜ਼ਾਰੀ ਦੀ ਵੱਡੀ ਅਸਫ਼ਲਤਾ ਹੈ। ਸਰਕਾਰ ਨੂੰ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ ਅਤੇ ਕਾਲੇ ਖੇਤੀ ਕਨੂੰਨ ਰੱਦ ਹੋਣ ਤੇ ਜਿਣਸਾਂ ਦਾ ਸਮਰਥਨ ਮੁਲ ਦਿਤਾ ਜਾਵੇ। ਉਹਨਾ ਕਿਹਾ ਕਿ   ਪਿਛਲੇ ਸੱਤਾਂ ਸਾਲਾਂ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਮੋਦੀ ਸਰਕਾਰ ਨੇ ਸਿਰਫ਼ ਤੇ ਸਿਰਫ਼ ਕਾਰਪੋਰੇਟਾਂ ਨੂੰ ਲਾਭ ਦੇ ਰਹੀ ਹੈ ਤੇ ਕਿਰਤੀਆਂ ਦਾ ਘਾਣ ਕਰ ਰਹੀ ਹੈ।  ਦੇਸ਼ ਦੇ ਸਮੁੱਚੇ ਖੇਤੀ ਖੇਤਰ ਨੂੰ ਆਪਣੇ ਚਹੇਤੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ।

ਇਸ ਮੌਕੇ ਮੁੱਖ ਪ੍ਰਬੰਧਕ ਤੇ ਸਟੇਜ ਚਲਾ ਰਹੇ ਸ਼੍ਰੀ ਗਾਇਕ ਰੂਪ ਲਾਲ ਧੀਰ ਤੋਂ ਇਲਾਵਾ ਹਾਜ਼ਰੀਨ ਵਿਚ ਲੇਖਕ ਸਤਪਾਲ ਸਾਹਲੋਂ, ਗੀਤਕਾਰ ਸ਼੍ਰੀ ਰੱਤੂ ਰੰਧਾਵਾ, ਗਾਇਕ ਹਰਨਾਮ ਸਿੰਘ ਬਹਿਲਪੁਰੀ, ਗਾਇਕ ਬਲਵਿੰਦਰ ਬਿਟੂ, ਗਾਇਕ ਵਿੱਕੀ ਬਹਾਦਰਕੇ, ਗਾਇਕ ਜੋਗਿੰਦਰ ਦੁਖੀਆਂ, ਗਾਇਕਾ ਮਨੀ ਮਾਲਵਾ, ਗਾਇਕਾ ਪੂਨਮ ਬਾਲਾ, ਗਾਇਕਾ ਪ੍ਰੇਮ ਲਤਾ, ਗਾਇਕਾ ਪ੍ਰੀਆ ਬੰਗਾ, ਗਾਇਕਾ ਰਾਣੀ ਅਰਮਾਨ, ਗਾਇਕਾ ਰੰਝਣਾ ਰੰਝਪਾਲ ਢਿੱਲੋਂ, ਗਾਇਕ ਰਮੇਸ਼ ਚੌਹਾਨ, ਗਾਇਕ ਕਮਲ ਤੱਲਣ, ਗਾਇਕ ਨਿਰਮਲ ਨਿੰਮਾ, ਗਾਇਕ ਰਣਜੀਤ,  ਸੁਰਿੰਦਰ ਬੱਬੂ, ਰੇਖਾ ਫਗਵਾੜਾ, ਗੀਤਕਾਰ ਪੰਛੀ ਡੱਲੇਵਾਲੀਆ, ਗਾਇਕ ਕੁਲਦੀਪ ਚੁੰਬਰ, ਗਾਇਕ ਮਨਜੀਤ ਸੋਨੂੰ, ਗਾਇਕ ਮਲਕੀਤ ਬਬੇਲੀ, ਗਾਇਕ ਕਰਨੈਲ ਦਰਦੀ, ਲੇਖਕ ਮਹਿੰਦਰ ਸੰਧੂ, ਗਾਇਕ ਮਨਵੀਰ ਰਾਣਾ, ਲੇਖਕ ਕੇਵਲ ਬੁਰਜ, ਲੇਖਕ ਬੰਗੜ ਰਾਏਪੁਰੀ, ਲੇਖਕਾ ਪੰਮੀ ਰੁੜਕਾ, ਬਾਬਾ ਅਮਰਜੀਤ ਰਵਿਦਾਸੀਆ, ਗਾਇਕ ਰਣਜੀਤ ਰੰਧਾਵਾ, ਪਰਮਜੀਤ ਮੱਲ ਸੂਬਾ ਖਜਾਨਚੀ, ਵਿਜਯ ਯਾਦਵ ਜਿਲਾ ਪ੍ਰਧਾਨ, ਯੂਥ ਆਗੂ ਮਨੀ ਸਹੋਤਾ ਆਦਿ ਸਾਥੀ ਹਾਜ਼ਿਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement