ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਵਾਲ ਕੀਤਾ।
ਸਿਰਸਾ: ਸੌਦਾ ਸਾਧ ਨੂੰ ਪੈਰੋਲ ਮਿਲਣ ਮਗਰੋਂ ਡੇਰਾ ਪ੍ਰੇਮੀਆਂ ਨੇ ਹਰਿਆਣਾ 'ਚ ਸਫਾਈ ਮੁਹਿੰਮ ਚਲਾਈ। ਇਸ ਸਫਾਈ ਮੁਹਿੰਮ ਦੇ ਬਹਾਨੇ ਹਰਿਆਣਾ ਦੇ ਸੰਸਦ ਮੈਂਬਰਾਂ, ਭਾਜਪਾ ਵਿਧਾਇਕਾਂ ਅਤੇ ਨਗਰ ਨਿਗਮਾਂ ਦੇ ਚੇਅਰਮੈਨਾਂ ਨੇ ਸੌਦਾ ਸਾਧ ਤੋਂ ‘ਆਸ਼ੀਰਵਾਦ’ ਲਿਆ। ਹਰ ਕਿਸੇ ਨੇ ਵਾਰੀ-ਵਾਰੀ ਡੇਰਾ ਮੁਖੀ ਨਾਲ ਆਨਲਾਈਨ ਗੱਲਬਾਤ ਕੀਤੀ। ਹਾਲਾਂਕਿ ਸੂਬੇ ਦੇ ਕਾਂਗਰਸ ਅਤੇ ਜਜਪਾ ਵਿਧਾਇਕਾਂ ਨੇ ਇਸ ਸਫ਼ਾਈ ਮੁਹਿੰਮ ਤੋਂ ਦੂਰੀ ਬਣਾਈ ਰੱਖੀ।
ਇਹ ਵੀ ਪੜ੍ਹੋ: ਹੁਣ ਹੈਲੀਕਾਪਟਰ ਦੀ ਬਜਾਏ ਜੈੱਟ ਦੀ ਸਵਾਰੀ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ
ਦੂਜੇ ਪਾਸੇ ਸੌਦਾ ਸਾਧ ਤੋਂ ‘ਅਸ਼ੀਰਵਾਦ’ ਲੈਣ ਵਾਲਿਆਂ ਵਿਚ ਹਰਿਆਣਾ ਦੇ ਰਾਜ ਸਭਾ ਮੈਂਬਰ ਕ੍ਰਿਸ਼ਨ ਪੰਵਾਰ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੇ ਓਐਸਡੀ, ਸਾਬਕਾ ਮੰਤਰੀ ਕ੍ਰਿਸ਼ਨ ਬੇਦੀ, ਟਰਾਂਸਪੋਰਟ ਮੰਤਰੀ ਦੇ ਭਰਾ, ਗੂਹਲਾ ਚੀਕਾ ਦੇ ਵਿਧਾਇਕ ਦੀ ਨੂੰਹ ਅਤੇ ਕਈ ਸੰਸਥਾਵਾਂ ਦੇ ਚੇਅਰਮੈਨ ਸ਼ਾਮਲ ਰਹੇ। ਪਿਛਲੀ ਵਾਰ ਜਦੋਂ ਸੌਦਾ ਸਾਧ ਪੈਰੋਲ 'ਤੇ ਆਇਆ ਸੀ ਤਾਂ ਹਰਿਆਣਾ ਸਰਕਾਰ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਨੇ ਉਸ ਦਾ ‘ਆਸ਼ੀਰਵਾਦ’ ਲਿਆ ਸੀ।
ਇਹ ਵੀ ਪੜ੍ਹੋ: ਪਾਕਿਸਤਾਨੀ ਮਹਿਲਾ ਨੇ ਅੰਮ੍ਰਿਤਸਰ ਵਿਚ ਦਿੱਤਾ ਪੁੱਤਰ ਨੂੰ ਜਨਮ, ਪਿਤਾ ਨੇ ਨਾਂਅ ਰੱਖਿਆ ਬਾਰਡਰ-2
ਸਵਾਤੀ ਮਾਲੀਵਾਲ ਨੇ ਹਰਿਆਣਾ ਸਰਕਾਰ ਨੂੰ ਕੀਤਾ ਸਵਾਲ
ਸੌਦਾ ਸਾਧ ਦੇ ‘ਦਰਬਾਰ’ ਵਿਚ ਹਰਿਆਣਾ ਦੇ ਆਗੂਆਂ ਦੀ ਹਾਜ਼ਰੀ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਵਾਲ ਕੀਤਾ। ਉਹਨਾਂ ਨੇ ਟਵੀਟ ਵਿਚ ਲਿਖਿਆ, “ਇਕ ਵਾਰ ਫਿਰ ਬਲਾਤਕਾਰੀ ਅਤੇ ਖੂਨੀ ਪਾਖੰਡੀ ਸੌਦਾ ਸਾਧ ਦਾ ਤਮਾਸ਼ਾ ਸ਼ੁਰੂ! ਹਰਿਆਣਾ CM ਦੇ OSD ਅਤੇ ਰਾਜ ਸਭਾ ਮੈਂਬਰ ਨਕਲੀ ਬਾਬੇ ਦੇ ‘ਦਰਬਾਰ ਵਿਚ ਹਾਜ਼ਰ’ ਹੋਏ। ਖੱਟਰ ਜੀ, ਸਿਰਫ਼ ਇਹ ਕਹਿ ਕੇ ਕੰਮ ਨਹੀਂ ਚੱਲੇਗਾ ਕਿ ਤੁਹਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਆਪਣਾ ਪੱਖ ਖੁੱਲ੍ਹ ਕੇ ਦੱਸੋ ਕਿ ਤੁਸੀਂ ਬਲਾਤਕਾਰੀ ਨਾਲ ਹੋ ਜਾਂ ਔਰਤਾਂ ਨਾਲ”।