
ਦੁਨੀਆ ਭਰ ਵਿਚ ਜਮੀਨਦੋਜ਼ ਪਾਣੀ ਤੇ ਹੋਏ ਅਧਿਐਨ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਵਿਚ ਉੱਤਰੀ ਭਾਰਤ ਹੀ ਅਜਿਹਾ .
ਨਵੀਂ ਦਿੱਲੀ : ਦੁਨੀਆ ਭਰ ਵਿਚ ਜਮੀਨਦੋਜ਼ ਪਾਣੀ ਤੇ ਹੋਏ ਅਧਿਐਨ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਵਿਚ ਉੱਤਰੀ ਭਾਰਤ ਹੀ ਅਜਿਹਾ ਇਲਾਕਾ ਹੈ ਜਿੱਥੇ ਜਮੀਨਦੋਜ਼ ਪਾਣੀ ਤੇਜੀ ਨਾਲ ਘੱਟ ਰਿਹਾ ਹੈ। ਇਸ ਵਧਦੇ ਸੰਕਟ ਦੇ ਕੇਂਦਰ ਵਿਚ ਰਾਜਧਾਨੀ ਦਿੱਲੀ ਹੈ, ਜਿੱਥੇ ਪ੍ਰਤੀਦਿਨ ਜਮੀਨਦੋਜ਼ ਪਾਣੀ ਘੱਟ ਹੁੰਦਾ ਜਾ ਰਿਹਾ ਹੈ।
ਅਧਿਐਨ ਕਰਨ ਵਾਲੇ ਨੈਸ਼ਨਲ ਜੋਗਰਾਫਿਕ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਵਿਰੇਂਦਰ ਐਮ ਤਿਵਾੜੀ ਦਾ ਕਹਿਣਾ ਹੈ, “ ਦਿੱਲੀ ਤੋਂ ਲੈ ਕੇ ਹਰਿਆਣਾ, ਪੰਜਾਬ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿਚ ਹਰ ਸਾਲ 32 ਕਿਊਬਿਕ ਕਿਮੀ ਪਾਣੀ ਬਰਾਬਾਦ ਹੁੰਦਾ ਹੈ। ਜੋ ਕਿ ਬਹੁਤ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ, ਗਰਮੀਆਂ ਵਿਚ ਭੂਮੀਗਤ ਪਾਣੀ ਹੋਰ ਵੀ ਘੱਟ ਹੁੰਦਾ ਜਾਂਦਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਅਨੁਮਾਨ ਤੋਂ 70 ਫੀਸਦੀ ਤੇਜੀ ਨਾਲ ਜਮੀਨਦੋਜ਼ ਪਾਣੀ ਘੱਟ ਰਿਹਾ ਹੈ। ਕੁੱਝ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ 1990 ਦੇ ਦਹਾਕੇ ਵਿਚ ਹਰ ਸਾਲ 172 ਕਿਊਬਿਕ ਕਿਮੀ ਜਮੀਨਦੋਜ਼ ਪਾਣੀ ਘੱਟ ਹੋ ਰਿਹਾ ਸੀ। ਤਿਵਾਰੀ ਦਾ ਕਹਿਣਾ ਹੈ, “ਸਾਨੂੰ ਇਸ ਬਾਰੇ ਕੁੱਝ ਨਹੀਂ ਪਤਾ ਕਿ ਖੇਤਰ ਵਿਚ ਕਿੰਨਾ ਜਮੀਨਦੋਜ਼ ਪਾਣੀ ਬਚਿਆ ਹੋਇਆ ਹੈ।ਪਰ ਸਾਨੂੰ ਸਾਫ਼ ਤੌਰ ਤੇ ਪਤਾ ਹੈ ਕਿ ਹਾਲਾਤ ਬੇਹਦ ਗੰਭੀਰ ਹਨ।
ਨੀਤੀ ਕਮਿਸ਼ਨ ਦਾ ਤਾਂ ਇਹ ਕਹਿਣਾ ਹੈ ਕਿ ਜੇਕਰ ਦਿੱਲੀ ਵਿਚ ਅਜਿਹੀ ਨੌਬਤ ਬਣੀ ਰਹੀ ਤਾਂ 2020 ਤੱਕ ਇਥੇ ਜਮੀਨਦੋਜ਼ ਪਾਣੀ ਬਚੇਗਾ ਹੀ ਨਹੀਂ । ਤਿਵਾੜੀ ਦਾ ਕਹਿਣਾ ਹੈ ਕਿ ਵਧਦੀ ਜਨਸੰਖਿਆ ਤੇ ਪਾਣੀ ਦੇ ਸਾਧਨਾਂ ਦੀ ਕਮੀ ਨਾਲ ਜਮੀਨਦੋਜ਼ ਪਾਣੀ ਖੇਤਰ ਹਰ ਸਾਲ 10 ਸੇਮੀ ਤੱਕ ਘੱਟ ਹੋ ਰਿਹਾ ਹੈ। ਬੀਤੇ ਸਾਲ ਨੀਤੀ ਕਮਿਸ਼ਨ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਹੋਰ ਮੈਟਰੋ ਸਿਟੀ ਸਹਿਤ ਦਿੱਲੀ ਵਿਚ 2020 ਤੱਕ ਜਮੀਨਦੋਜ਼ ਪਾਣੀ ਨਹੀਂ ਬਚੇਗਾ।
ਐਨਜੀਆਰਆਈ ਦੇ ਅਨੁਮਾਨ ਅਨੁਸਾਰ ਦਿੱਲੀ ਨੂੰ ਹਰ ਸਾਲ ਪੀਣ, ਉਦਯੋਗਕ ਤੇ ਘਰੇਲੂ ਕੰਮਾਂ ਲਈ 1 ਕਿਊਬਿਕ ਸੇਮੀ ਪਾਣੀ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ 10 ਸਾਲ ਪਹਿਲਾਂ ਦੂਸ਼ਿਤ ਪਾਣੀ ਕੇਵਲ ਪੱਛਮ ਬੰਗਾਲ ਤੇ ਬਿਹਾਰ ਵਿਚ ਹੀ ਵੇਖਣ ਨੂੰ ਮਿਲਦਾ ਸੀ ਪਰ ਹੁਣ ਇਹ ਉੱਤਰ ਪੱਛਮ ਵੱਲ ਜਾ ਰਿਹਾ ਹੈ।