ਯੂ.ਪੀ.ਐਸ.ਸੀ. ਉਮੀਦਵਾਰਾਂ ਨੂੰ ਸਿਵਲ ਸੇਵਾਵਾਂ ਪ੍ਰੀਖਿਆ ’ਚ ਨਹੀਂ ਮਿਲੇਗਾ ਵਾਧੂ ਮੌਕਾ
Published : Feb 24, 2021, 9:49 pm IST
Updated : Feb 24, 2021, 9:49 pm IST
SHARE ARTICLE
UPSC Candidates
UPSC Candidates

ਸੁਪਰੀਮ ਕੋਰਟ ਨੇ ਪਟੀਸ਼ਨ ਨੂੰ ਕੀਤਾ ਰੱਦ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪਿਛਲੇ ਸਾਲ ਕੋਵਿਡ -19 ਮਹਾਂਮਾਰੀ ਦੇ ਕਾਰਨ ਯੂਪੀਐਸਸੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਆਖ਼ਰੀ ਕੋਸ਼ਿਸ਼ ਵਿਚ ਸ਼ਾਮਲ ਨਾ ਹੋ ਸਕਣ ਵਾਲੇ ਵਿਦਿਆਰਥੀਆਂ ਨੂੰ ਇਕ ਹੋਰ ਮੌਕਾ ਦੇਣ ਦੀ ਮੰਗ ਵਾਲੀ ਪਟੀਸ਼ਨ ਨੂੰ ਬੁਧਵਾਰ ਨੂੰ ਰੱਦ ਕਰ ਦਿਤਾ। ਜਸਟਿਸ ਏ ਐਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਯੂ ਪੀ ਐਸ ਸੀ ਸਿਵਲ ਸਰਵਿਸ ਦੇ ਉਮੀਦਵਾਰਾਂ ਵਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿਤਾ ਸੀ ਜੋ ਆਲਮੀ ਮਹਾਂਮਾਰੀ ਕਾਰਨ ਅਕਤੂਬਰ 2020 ਵਿਚ ਸਿਵਲ ਸੇਵਾ ਪ੍ਰੀਖਿਆ ਦਾ ਆਖ਼ਰੀ ਮੌਕਾ ਗੁਆ ਚੁਕੇ ਵਿਦਿਆਰਥੀਆਂ ਨੂੰ  ਇਕ ਹੋਰ ਮੌਕਾ ਦੇਣ ਦੀ ਬੇਨਤੀ ਕੀਤੀ ਗਈ ਸੀ। ਇਨ੍ਹਾਂ ਉਮੀਦਵਾਰਾਂ ਨੇ ਪਟੀਸ਼ਨ ਵਿਚ ਮਹਾਂਮਾਰੀ ਕਾਰਨ ਪ੍ਰੀਖਿਆ ਦੀ ਤਿਆਰੀ ਵਿਚ ਮੁਸ਼ਕਲ ਦਾ ਹਵਾਲਾ ਦਿਤਾ ਸੀ।

Supreme CourtSupreme Court

ਕੇਂਦਰ ਨੇ 9 ਫ਼ਰਵਰੀ ਨੂੰ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਉਹ ਆਖ਼ਰੀ ਮੌਕਾ ਗੁਆਉਣ ਵਾਲੇ ਵਿਦਿਆਰਥੀਆਂ ਸਣੇ ਉਮੀਦਵਾਰਾਂ ਦੀ ਉਮਰ ਸੀਮਾ ਵਿਚ ਛੋਟ ਦੇ ਵਿਰੁਧ ਹੈ। ਇਸ ਸਾਲ ਅਜਿਹੇ ਵਿਦਿਆਰਥੀਆਂ ਨੂੰ ਇਕ ਹੋਰ ਮੌਕਾ ਦੇਣਾ ਦੂਜੇ ਉਮੀਦਵਾਰਾਂ ਨਾਲ ਵਿਤਕਰਾ ਹੋਵੇਗਾ।

high courthigh court

ਜਨਰਲ ਕੈਟਾਗਰੀ ਦੇ ਵਿਦਿਆਰਥੀ 32 ਸਾਲ ਦੀ ਉਮਰ ਤਕ ਛੇ ਵਾਰ ਯੂਪੀਐਸਸੀ ਸਿਵਲ ਸੇਵਾਵਾਂ ਲਈ, ਓਬੀਸੀ ਸ਼੍ਰੇਣੀ ਦੇ ਵਿਦਿਆਰਥੀ 35 ਸਾਲ ਦੀ ਉਮਰ ਤਕ ਨੌਂ ਵਾਰ ਅਤੇ ਐਸਸੀ ਅਤੇ ਐਸਟੀ ਦੇ ਵਿਦਿਆਰਥੀ ਜਿੰਨੀ ਵਾਰ ਚਾਹੁਣ ਉਹ 37 ਸਾਲ ਦੀ ਉਮਰ ਤਕ ਪ੍ਰੀਖਿਆ ਦੇ ਸਕਦੇ ਹਨ।

High courtHigh court

ਕੇਂਦਰ ਸ਼ੁਰੂ ਵਿਚ ਵਾਧੂ ਮੌਕਾ ਦਿਤੇ ਜਾਣ ਦੇ ਹੱਕ ਵਿਚ ਨਹੀਂ ਸੀ, ਪਰ ਬਾਅਦ ਵਿਚ ਬੈਂਚ ਦੇ ਸੁਝਾਅ ’ਤੇ ਅਜਿਹਾ ਕੀਤਾ। ਉਸ ਨੇ 5 ਫ਼ਰਵਰੀ ਨੂੰ ਕਿਹਾ ਕਿ 2020 ਵਿਚ ਪ੍ਰੀਖਿਆ ਦੇ ਅਪਣੇ ਆਖ਼ਰੀ ਮੌਕੇ ਦੀ ਵਰਤੋਂ ਕਰਨ ਵਾਲੇ ਵਿਦਿਆਰਥੀ ਨੂੰ ਇਸ ਸਾਲ ਇਕ ਹੋਰ ਮੌਕਾ ਮਿਲੇਗਾ ਬਸ਼ਰਤੇ ਉਹ ਉਮਰ ਹੱਦ ਨੂੰ ਪੂਰਾ ਕਰਦੇ ਹੋਣ। ਹਾਲਾਂਕਿ, ਬੈਂਚ ਨੇ ਬੁਧਵਾਰ ਨੂੰ ਰਚਨਾ ਅਤੇ ਹੋਰਾਂ ਦੀ ਪਟੀਸ਼ਨ ਨੂੰ ਰੱਦ ਕਰ ਦਿਤਾ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement