ਚੌਥੇ ਮਾਮਲੇ 'ਚ ਲਾਲੂ ਨੂੰ 14 ਸਾਲਾਂ ਦੀ ਕੈਦ
Published : Mar 24, 2018, 11:51 pm IST
Updated : Mar 24, 2018, 11:51 pm IST
SHARE ARTICLE
Lalu Prasad Yadav
Lalu Prasad Yadav

ਖ਼ਜ਼ਾਨੇ 'ਚੋਂ ਗ਼ੈਰ ਕਾਨੂੰਨੀ ਢੰਗ ਨਾਲ ਪੈਸਾ ਕਢਵਾਉਣ ਦੇ ਮਾਮਲੇ 'ਚ ਹੋਈ  7-7 ਸਾਲ ਦੀ ਸਜ਼ਾ

ਨਵੀਂ ਦਿੱਲੀ, 24 ਮਾਰਚ: ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਅਦਾਲਤ ਵਲੋਂ ਦੁਮਕਾ ਖ਼ਜ਼ਾਨੇ ਤੋਂ 13.31 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਨਿਕਾਸੀ ਦੇ ਮਾਮਲੇ ਵਿਚ ਸਜ਼ਾ ਸੁਣਾਉਂਦੇ ਹੋਏ ਸੱਤ-ਸੱਤ ਸਾਲ ਦੀ ਦੋ ਵਾਰ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਲਾਲੂ ਯਾਦਵ ਨੂੰ 30-30 ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ਵੀ ਸੁਣਾਏ ਹਨ। ਦਸਣਯੋਗ ਹੈ ਕਿ ਚਾਰਾ ਘਪਲੇ ਤੋਂ ਬਾਅਦ ਇਹ ਅਜਿਹਾ ਚੌਥਾ ਮਾਮਲਾ ਹੈ, ਜਿਸ ਵਿਚ ਲਾਲੂ ਯਾਦਵ ਨੂੰ ਸਜ਼ਾ ਹੋਈ ਹੈ। ਲਾਲੂ ਯਾਦਵ ਦੇ ਵਕੀਲ ਨੇ ਕਿਹਾ ਕਿ ਅਸੀਂ ਇਸ ਸਜ਼ਾ ਵਿਰੁਧ ਹਾਈ ਕੋਰਟ ਵਿਚ ਅਪੀਲ ਕਰਾਂਗੇ ਪਰ ਅਜੇ ਤਕ ਸਾਨੂੰ ਅਦਾਲਤ ਦੇ ਹੁਕਮਾਂ ਦੀ ਕਾਪੀ ਨਹੀਂ ਮਿਲੀ ਹੈ।ਇਸ ਤੋਂ ਪਹਿਲਾਂ 23 ਮਾਰਚ ਨੂੰ ਅਦਾਲਤ ਨੇ ਪੰਜ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿਤਾ ਸੀ।

Lalu Prasad YadavLalu Prasad Yadav

ਦੋਸ਼ੀਆਂ ਵਿਚ ਰਾਧਾ ਮੋਹਨ ਮੰਡਲ, ਰਾਜਾਰਾਮ ਜੋਸ਼ੀ, ਸਵੇਂਦਰ ਕੁਮਾਰ ਦਾਸ, ਰਘੂਨੰਦਨ ਪ੍ਰਸਾਦ, ਰਾਜੇਂਦਰ ਬਗੇਰੀਆ ਸ਼ਾਮਲ ਸਨ ਪਰ ਉਹ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਸਨ ਕਿਉਂਕਿ ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਦੀ ਵੱਡੀ ਉਮਰ ਅਤੇ ਬਿਮਾਰੀ ਦਾ ਹਵਾਲਾ ਦੇ ਕੇ ਪੇਸ਼ੀ ਤੋਂ ਛੋਟ ਲੈ ਲਈ ਸੀ। 
ਅਦਾਲਤ ਨੇ 19 ਮਾਰਚ ਨੂੰ 19 ਵਿਅਕਤੀਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ। ਇਸ ਸਬੰਧੀ ਸੁਣਵਾਈ 21 ਮਾਰਚ ਨੂੰ ਹੋਣੀ ਸੀ ਜੋ ਕਿ 23 ਮਾਰਚ ਤਕ ਟਲ ਗਈ ਸੀ। ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ 12 ਵਿਅਕਤੀਆਂ ਨੂੰ ਬਰੀ ਕਰ ਦਿਤਾ, ਜਿਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਡਾ. ਜਗਨਨਾਥ ਮਿਸ਼ਰ, ਬੇਕ ਜੂਲੀਅਸ, ਬੇਨੂ ਝਾਅ, ਲਾਲ ਮੋਹਨ ਪ੍ਰਸਾਦ, ਐਮ. ਸੀ. ਸੁਵਰਨੋ, ਮਹੇਸ਼ ਪ੍ਰਸਾਦ, ਧਰੁਵ ਭਗਤ, ਡਾ. ਆਰ. ਕੇ. ਰਾਣਾ, ਜਗਦੀਸ਼ ਸ਼ਰਮਾ, ਵਿਦਿਆਸਾਗਰ ਨਿਸ਼ਾਦ, ਅਧੀਪ ਚੰਦਰ ਚੌਧਰੀ, ਸਰਸਵਤੀ ਚੰਦਰਾ ਦੇ ਨਾਮ ਸ਼ਾਮਲ ਹਨ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement