
ਸ਼੍ਰੀਲੰਕਾ ਦੌਰੇ 'ਤੇ ਟੈਸਟ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਹੁਣ ਵਨਡੇ ਅਤੇ ਟੀ-20 ਦੀ ਵਾਰੀ ਹੈ। ਇਸਦੇ ਲਈ ਭਾਰਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਸ਼੍ਰੀਲੰਕਾ ਦੌਰੇ 'ਤੇ ਟੈਸਟ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਹੁਣ ਵਨਡੇ ਅਤੇ ਟੀ-20 ਦੀ ਵਾਰੀ ਹੈ। ਇਸਦੇ ਲਈ ਭਾਰਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਯੁਵਰਾਜ ਸਿੰਘ, ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੂੰ ਵਨਡੇ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਜਦੋਂ ਕਿ ਬੱਲੇਬਾਜ ਮਨੀਸ਼ ਪਾਂਡਿਆ ਨੂੰ ਮੌਕਾ ਦਿੱਤਾ ਗਿਆ ਹੈ। ਟੈਸਟ ਸੀਰੀਜ਼ ਖਤਮ ਹੋਣ ਦੇ ਬਾਅਦ ਵਿਰਾਟ ਬ੍ਰੀਗੇਡ ਸ਼੍ਰੀਲੰਕਾ ਨਾਲ 5 ਵਨਡੇ ਅਤੇ ਇਕ ਟੀ-20 ਮੈਚ ਖੇਡੇਗੀ। ਦੱਸ ਦਈਏ ਕਿ ਇਹ ਸੀਰੀਜ਼ 20 ਅਗਸਤ ਤੋਂ ਸ਼ੁਰੂ ਹੋਵੇਗੀ।
15 ਮੈਂਬਰੀ ਟੀਮ 'ਚ ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਯੁਜਵਿੰਦਰ ਚਹਿਲ ਦੇ ਰੂਪ 'ਚ ਤਿੰਨਾਂ ਸਪਿਨਰਾਂ ਨੂੰ ਰੱਖਿਆ ਗਿਆ ਹੈ। ਜਦੋਂ ਕਿ ਤੇਜ਼ ਗੇਂਦਬਾਜੀ 'ਚ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਅਤੇ ਸ਼ਾਰਦੁਲ ਠਾਕੁਰ ਜ਼ਿੰਮੇਦਾਰੀ ਸੰਭਾਲਣਗੇ।
ਭਾਰਤੀ ਟੀਮ ਇਸ ਪ੍ਰਕਾਰ ਹੈ
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ-ਕਪਤਾਨ), ਸ਼ਿਖਰ ਧਵਨ, ਕੇ.ਐਲ. ਰਾਹੁਲ, ਮਨੀਸ਼ ਪਾਂਡਿਆ, ਅਜਿੰਕਯ ਰਹਾਣੇ, ਕੇਦਾਰ ਜਾਦਵ, ਐਮ.ਐਸ. ਧੋਨੀ (ਵਿਕਟਕੀਪਰ) ਹਾਰਦਿਕ ਪੰਡਯਾ ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵਿੰਦਰ ਚਹਿਲ, ਜਸਪ੍ਰੀਤ ਬੁਮਰਾ, ਭੁਵਨੇਸ਼ਵਰ ਕੁਮਾਰ, ਸ਼ਾਰਦੁਲ ਠਾਕੁਰ।
ਪੂਰੀ ਸੀਰੀਜ਼ ਦਾ ਸ਼ਡਿਊਲ
ਪਹਿਲਾ ਵਨਡੇ- 20 ਅਗਸਤ (ਦਾਂਬੁਲਾ)
ਦੂਜਾ ਵਨਡੇ- 24 ਅਗਸਤ (ਕੈਂਡੀ)
ਤੀਜਾ ਵਨਡੇ- 27 ਅਗਸਤ (ਕੈਂਡੀ)
ਚੌਥਾ ਵਨਡੇ- 31 ਅਗਸਤ (ਕੋਲੰਬੋ)
ਪੰਜਵਾ ਵਨਡੇ- 3 ਸਤੰਬਰ (ਕੋਲੰਬੋ)
ਇਨ੍ਹਾਂ ਪੰਜ ਮੈਚਾਂ ਦੇ ਬਾਅਦ ਦੋਨਾਂ ਟੀਮਾਂ ਦਰਮਿਆਨ ਇਕ ਟੀ-20 ਮੈਚ ਖੇਡਿਆ ਜਾਵੇਗਾ। ਇਹ ਮੈਚ 6 ਸਤੰਬਰ ਨੂੰ ਕੋਲੰਬੋ ਵਿਖੇ ਖੇਡਿਆ ਜਾਣਾ ਹੈ।