
ਨਰਸਾਂ ਨੇ ਵੀ ਲਗਾਤਾਰ ਕੰਮ ਕੀਤਾ...
ਨਵੀਂ ਦਿੱਲੀ: ਇਟਲੀ ਵਿਚ ਹੁਣ ਤਕ ਘਾਤਕ ਕੋਰੋਨਾ ਵਾਇਰਸ ਨਾਲ 55 ਹਜ਼ਾਰ ਤੋਂ ਜ਼ਿਆਦਾ ਲੋਕ ਪੀੜਤ ਪਾਏ ਗਏ ਹਨ ਪਰ ਉੱਥੇ ਦੇ ਕੁੱਝ ਡਾਕਟਰ ਅਤੇ ਨਰਸਾਂ ਪੂਰੀ ਮਿਹਨਤ ਨਾਲ ਇਸ ਮਹਾਂਮਾਰੀ ਨਾਲ ਲੜ ਰਹੀਆਂ ਹਨ। ਜਦੋਂ ਕੋਰੋਨਾ ਵਾਇਰਸ ਫ਼ੈਲਣਾ ਸ਼ੁਰੂ ਹੋਇਆ ਸੀ ਤਾਂ ਵੁਹਾਨ ਤੋਂ ਚੀਨ ਵਿਚ ਰਾਤੋਂ ਰਾਤ ਹਸਪਤਾਲ ਸਥਾਪਿਤ ਕੀਤੇ ਗਏ। ਉੱਥੇ ਦੇ ਡਾਕਟਰਾਂ ਨੇ 24-24 ਘੰਟਿਆਂ ਤਕ ਸ਼ਿਫਟ ਕੀਤੀ।
Photo
ਨਰਸਾਂ ਨੇ ਵੀ ਲਗਾਤਾਰ ਕੰਮ ਕੀਤਾ। ਉਹਨਾਂ ਦੀਆਂ ਕੰਮ ਕਰਦੀਆਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ। ਚੀਨ ਤੋਂ ਬਾਅਦ ਇਟਲੀ ਅਜਿਹਾ ਦੇਸ਼ ਹੈ ਜਿੱਥੇ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇੱਥੇ ਦੇ ਡਾਕਟਰਾਂ ਅਤੇ ਨਰਸਾਂ ਨੂੰ ਕੋਰੋਨਾ ਦੇ ਮਰੀਜ਼ਾਂ ਦਾ ਧਿਆਨ ਰੱਖਣ ਲਈ ਕਈ ਘੰਟਿਆਂ ਤਕ ਲਗਾਤਾਰ ਕੰਮ ਕਰਨਾ ਪੈ ਰਿਹਾ ਹੈ। ਇਕ ਨਰਸ ਦੀ ਫੋਟੋ ਟਵਿਟਰ ਤੇ Andrea Vogt ਨੇ ਸ਼ੇਅਰ ਕੀਤੀ ਹੈ।
Photo
ਇਸ ਵਿਚ ਇਕ ਨਰਸ ਮੂੰਹ ਢੱਕੇ ਹੋਏ ਮਾਸਕ ਪਹਿਨ ਕੇ ਸੋ ਰਹੀ ਹੈ। ਉਹ ਥਕ ਚੁੱਕੀ ਹੈ। ਇਹ ਤਸਵੀਰ ਨਰਸ ਐਲੀਨ ਪੈਗਿਲਿਆਰਿਨੀ ਦੀ ਹੈ। ਉਹ ਲੋਮਬਾਰਡੀ ਖੇਤਰ ਦੇ ਇਕ ਹਸਪਤਾਲ ਵਿਚ ਕੰਮ ਕਰਦੀ ਹੈ। ਤਸਵੀਰ ਨੇ ਦੁਨੀਆ ਨੂੰ ਇਟਲੀ ਦੇ ਹਾਲ ਦੇ ਰੂਬਰੂ ਕਰਵਾਇਆ ਹੈ। ਉੱਥੇ ਦੀਆਂ ਨਰਸਾਂ ਅਤੇ ਡਾਕਟਰਾਂ ਨੂੰ ਬੇਹੱਦ ਲੰਬੀ ਸ਼ਿਫਟ ਵਿਚ ਕੰਮ ਕਰਨਾ ਪੈਂਦਾ ਹੈ। ਪੇਗਲਿਆਰਿਨੀ ਦੀ ਇਕ ਫੋਟੋ ਵਾਇਰਲ ਹੋ ਗਈ ਸੀ। ਲੋਕਾਂ ਨੇ ਉਹਨਾਂ ਨੂੰ ਮੈਸੇਜ ਕੀਤਾ।
Doctor
ਉਹਨਾਂ ਦੇ ਕੰਮ ਨੂੰ ਸਲਾਮ ਕੀਤੀ। ਪੇਗਲਿਆਰਿਨੀ ਦਾ ਕਹਿਣਾ ਹੈ ਕਿ ਉਹ ਸ਼ਰੀਰਕ ਰੂਪ ਤੋਂ ਥੱਕੀ ਨਹੀਂ। 24 ਘੰਟੇ ਲਗਾਤਾਰ ਕੰਮ ਕਰ ਸਕਦੀ ਹੈ ਪਰ ਉਹ ਹੁਣ ਇਹ ਨਹੀਂ ਲਕੋ ਸਕਦੀ ਕਿ ਉਹ ਥੱਕ ਚੁੱਕੀ ਹੈ ਅਤੇ ਉਹ ਚਿੰਤਾ ਵਿਚ ਡੁੱਬੀ ਹੋਈ ਕਿ ਉਹ ਇਕ ਅਜਿਹੇ ਦੁਸ਼ਮਣ ਨਾਲ ਲੜ ਰਹੀ ਹੈ ਜਿਸ ਨੂੰ ਉਹ ਜਾਣਦੀ ਵੀ ਨਹੀਂ। ਮਿਸ ਅਲੇਸੀਆ ਬੋਰਾਨੀ ਨੇ ਅਪਣੇ ਇੰਸਟਾ ਤੇ ਇਕ ਤਸਵੀਰ ਸਾਂਝੀ ਕੀਤੀ ਹੈ।
Doctor
ਉਹਨਾਂ ਦੇ ਚਿਹਰੇ ਤੇ ਜੋ ਨਿਸ਼ਾਨ ਦਿਖ ਰਹੇ ਹਨ ਉਹ ਡਿਊਟੀ ਦੌਰਾਨ ਪੂਰਾ-ਪੂਰਾ ਦਿਨ ਮਾਸਕ ਪਹਿਨਣ ਤੋਂ ਬਾਅਦ ਹੋਏ ਹਨ। ਏਲੀਸਿਆ ਬੋਰਾਨੀ ਲਿਖਦੀ ਹੈ ਕਿ ਮਾਸਕ ਉਹਨਾਂ ਦੇ ਚਿਹਰੇ ਤੇ ਫਿਟ ਨਹੀਂ ਆ ਰਹੇ। ਉਹਨਾਂ ਦੀਆਂ ਅੱਖਾਂ ਵੀ ਚੰਗੀ ਤਰ੍ਹਾਂ ਕਵਰ ਨਹੀਂ ਹੋ ਰਹੀਆਂ। ਉਹਨਾਂ ਦਸਿਆ ਕਿ ਹਸਪਤਾਲ ਦੇ ਸਟਾਫ ਨੂੰ 6-6 ਘੰਟਿਆਂ ਤਕ ਬਿਨਾਂ ਪਾਣੀ ਪੀਤੇ, ਬਿਨਾਂ ਟਾਇਲਟ ਗਏ ਕੰਮ ਕਰਨਾ ਪੈਂਦਾ ਹੈ।
Doctor
ਲੋਮਬਾਰਡੀ ਨੇ ਇਕ ਹੋਰ ਸ਼ਹਿਰ ਬਰਗੈਮੇ ਦੇ ਹਸਪਤਾਲ ਵਿਚ ਕੰਮ ਕਰ ਰਹੀ ਨਰਸ ਡੇਨਿਅਲ ਮੈਕਸ਼ਿਨੀ ਨੇ ਇਕ ਪੋਸਟ ਫੇਸਬੁੱਕ ਤੇ ਅਪਲੋਡ ਕੀਤੀ ਹੈ। ਉਹਨਾਂ ਲਿਖਿਆ ਕਿ ਉਹ ਅਪਣੇ ਬੇਟੇ ਅਤੇ ਪਰਿਵਾਰ ਤੋਂ ਪਿਛਲੇ ਦੋ ਹਫ਼ਤਿਆਂ ਤੋਂ ਦੂਰ ਹੈ। ਉਹਨਾਂ ਨੂੰ ਡਰ ਹੈ ਕਿ ਕਿਤੇ ਉਹ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਨਾ ਆ ਗਏ ਹੋਣ। ਉਹਨਾਂ ਕੋਲ ਉਹਨਾਂ ਦੇ ਬੇਟੇ ਦੀਆਂ ਫੋਟੋਆਂ ਅਤੇ ਵੀਡੀਉਜ਼ ਹਨ ਜਿਹਨਾਂ ਨੂੰ ਦੇਖ ਕੇ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ।
Doctor
ਇਟਲੀ ਦੀ ਮੇਲ ਨਰਸ ਅਤੇ ਫੋਟੋਗ੍ਰਾਫਰ ਪਾਓਲੋ ਮਿਰਾਂਡਾ ਨੇ ਮਿਲਾਨ ਦੇ ਲੋਮਬਾਰਡੀ ਵਿਚ ਆਪਣੀ ਸ਼ਿਫਟ ਦੌਰਾਨ ਕੁਝ ਤਸਵੀਰਾਂ ਖਿੱਚੀਆਂ ਤਾਂ ਜੋ ਇਹ ਸਪੱਸ਼ਟ ਤੌਰ 'ਤੇ ਦਿਖਾਇਆ ਜਾ ਸਕੇ ਕਿ ਕਿਵੇਂ ਦੁਖਾਂਤ ਦੇ ਵਿਚਕਾਰ ਮੈਡੀਕਲ ਸਟਾਫ ਇੱਕ ਸੁਪਰਹੀਰੋ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਇਹ ਲੋਕ ਲਾਗ ਦੇ ਵਿਚਕਾਰ ਆਪਣੀ ਡਿਊਟੀ ਕਰ ਰਹੇ ਹਨ ਅਤੇ ਜਾਨਾਂ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।
Doctor
ਕੋਰੋਨਾ ਦੇ ਕੇਸ ਵੱਧ ਰਹੇ ਹਨ ਅਤੇ ਅਜਿਹੀ ਸਥਿਤੀ ਵਿੱਚ ਡਾਕਟਰਾਂ ਨੂੰ ਆਪਣਾ ਕੰਮ ਬਿਨਾਂ ਰੁਕੇ ਕਰ ਕਰ ਰਹੇ ਹਨ। ਕਈ ਵਾਰ ਉਹ ਨਿਰਾਸ਼ ਵੀ ਦਿਖਾਈ ਦਿੰਦੇ ਹਨ ਅਤੇ ਅਜਿਹੀ ਸਥਿਤੀ ਵਿਚ ਉਹ ਇਕ ਦੂਜੇ ਦਾ ਸਮਰਥਨ ਵੀ ਕਰਦੇ ਹਨ। ਸ਼ਿਫਟ ਦੌਰਾਨ ਅਪਣੇ ਲਈ ਦੋ ਪਲ ਦੀ ਚੈਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਹਫ਼ਤਿਆਂ ਤੋਂ ਜਿਹੜਾ ਆਰਾਮ ਨਹੀਂ ਮਿਲਿਆ ਉਹ ਫਿਲਹਾਲ ਮਿਲਦਾ ਨਾ ਦੇਖ ਇਕ-ਦੂਜੇ ਤੋਂ ਤਾਕਤ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
Doctor
ਜੇ ਉਹ ਥਕ ਵੀ ਜਾਣ ਫਿਰ ਵੀ ਅਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਹਨ। ਮੁਸ਼ਕਿਲ ਦੀ ਇਸ ਘੜੀ ਵਿਚ ਪੂਰੀ ਦੁਨੀਆ ਇਕੱਠੀ ਖੜ੍ਹੀ ਹੈ। ਕੁੱਝ ਅਜਿਹਾ ਹੀ ਕਿਊਬਾ ਨੇ ਕਰ ਕੇ ਦਿਖਾਇਆ ਹੈ। ਕਿਊਬਾ ਦੇ ਡਾਕਟਰ ਇਟਲੀ ਦੇ ਲੋਮਬਾਰਡੀ ਲਈ ਨਿਕਲੇ ਹਨ। ਲੋਮਬਾਰਡੀ ਇਟਲੀ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ ਹੈ ਅਤੇ ਕੋਰੋਨਾ ਦਾ ਗੜ੍ਹ ਬਣ ਚੁੱਕਾ ਹੈ। ਅਜਿਹੀ ਸਥਿਤੀ ਵਿਚ ਉੱਥੇ ਜਾਣ ਵਾਲੇ ਡਾਕਟਰਾਂ ਨੂੰ ਦੁਨੀਆ ਸਲਾਮ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।