
ਅੱਜ ਕੱਲ੍ਹ ਪੰਜਾਬ ਦੇ ਨੌਜਵਾਨ ਪੜ੍ਹਾਈ ਲਈ ਜਾਂ ਫਿਰ ਪੜ੍ਹਾਈ ਪੂਰੀ ਕਰਨ...
ਚੰਡੀਗੜ੍ਹ: ਅੱਜ ਕੱਲ੍ਹ ਪੰਜਾਬ ਦੇ ਨੌਜਵਾਨ ਪੜ੍ਹਾਈ ਲਈ ਜਾਂ ਫਿਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਸੇ ਹੋਰ ਚੰਗੇ ਦੇਸ਼ ਜਾਣ ਦਾ ਸੁਪਨਾ ਜਰੂਰ ਦੇਖਦੇ ਹਨ। ਜੇਕਰ ਤੁਸੀਂ ਵੀ ਇਹ ਸੁਪਨਾ ਦੇਖਿਆ ਹੈ ਤਾਂ ਤੁਹਾਡੇ ਲਈ ਇੱਕ ਵੱਡੀ ਖੁਸ਼ਖਬ਼ਰੀ ਹੈ। ਕਿਉਂਕਿ ਕੈਨੇਡਾ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ 60,000 ਨਰਸਾਂ ਦੀ ਭਰਤੀ ਤੁਰੰਤ ਕੀਤੀ ਜਾਵੇ ਕਿਉਂਕਿ ਅੱਜ ਕੈਨੇਡਾ ਵਿੱਚ ਜਿਆਦਾਤਰ ਅਬਾਦੀ ਬਜ਼ੁਰਗਾਂ ਦੀ ਹੋ ਚੁੱਕੀ ਹੈ।
Canada Visa
ਭਾਰਤ ਇੱਕ ਜਵਾਨ ਦੇਸ਼ ਹੈ ਅਤੇ ਜਵਾਨ ਬੰਦੇ ਦੀ ਹਰ ਜਗ੍ਹਾ ਤੇ ਕਦਰ ਅਤੇ ਲੋੜ ਹੁੰਦੀ ਹੈ। ਕੈਨੇਡਾ ਨੂੰ ਇਸੇ ਕਾਰਨ ਤੁਰੰਤ 60,000 ਨਰਸਾਂ ਦੀ ਜਰੂਰਤ ਹੈ, ਇਸ ਲਈ ਜਿਹੜੇ ਪੰਜਾਬੀ ਨੌਜਵਾਨ ਲੰਬੇ ਸਮੇਂ ਤੋਂ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹਨ ਉਨ੍ਹਾਂ ਲਈ ਇਹ ਇੱਕ ਬਹੁਤ ਵਧੀਆ ਮੌਕਾ ਸਾਬਿਤ ਹੋ ਸਕਦਾ ਹੈ। ਜਿਨ੍ਹਾਂ ਨੇ ਵੀ GNM , ANM, BSC ਨਰਸਿੰਗ ਕੀਤੀ ਹੈ।
Canada Amabsi
ਉਹ ਇਸ ਲਈ ਅਪਲਾਈ ਕਰ ਸਕਦੇ ਹਨ ਅਤੇ ਨਾਲ ਹੀ IELTS ਕੀਤੀ ਹੋਣੀ ਵੀ ਜਰੂਰੀ ਹੈ ਅਤੇ ਘੱਟੋ ਘੱਟ 6 ਬੈਂਡ ਲਾਜ਼ਮੀ ਹੋਣਗੇ। ਇਸ ਵਿੱਚ 10 ਸਾਲ ਤੱਕ ਦਾ ਗੈਪ ਮਨਜ਼ੂਰ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਅਤੇ ਇਹਨਾਂ ਵਿਚੋਂ ਕੋਈ ਵੀ ਕੋਰਸ ਕੀਤਾ ਹੈ ਤਾਂ ਤੁਰੰਤ ਅਪਲਾਈ ਕਰ ਸਕਦੇ ਹੋ।