
ਸਰਕਾਰ ਵੱਲੋਂ ਨਰਸਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਜਿਹੜਾ ਮਾਮਲਾ ਖ਼ਤਮ ਨਜ਼ਰ ਆ ਰਿਹਾ ਸੀ, ਉਹ ਅਜੇ ਖ਼ਤਮ ਨਹੀਂ ਹੋਇਆ। ਅੱਜ ਨਰਸਿੰਗ...
ਪਟਿਆਲਾ : ਸਰਕਾਰ ਵੱਲੋਂ ਨਰਸਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਜਿਹੜਾ ਮਾਮਲਾ ਖ਼ਤਮ ਨਜ਼ਰ ਆ ਰਿਹਾ ਸੀ, ਉਹ ਅਜੇ ਖ਼ਤਮ ਨਹੀਂ ਹੋਇਆ। ਅੱਜ ਨਰਸਿੰਗ ਅਤੇ ਐਨਸਿਲਰੀ ਸਟਾਫ਼ ਵੱਲੋਂ ਡਿਊਟੀਆਂ ਨਾ ਸੰਭਾਲੇ ਜਾਣ ਦਾ ਐਲਾਨ ਕਰਦੇ ਹੋਏ ਧਰਨਾ ‘ਤੇ ਬੈਠ ਗਈਆਂ। ਇਸ ਦੌਰਾਨ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਐਲਾਨ ਕੀਤਾ ਕਿ ਨਰਸਿੰਗ ਅਤੇ ਐਨਸਿਲੀ ਸਟਾਫ਼ ਵੱਲੋਂ ਸਿਰਫ਼ ਜੁਆਇਨਿੰਗ ਰਿਪੋਰਟ ਦਿੱਤੀ ਗਈ ਹੈ ਪਰ ਡਿਊਟੀਆਂ ਨਹੀਂ ਸੰਭਾਲੀਆਂ ਗਈਆਂ।
nurses
ਇਨ੍ਹਾ ਹੀ ਨਹੀਂ ਉਨ੍ਹਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਵਾਅਦੇ ਮੁਤਾਬਿਕ 5 ਮਾਰਚ ਦੀ ਕੈਬਨਿਟ ਮੀਟਿੰਗ ਵਿਚ ਪਾਸ ਕਰਕੇ 7 ਮਾਰਚ ਤੱਕ ਨੋਟੀਫੀਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਹੜਤਾਲ ਅਤੇ ਧਰਨਾ ਜਾਰੀ ਰਹੇਗਾ। ਇਸ ਦੌਰਾਨ ਬਲਜੀਤ ਕੌਰ ਖਾਲਸਾ ਵੱਲੋਂ ਮਰਨ ਵਰਤ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ। ਨਰਸਾਂ ਦੇ ਇਸ ਫ਼ੈਸਲੇ ਨਾਲ ਅਜੇ ਵੀ ਮਰੀਜ਼ਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।
Nurse
ਦੱਸਣਯੋਗ ਹੈ ਕਿ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ 2 ਨਰਸਿੰਗ ਆਗੂਆਂ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਫ਼ਤਰ ਦੀ ਛੱਤ ਤੋਂ ਛਾਲ ਮਾਰ ਦਿੱਤੀ ਸੀ। ਇਸ ਤੋਂ ਬਾਅਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਨਰਸਿੰਗ ਆਗੂਆਂ ਨਾਲ ਗੱਲ ਕਰਕੇ 7 ਮਾਰਚ ਤੱਕ ਰੈਗੂਲਰ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਵੱਲੋਂ ਹੜਤਾਲ ਦੇ ਖ਼ਤਮ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ।