
ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੁਆਰਾ ਗਠਿਤ ਕੀਤੀ ਗਈ ਨੈਸ਼ਨਲ ਟਾਸਕ ਫੋਰਸ ਨੇ ਕੋਵਿਡ -19 ਦੇ ਉੱਚ ਜੋਖਮ ਦੇ ਮਾਮਲਿਆਂ
ਨਵੀਂ ਦਿੱਲੀ- ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੁਆਰਾ ਗਠਿਤ ਕੀਤੀ ਗਈ ਨੈਸ਼ਨਲ ਟਾਸਕ ਫੋਰਸ ਨੇ ਕੋਵਿਡ -19 ਦੇ ਉੱਚ ਜੋਖਮ ਦੇ ਮਾਮਲਿਆਂ ਵਿੱਚ ਹਾਈਡ੍ਰੋਕਸਾਈਕਲੋਰੋਕਿਨ ਦੀ ਸਿਫਾਰਸ਼ ਕੀਤੀ ਹੈ। ਇਸਦੇ ਨਾਲ ਹੀ ਮਲੇਰੀਆ (ਹਾਈਡਰੋਕਸਾਈ-ਕਲੋਰੋਕੋਇਨ) ਦੀ ਦਵਾਈ ਦੀ ਵਰਤੋਂ ਸੰਬੰਧੀ ਇਕ ਮਹੱਤਵਪੂਰਨ ਐਂਡਵਾਈਜਰੀ ਵੀ ਜਾਰੀ ਕੀਤੀ ਗਈ ਹੈ।
File Photo
ਐਂਡਵਾਇਜਰੀ ਵਿਚ, ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕੋਰੋਨਾ ਦੇ ਡਰ ਦੇ ਅਧਾਰ 'ਤੇ ਇਸ ਦਵਾਈ ਦੀ ਵਰਤੋਂ ਤੋਂ ਪਰਹੇਜ਼ ਕਰਨ। ਇਹ ਵੀ ਕਿਹਾ ਗਿਆ ਹੈ ਕਿ ਇਹ ਦਵਾਈ ਸਿਰਫ ਉੱਚ ਪੱਧਰ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਨ੍ਹਾਂ ਵਿੱਚ ਸਿਹਤ ਸੰਭਾਲ ਕਰਮਚਾਰੀ ਜਾਂ ਫਿਰ ਉਹਨਾਂ ਦੇ ਟੈਸਟ ਵਿਚ ਪੁਸ਼ਟੀ ਹੋ ਚੁੱਕੀ ਹੈ ਉਹ ਲੋਕ ਸ਼ਾਮਲ ਹਨ।
File Photo
ਦਰਅਸਲ, ਜਦੋਂ ਯੂਐਸ ਅਤੇ ਫਰਾਂਸ ਵੱਲੋਂ ਇਸ ਦਾ ਪ੍ਰਭਾਵ ਹੋਣ ਦੀ ਗੱਲ ਕਹੇ ਜਾਣ ਤੋਂ ਬਾਅਦ ਲੋਕਾਂ ਦੁਆਰਾ ਇਸ ਦਵਾਈ ਦਾ ਆਪਣੇ ਆਪ ਦਵਾਈਆਂ ਦੀਆਂ ਦੁਕਾਨਾਂ ਤੋਂ ਖਰੀਦ ਕੇ ਇਸਤੇਮਾਲ ਕਰਨ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਟਾਸਕ ਫੋਰਸ ਨੇ ਡਰੱਗ ਡੀਲਰਾਂ ਤੋਂ ਇਸ ਦਵਾਈ ਨੂੰ ਸਿਰਫ਼ ਰਜਿਸਟਰਡ ਡਾਕਟਰਾਂ ਦੇ ਪਰਚੇ ਤੇ ਹੀ ਕਿਸੇ ਨੂੰ ਦਵਾਈ ਦੇਣ ਦਾ ਨਿਰਦੇਸ਼ ਦਿੱਤਾ ਹੈ।
File Photo
ਇਸ ਦੇ ਨਾਲ ਹੀ, ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਵੀ ਇਸਦੀ ਸੀਮਤ ਵਰਤੋਂ ਲਈ ਪ੍ਰਵਾਨਗੀ ਦੀ ਸਿਫਾਰਸ਼ ਕੀਤੀ ਹੈ। ਉਪਰੋਕਤ ਐਡਵਾਈਜ਼ਰੀ ਨੂੰ ਇਸ ਲਈ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ ਕਿਉਂਕਿ ਮਲੇਰੀਆ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਇਸ ਦਵਾਈ ਦਾ ਕੋਰੋਨਾ ਨੂੰ ਲੈ ਕੇ ਮੁਕੰਮਲ ਟ੍ਰਾਇਲ ਨਹੀਂ ਹੋਇਆ ਹੈ।
File Photo
ਆਈਸੀਐਮਆਰ ਨੇ ਆਪਣੀ ਐਡਵਾਈਜ਼ਰੀ ਵਿਚ ਇਹ ਵੀ ਦੱਸਿਆ ਹੈ ਕਿ ਇਸ ਨੂੰ ਹਾਈਰਿਸਕ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਕਿਵੇਂ ਦਿੱਤਾ ਜਾਵੇ। ਇਸ ਦੇ ਤਹਿਤ ਕੋਰੋਨਾ ਪਾਜੀਟਿਵ ਮਿਲਣ ਤੇ ਪਹਿਲੇ ਦਿਨ ਪੂਰੇ ਦਿਨ ਵਿਚ 400 ਮਿਲੀਗ੍ਰਾਮ ਦਿੱਤੀ ਜਾਵੇ। ਜਦੋਂਕਿ ਅਗਲੇ ਸੱਤ ਹਫਤਿਆਂ ਲਈ, ਇਸ ਨੂੰ ਹਰ ਹਫ਼ਤੇ ਵਿਚ ਇਕ ਵਾਰ 400 ਮਿਲੀਗ੍ਰਾਮ ਭੋਜਨ ਨਾਲ ਦਿੱਤਾ ਜਾਣਾ ਚਾਹੀਦਾ ਹੈ। ਉਸੇ ਸਮੇਂ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਬਿਲਕੁਲ ਨਾ ਦੇਣ ਦੀ ਸਲਾਹ ਦਿੱਤੀ ਗਈ ਹੈ।