
ਭਾਰਤ ਵਿਚ ਵੱਧ ਰਹੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਹੋਇਆ ਵੱਖ-ਵੱਖ ਸੂਬਿਆਂ ਵਿਚ ਲੌਕਡਾਊਨ ਕਰਨ ਦਾ ਐਲਾਨ ਕੀਤਾ ਗਿਆ ਹੈ
ਭਾਰਤ ਵਿਚ ਵੱਧ ਰਹੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਹੋਇਆ ਵੱਖ-ਵੱਖ ਸੂਬਿਆਂ ਵਿਚ ਲੌਕਡਾਊਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਲਈ ਇਸ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਹੋਇਆ ਯੂਪੀ ਦੀ ਸਰਕਾਰ ਦੇ ਵੱਲ਼ੋਂ ਪੂਰੇ ਉਤਰ ਪ੍ਰਦੇਸ਼ ਵਿਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਵਿਚ ਅਗਲੇ ਤਿੰਨ ਦਿਨ ਮਤਲਬ ਕਿ 27 ਮਾਰਚ ਤੱਕ ਲੌਕਡਾਊਨ ਰਹੇਗਾ।
Photo
ਜਿਸ ਕਾਰਨ ਸੂਬੇ ਦੀਆਂ ਸਾਰੀਆਂ ਹੱਦਾਂ ਨੂੰ ਸੀਲ ਕੀਤਾ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਯੋਗੀ ਨੇ ਇਹ ਵੀ ਦੱਸਿਆ ਕਿ ਇਸੇ ਨਾਲ ਹੀ ਸੂਬੇ ਅੰਦਰਲੀਆਂ ਸਾਰੀਆਂ ਫਲਾਈਟਾਂ,ਟ੍ਰੇਨਾਂ,ਬੱਸ ਸਰਵਿਸ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਯੂਪੀ ਸਰਕਾਰ ਦੇ ਵੱਲੋਂ ਐਤਵਾਰ ਨੂੰ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਹੋਇਆਂ ਸੂਬੇ ਦੇ 16 ਜਿਲ੍ਹਿਆਂ ਨੂੰ ਲੌਕਡਾਊਨ ਕਰਨ ਦਾ ਐਲਾਨ ਕੀਤਾ ਸੀ।
File
ਪਰ ਜਦੋਂ ਵੱਖ-ਵੱਖ ਜਿਲ੍ਹਿਆਂ ਵਿਚ ਇਕ ਤੋਂ ਬਾਅਦ ਇਕ ਕੇਸ ਸਾਹਮਣੇ ਆਉਣ ਲੱਗੇ ਤਾਂ ਉਸ ਨੂੰ ਦੇਖਦਿਆਂ ਉਤਰ ਪ੍ਰਦੇਸ਼ ਦੀ ਸਰਕਾਰ ਨੇ ਪੂਰੇ ਸੂਬੇ ਵਿਚ ਹੀ ਲੌਕ ਡਾਊਨ ਰੱਖਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਯੋਗੀ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਜਿਲ੍ਹੇ ਵਿਚ ਕਰਫਿਊ ਲਗਾਉਣ ਦੀ ਸਥਿਤੀ ਲੱਗੀ ਤਾਂ ਉਸ ਦੇ ਜਿਲ੍ਹੇ ਦੇ ਜਿਲ੍ਹਾ ਅਧਿਕਾਰੀ ਇਸ ਬਾਰੇ ਫ਼ੈਸਲਾ ਲੈ ਸਕਦੇ ਹਨ।
coronavirus
ਇਸ ਦੇ ਨਾਲ ਹੀ ਸਿਹਤ ਵਿਭਾਗ, ਫ਼ਲ-ਸਬਜੀਆਂ ਅਤੇ ਡੈਅਰੀ ਫਾਰਮ ਨਾਲ ਜੁੜੀਆਂ ਵਸਤੂਆਂ, ਡਾਕ ਸੇਵਾ,ਬੈਂਕ ਅਤੇ ਏ.ਟੀ.ਐੱਮ, ਪਿੰਟ,ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆਂ, ਪੈਟਰੋਲ ਪੰਪ ਵਰਗੀਆਂ ਸੇਵਾਵਾਂ ਉਪਲਬੱਧ ਰਹਿਣਗੀਆਂ।ਦੱਸ ਦੱਈਏ ਕਿ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ ਕਿ ਐਮਰਜੈਂਸੀ ਵਾਲੇ ਵਿਅਕਤੀਆਂ ਨੂੰ ਛੱਡ ਕੇ ਬਾਕੀ ਸਾਰੇ ਲੋਕ ਆਪਣੇ-ਆਪਣੇ ਘਰਾਂ ਵਿਚ ਹੀ ਰਹਿਣ । ਇਲ ਤੋਂ ਇਲਾਵਾ ਟੈਕਸੀ, ਆਟੋ ਰਿਕਸ਼ਾ ਵਰਗੀਆਂ ਸੇਵਾਵਾਂ ਵੀ ਬੰਦ ਰਹਿਣਗੀਆਂ ।
coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।