Amarnath Yatra News: 29 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ, 200 ਆਈਸੀਯੂ ਬੈੱਡ, 100 ਆਕਸੀਜਨ ਬੂਥ ਕੀਤੇ ਤਿਆਰ

By : GAGANDEEP

Published : Mar 24, 2024, 9:44 am IST
Updated : Mar 24, 2024, 12:03 pm IST
SHARE ARTICLE
Amarnath Yatra starting from June 29 News in punjabi
Amarnath Yatra starting from June 29 News in punjabi

Amarnath Yatra News: 5ਜੀ ਨੈੱਟਵਰਕ ਦੀ ਵੀ ਦਿਤੀ ਜਾਵੇਗੀ ਸਹੂਲਤ

Amarnath Yatra starting from June 29 News in punjabi: ਪਵਿੱਤਰ ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਯਾਤਰਾ 52 ਦਿਨ (19 ਅਗਸਤ) ਤੱਕ ਚੱਲੇਗੀ। ਪਿਛਲੀ ਵਾਰ ਇਹ 1 ਜੁਲਾਈ ਤੋਂ 60 ਦਿਨਾਂ ਤੱਕ ਚੱਲੀ ਸੀ। ਇਸ ਵਾਰ ਬਰਫਬਾਰੀ ਦੇਰੀ ਨਾਲ ਹੋਈ ਅਤੇ ਅਜੇ ਵੀ ਜਾਰੀ ਹੈ। ਗੁਫਾ ਖੇਤਰ 'ਚ 10 ਫੁੱਟ ਤੋਂ ਜ਼ਿਆਦਾ ਬਰਫ ਜੰਮੀ ਹੋਈ ਹੈ। ਪਹਿਲਗਾਮ ਅਤੇ ਬਾਲਟਾਲ ਤੋਂ ਗੁਫਾ ਤੱਕ ਯਾਤਰਾ ਦੇ ਦੋਵੇਂ ਰਸਤੇ 2 ਤੋਂ 10 ਫੁੱਟ ਤੱਕ ਬਰਫ 'ਚ ਦੱਬੇ ਹੋਏ ਹਨ। ਇਸ ਲਈ ਜੂਨ ਤੱਕ ਇਸ ਦੇ ਪਿਘਲਣ ਦੀ ਸੰਭਾਵਨਾ ਘੱਟ ਹੈ। ਅਜਿਹੇ 'ਚ ਫੌਜ ਹਰ ਮੌਸਮ ਦੇ ਹਿਸਾਬ ਨਾਲ ਯਾਤਰਾ ਦਾ ਰਸਤਾ ਤਿਆਰ ਕਰ ਰਹੀ ਹੈ।

ਇਹ ਵੀ ਪੜ੍ਹੋ: PSEB News: 5ਵੀਂ, 8ਵੀਂ ਅਤੇ 12ਵੀਂ 'ਚ ਜੁਲਾਈ ਤੱਕ ਲੈ ਸਕਦੇ ਦਾਖਲਾ , PSEB ਨੇ ਨਵੇਂ ਸੈਸ਼ਨ ਲਈ ਜਾਰੀ ਕੀਤੇ ਹੁਕਮ  

ਪਹਿਲੀ ਵਾਰ, ਦੋਵੇਂ ਰੂਟ ਪੂਰੀ ਤਰ੍ਹਾਂ 5ਜੀ ਫਾਈਬਰ ਨੈੱਟਵਰਕ ਨਾਲ ਲੈਸ ਹੋਣਗੇ। ਬਰਫ਼ ਪਿਘਲਦੇ ਹੀ 10 ਮੋਬਾਈਲ ਟਾਵਰ ਲਗਾਏ ਜਾਣਗੇ। ਜ਼ਿਆਦਾਤਰ ਖੰਭੇ 24 ਘੰਟੇ ਬਿਜਲੀ ਦੇਣ ਲਈ ਲਗਾਏ ਗਏ ਹਨ। ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬਿਧੂਰੀ ਮੁਤਾਬਕ ਇਸ ਵਾਰ ਸਾਡਾ ਧਿਆਨ ਯਾਤਰੀਆਂ ਦੀ ਸਹੂਲਤ ਵਧਾਉਣ 'ਤੇ ਹੈ। ਪੂਰੇ ਰੂਟ 'ਤੇ ਖਾਣ ਪੀਣ, ਠਹਿਰਾ ਅਤੇ ਸਿਹਤ ਜਾਂਚ ਲਈ ਵੱਧ ਤੋਂ ਵੱਧ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਪਹਿਲਗਾਮ ਤੋਂ ਗੁਫਾ ਤੱਕ ਦਾ 46 ਕਿਲੋਮੀਟਰ ਲੰਬਾ ਰਸਤਾ 3 ਤੋਂ 4 ਫੁੱਟ ਚੌੜਾ ਸੀ ਜਦਕਿ ਬਾਲਟਾਲ ਦਾ ਰਸਤਾ ਸਿਰਫ 2 ਫੁੱਟ ਚੌੜਾ ਸੀ। ਹੁਣ ਇਸ ਨੂੰ 14 ਫੁੱਟ ਚੌੜਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Smriti Irani News: ਅੱਜ ਕੇਜਰੀਵਾਲ ਨਾਲ ਹਮਦਰਦੀ ਪ੍ਰਗਟਾ ਰਹੇ ਰਾਹੁਲ ਗਾਂਧੀ ਕਦੇ ਕਹਿੰਦੇ ਸੀ, ਕੇਜਰੀਵਾਲ ਭ੍ਰਿਸ਼ਟ ਹੈ-ਸਮ੍ਰਿਤੀ ਇਰਾਨੀ 

ਉਨ੍ਹਾਂ ਅੱਗੇ ਕਿਹਾ ਕਿ ਬਰਫ ਹਟਾ ਕੇ ਰਸਤੇ ਦੀ ਮੁਰੰਮਤ ਕੀਤੀ ਜਾਵੇਗੀ। ਪਿਛਲੀ ਵਾਰ 4.50 ਲੱਖ ਸ਼ਰਧਾਲੂ ਆਏ ਸਨ। ਇਸ ਵਾਰ ਇਹ ਅੰਕੜਾ 6 ਲੱਖ ਤੱਕ ਜਾ ਸਕਦਾ ਹੈ। ਯਾਤਰਾ ਥੋੜ੍ਹੇ ਸਮੇਂ ਦੀ ਹੈ ਅਤੇ ਸੰਗਤ ਜ਼ਿਆਦਾ ਹੋਵੇਗੀ, ਇਸ ਲਈ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਫੌਜ ਨੇ ਬਾਲਟਾਲ-ਗੁਫਾ ਸੜਕ 'ਤੇ ਬਰਫ ਹਟਾਉਣੀ ਸ਼ੁਰੂ ਕਰ ਦਿੱਤੀ ਹੈ। ਇਹ ਰਸਤਾ ਪਹਾੜੀ ਨਦੀ ਦੇ ਕੰਢੇ ਹੈ। 

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ਼੍ਰਾਈਨ ਬੋਰਡ ਵੀ ਪਹਿਲੀ ਵਾਰ ਮੈਡੀਕਲ ਪ੍ਰਬੰਧ ਵਧਾ ਰਿਹਾ ਹੈ। ਬਾਲਟਾਲ ਅਤੇ ਚੰਦਨਬਾੜੀ ਵਿੱਚ ਦੋ ਕੈਂਪ ਹਸਪਤਾਲ ਹੋਣਗੇ ਜੋ 100-100 ਆਈਸੀਯੂ ਬੈੱਡਾਂ, ਉੱਨਤ ਉਪਕਰਣ, ਐਕਸ-ਰੇ, ਅਲਟਰਾਸੋਨੋਗ੍ਰਾਫੀ ਮਸ਼ੀਨ, ਗੰਭੀਰ ਦੇਖਭਾਲ ਮਾਹਿਰ, ਕਾਰਡੀਆਕ ਮਾਨੀਟਰ, ਤਰਲ ਆਕਸੀਜਨ ਪਲਾਂਟ ਨਾਲ ਲੈਸ ਹੋਣਗੇ। ਇੱਥੇ ਹਵਾ ਵਿੱਚ ਆਕਸੀਜਨ ਘੱਟ ਹੈ, ਇਸ ਲਈ ਯਾਤਰਾ ਦੇ ਰੂਟ 'ਤੇ 100 ਸਥਾਈ ਆਕਸੀਜਨ ਬੂਥ ਅਤੇ ਮੋਬਾਈਲ ਆਕਸੀਜਨ ਬੂਥ ਹੋਣਗੇ। ਪਵਿੱਤਰ ਗੁਫਾ, ਸ਼ੇਸ਼ਨਾਗ ਅਤੇ ਪੰਚਤਰਨੀ ਵਿਖੇ ਤਿੰਨ ਛੋਟੇ ਹਸਪਤਾਲ ਹੋਣਗੇ।

(For more news apart from 'Amarnath Yatra starting from June 29 News in punjabi' stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement