
ਸਮੁੰਦਰੀ ਖੇਤਰ ਵਿਚ ਇਜ਼ਰਾਈਲ-ਹਮਾਸ ਸੰਘਰਸ਼ ਦੇ ਮੱਦੇਨਜ਼ਰ
ਨਵੀਂ ਦਿੱਲੀ: ਸਮੁੰਦਰੀ ਫ਼ੌਜ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਸਨਿਚਰਵਾਰ ਨੂੰ ਕਿਹਾ ਕਿ ਇਜ਼ਰਾਈਲ-ਹਮਾਸ ਸੰਘਰਸ਼ ਦੇ ਮੱਦੇਨਜ਼ਰ ਡਕੈਤੀ ਇਕ ਉਦਯੋਗ ਦੇ ਰੂਪ ’ਚ ਮੁੜ ਉੱਭਰੀ ਹੈ ਪਰ ਹੂਤੀ ਬਾਗ਼ੀਆਂ ਨੇ ਭਾਰਤੀ ਝੰਡੇ ਵਾਲੇ ਕਿਸੇ ਵੀ ਜਹਾਜ਼ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ। ਭਾਰਤੀ ਸਮੁੰਦਰੀ ਫ਼ੌਜ ਨੇ ਸਨਿਚਰਵਾਰ ਨੂੰ ਕਿਹਾ ਕਿ ਉਸ ਨੇ ਸਮੁੰਦਰੀ ਖੇਤਰ ਵਿਚ ਇਜ਼ਰਾਈਲ-ਹਮਾਸ ਸੰਘਰਸ਼ ਦੇ ਮੱਦੇਨਜ਼ਰ ਪਿਛਲੇ ਸਾਲ ਦਸੰਬਰ ਦੇ ਅੱਧ ਤੋਂ ਅਪਣੇ ਸਮੁੰਦਰੀ ਸੁਰੱਖਿਆ ਮੁਹਿੰਮਾਂ ਦਾ ਦਾਇਰਾ ਇਕ ਵਾਰ ਫਿਰ ਵਧਾ ਦਿਤਾ ਹੈ। ਐਡਮਿਰਲ ਕੁਮਾਰ ਨੇ ਆਪਰੇਸ਼ਨ ਸੰਕਲਪ ਦੇ ਦੂਜੇ ਪੜਾਅ ਤਹਿਤ ਚੱਲ ਰਹੇ ਸਮੁੰਦਰੀ ਸੁਰੱਖਿਆ ਮੁਹਿੰਮਾਂ ਦੇ 100 ਦਿਨ ਪੂਰੇ ਹੋਣ ਦੇ ਮੌਕੇ ’ਤੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਜ਼ਰਾਈਲ-ਹਮਾਸ ਸੰਘਰਸ਼ ਦੇ ਮੱਦੇਨਜ਼ਰ ਡਕੈਤੀ ਇਕ ਉਦਯੋਗ ਵਜੋਂ ਮੁੜ ਉੱਭਰੀ ਹੈ ਪਰ ਹੂਤੀ ਨੇ ਭਾਰਤੀ ਝੰਡੇ ਵਾਲੇ ਕਿਸੇ ਵੀ ਜਹਾਜ਼ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ। ਪਿਛਲੇ ਕੁੱਝ ਮਹੀਨਿਆਂ ’ਚ ਲਾਲ ਸਾਗਰ ਅਤੇ ਗੁਆਂਢੀ ਇਲਾਕਿਆਂ ’ਚ ਹੁਤੀ ਨੇ ਕਈ ਮਾਲਬਰਦਾਰ ਸਮੁੰਦਰੀ ਜਹਾਜ਼ਾਂ ’ਤੇ ਹਮਲਾ ਕੀਤਾ ਹੈ।