
Kathua Encounter News : ਮੁਠਭੇੜ ਵਿਚ ਇਕ ਬੱਚੀ ਦੀ ਜ਼ਖ਼ਮੀ, ਕੱਲ੍ਹ ਸ਼ਾਮ ਤੋਂ ਹੀ ਚੱਲ ਰਿਹਾ ਮੁਕਾਬਲਾ
ਸੁਰੱਖਿਆ ਬਲਾਂ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਹੀਰਾਨਗਰ ਦੇ ਸਾਨਿਆਲ ਪਿੰਡ ਨੇੜੇ ਜੰਗਲ 'ਚ ਚਾਰ ਤੋਂ ਪੰਜ ਅਤਿਵਾਦੀਆਂ ਨੂੰ ਘੇਰ ਲਿਆ ਹੈ। ਇਸ ਇਲਾਕੇ 'ਚ ਐਤਵਾਰ ਸ਼ਾਮ ਨੂੰ ਮੁਕਾਬਲਾ ਸ਼ੁਰੂ ਹੋਇਆ। ਗੋਲੀ ਲੱਗਣ ਨਾਲ ਇਕ ਬੱਚੀ ਵੀ ਜ਼ਖ਼ਮੀ ਹੋ ਗਈ। ਹਾਲਾਂਕਿ ਕੱਲ੍ਹ ਸ਼ਾਮ 6 ਵਜੇ ਤੋਂ ਗੋਲੀਬਾਰੀ ਰੁਕ ਗਈ ਹੈ।
ਪਰ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਫ਼ੌਜ ਨੇ ਇਸ ਨੂੰ ਆਪਰੇਸ਼ਨ ਸਾਨਿਆਲ ਦਾ ਨਾਂ ਦਿੱਤਾ ਹੈ। ਸਵੇਰ ਹੁੰਦੇ ਹੀ ਸੁਰੱਖਿਆ ਬਲਾਂ ਨੇ ਮੁੜ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਐਤਵਾਰ ਸ਼ਾਮ ਕਰੀਬ 5 ਵਜੇ ਸਾਨਿਆਲ ਦੇ ਢੋਲਕਾ ਦੇ ਨਾਲ ਲੱਗਦੇ ਜੰਗਲੀ ਖੇਤਰ 'ਚ ਲੱਕੜ ਇਕੱਠੀ ਕਰਨ ਗਏ ਜੋੜੇ ਨੇ ਸਭ ਤੋਂ ਪਹਿਲਾਂ ਅਤਿਵਾਦੀਆਂ ਨੂੰ ਦੇਖਿਆ। ਅਤਿਵਾਦੀਆਂ ਨੇ ਉਸ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦੋਵੇਂ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਦੀ ਸੂਚਨਾ 'ਤੇ ਐੱਸਓਜੀ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਜਿਵੇਂ ਹੀ ਅਤਿਵਾਦੀਆਂ ਨੇ ਘੇਰਾਬੰਦੀ ਕਰਦੇ ਹੋਏ ਦੇਖਿਆ, ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਬਲਾਂ ਨੇ ਮੂੰਹਤੋੜ ਜਵਾਬ ਦਿੱਤਾ। ਦੂਜੇ ਪਾਸੇ ਫ਼ੌਜ, ਬੀਐਸਐਫ ਅਤੇ ਸੀਆਰਪੀਐਫ ਨੇ ਆ ਕੇ ਪੂਰੇ ਜੰਗਲ ਨੂੰ ਘੇਰ ਲਿਆ। ਇਲਾਕੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ।