
ਇਸ ਕਰਕੇ ਆਏ ਹਨ ਸੰਨੀ ਦਿਓਲ ਰਾਜਨੀਤੀ ਵਿਚ
ਨਵੀਂ ਦਿੱਲੀ: ਸੰਨੀ ਦਿਓਲ 23 ਅਪ੍ਰੈਲ ਨੂੰ ਬੀਜੇਪੀ ਵਿਚ ਸ਼ਾਮਲ ਹੋਏ ਸਨ। 62 ਸਾਲਾ ਸੰਨੀ ਦਿਓਲ ਦੇ ਬੀਜੇਪੀ ਵਿਚ ਸ਼ਾਮਲ ਹੋਣ ਨਾਲ ਹੀ ਉਹਨਾਂ ਦੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਪਰ ਸੰਨੀ ਦਿਓਲ ’ਤੇ ਸੋਸ਼ਲ ਮੀਡੀਆਂ ’ਤੇ ਰਿਐਕਸ਼ਨ ਆਉਣੇ ਬੰਦ ਨਹੀਂ ਹੋਏ। ਗਦਰ ਫਿਲਮ ਦੇ ਡਾਇਰੈਕਟਰ ਅਨਿਲ ਸ਼ਰਮਾ ਨੇ ਕਲ੍ਹ ਉਹਨਾਂ ਦੀ ਪਾਰਟੀ ਵਿਚ ਸ਼ਾਮਲ ਹੋਣ ’ਤੇ ਟਵੀਟ ਕੀਤਾ ਸੀ ਅਤੇ ਅੱਜ ਵੀ ਇਕ ਟਵੀਟ ਕੀਤਾ ਹੈ।
56 inch ka Seena toh tha ab 62 inch ka bhi aa gaya .. congratulations my favourite @iamsunnydeol for joining #BJP pic.twitter.com/ic38Z2rhic
— Anil Sharma (@Anilsharma_dir) April 23, 2019
ਅਨਿਲ ਸ਼ਰਮਾ ਨੇ ਅਪਣੇ ਇਸ ਟਵੀਟ ਵਿਚ ਸੰਨੀ ਦਿਓਲ ਦੇ ਬੀਜੇਪੀ ਵਿਚ ਸ਼ਾਮਲ ਹੋਣ ਅਤੇ ਰਾਜਨੀਤੀ ਵਿਚ ਕਦਮ ਰੱਖਣ ਦੀ ਵਜ੍ਹਾ ਦਾ ਵੀ ਖੁਲਾਸਾ ਕੀਤਾ ਹੈ। ਸੰਨੀ ਦਿਓਲ ਦੇ ਰਾਜਨੀਤੀ ਵਿਚ ਸ਼ਾਮਲ ਹੋਣ ’ਤੇ ਅਨਿਲ ਸ਼ਰਮਾ ਨੇ ਟਵੀਟ ’ਤੇ ਕਿਹਾ ਕਿ ਲੋਕ ਪੁੱਛਦੇ ਰਹੇ ਹਨ ਕਿ ਸੰਨੀ ਦਿਓਲ ਰਾਜਨੀਤੀ ਵਿਚ ਕਿਉਂ ਆਏ। ਇਹ ਸਹੀ ਨਹੀਂ ਹੈ। ਸੰਨੀ ਦਿਓਲ ਸਾਫ਼ ਦਿਲ ਇਨਸਾਨ ਹਨ।
People are asking why @iamsunnydeol sir has joined politics. it’s dirty .it’s dark ..n MR deol is clean,shareef Insaan hain .. politics is not for him ..but har achcha insaan yahi sochega toh politics ko koi clean Kaise karega .. koi toh chahiye jo iss Andhare se Mukti ke liye pic.twitter.com/ylVRbptpcZ
— Anil Sharma (@Anilsharma_dir) April 24, 2019
ਰਾਜਨੀਤੀ ਉਹਨਾਂ ਲਈ ਨਹੀਂ ਹੈ ਪਰ ਹਰ ਚੰਗਾ ਇਨਸਾਨ ਇਹ ਸੋਚੇਗਾ ਤਾਂ ਰਾਜਨੀਤੀ ਨੂੰ ਕੋਈ ਵੀ ਸਾਫ਼ ਕਿਵੇਂ ਕਰੇਗਾ। ਕੋਈ ਤਾਂ ਚਾਹੀਦਾ ਹੈ ਜੋ ਇਸ ਹਨੇਰੇ ਨੂੰ ਦੂਰ ਕਰੇ। ਇਸ ਤਰ੍ਹਾਂ ਅਨਿਲ ਨੇ ਸੰਨੀ ਦਿਓਲ ਦੇ ਬੀਜੇਪੀ ਵਿਚ ਸ਼ਾਮਲ ਹੋਣ ਦੀ ਪੂਰੀ ਦਾਸਤਾਨ ਲਿਖ ਦਿੱਤੀ। ਸੰਨੀ ਦਿਓਲ ਦਾ ਜਨਮ 19 ਅਕਤੂਬਰ 1956 ਨੂੰ ਪੰਜਾਬ ਦੇ ਸਾਹਨੇਵਾਲ ਵਿਚ ਹੋਇਆ। ਸੰਨੀ ਦਿਓਲ ਨੇ ਹੁਣ ਤਕ ਬਾਲੀਵੁੱਡ ਵਿਚ ਬਹੁਤ ਨਾਮ ਕਮਾਇਆ ਹੈ।
ਉਸ ਨੇ ਬਹੁਤ ਸਾਰੀਆਂ ਫਿਲਮਾਂ ਲੋਕਾਂ ਸਾਹਮਣੇ ਰੱਖੀਆ ਹਨ। ਉਹਨਾਂ ਨੇ ਲਗਭਗ 100 ਫਿਲਮਾਂ ਵਿਚ ਕੰਮ ਕੀਤਾ ਹੈ। ਉਹਨਾਂ ਨੂੰ ਕਈ ਫਿਲਮਾਂ ਵਿਚ ਬੈਸਟ ਐਕਟਰ ਦੇ ਇਨਾਮ ਵੀ ਮਿਲ ਚੁੱਕੇ ਹਨ। ਉਹਨਾਂ ਨੇ 1980 ਅਤੇ 1990 ਦੇ ਦਹਾਕਿਆਂ ਵਿਚ ਕਈ ਸੁਪਰਹਿਟ ਫ਼ਿਲਮਾਂ ਕੀਤੀਆਂ ਹਨ।