
ਕਈ ਸਥਾਨਾਂ ਉੱਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ ਉੱਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਦੀ ਵਜ੍ਹਾ ਹੈ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿਚ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ। ਦਰਅਸਲ, ਧਮਕੀ ਭਰੇ ਪੱਤਰ ਵਿਚ 13 ਮਈ ਨੂੰ ਦਿੱਲੀ ਸਮੇਤ ਮੇਰਠ, ਸ਼ਾਮਲੀ, ਹਾਪੁੜ, ਗਾਜੀਆਬਾਦ ਅਤੇ ਗਜਰੌਲਾ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
Threaten to Blast Railway Station in Delhi and Uttar Pardesh
ਇਸ ਧਮਕੀ ਤੋਂ ਬਾਅਦ ਸਾਰੇ ਰਾਜ ਵਿਚ ਅਤੇ ਹੋਰ ਕਈ ਸਥਾਨਾਂ ਉੱਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਖ਼ਤ ਵਿਚ ਜੇਹਾਦੀਆਂ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਐਸਪੀ ਸਿਟੀ ਮੇਰਠ ਅਖਿਲੇਸ਼ ਨਰਾਇਣ ਸਿੰਘ ਨੇ ਦੱਸਿਆ ਹੈ, ‘’ਕਈ ਸਟੇਸ਼ਨ ਸੁਪਰਡੈਂਟਾਂ ਨੂੰ ਕਈ ਧਮਕੀ ਤਰ੍ਹਾਂ ਦੇ ਪੱਤਰ ਆਏ ਸਨ। ਉਨ੍ਹਾਂ ਦੇ ਮੱਦੇਨਜ਼ਰ ਡਾਗ ਸਕਵਾਇਡ, ਜੀਆਰਪੀ, ਆਰਪੀਐਫ਼ , ਬੰਬ ਸਕਵਾਇਡ ਸਮੇਤ ਸਿਵਲ ਫੋਰਸ ਇਨ੍ਹਾਂ ਸਭ ਦੇ ਨਾਲ ਮਿਲਕੇ ਜਾਇੰਟਲੀ ਇਹ ਚੈਕਿੰਗ ਕਰਵਾਈ ਜਾ ਰਹੀ ਹੈ।
Threaten to Blast Railway Station in Delhi and Uttar Pardesh
ਜਿਸ ਵਿਚ ਆਉਣ ਜਾਣ ਵਾਲੇ ਹਰ ਇਕ ਵਿਅਕਤੀ ਅਤੇ ਉਸਦੇ ਸਾਮਾਨ ਦੀ ਵੀ ਚੈਕਿੰਗ ਕੀਤੀ ਜਾਵੇਗੀ। ਦੱਸ ਦਈਏ ਕਿ ਧਮਕੀ ਤੋਂ ਬਾਅਦ ਟ੍ਰੇਨ ਦੇ ਅੰਦਰ ਵੀ ਰੇਲਵੇ ਸਟੇਸ਼ਨ ਉੱਤੇ ਪਲੇਟਫਾਰਮ ਉੱਤੇ ਅਤੇ ਜਿੱਥੇ ਸਾਮਾਨ ਰੱਖਿਆ ਜਾਂਦਾ ਹੈ ਉਨ੍ਹਾਂ ਸਭ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਯਾਤਰੀ ਜਿਹੜੇ ਕਮਰੇ ਵਿਚ ਬੈਠ ਕੇ ਗੱਡੀ ਦੀ ਉਡੀਕ ਕਰਦੇ ਹਨ। ਉਥੋਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।