
ਸਰਕਾਰ ਤੋਂ ਇਕ ਹੋਰ ਉਤਸ਼ਾਹ ਪੈਕੇਜ ਦੀ ਉਮੀਦ ਦੇ ਵਿਚਕਾਰ ਵੀਰਵਾਰ ਨੂੰ ਰੁਪਿਆ 62 ਪੈਸੇ ਚੜ੍ਹ ਕੇ 76.06 ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਹ ਇਸਦਾ
ਮੁੰਬਈ, 23 ਅਪ੍ਰੈਲ : ਸਰਕਾਰ ਤੋਂ ਇਕ ਹੋਰ ਉਤਸ਼ਾਹ ਪੈਕੇਜ ਦੀ ਉਮੀਦ ਦੇ ਵਿਚਕਾਰ ਵੀਰਵਾਰ ਨੂੰ ਰੁਪਿਆ 62 ਪੈਸੇ ਚੜ੍ਹ ਕੇ 76.06 ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਹ ਇਸਦਾ ਦੋ ਹਫ਼ਤਿਆਂ ਦਾ ਉੱਚ ਪੱਧਰ ਹੈ। ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਸਰਕਾਰ ਇਕ ਹੋਰ ਰਾਹਤ ਪੈਕੇਜ ਬਾਰੇ ਵਿਚਾਰ ਕਰ ਰਹੀ ਹੈ। ਇਸ ਨਾਲ ਨਿਵੇਸ਼ਕਾਂ ਦੀ ਧਾਰਣਾ ਵਿਚ ਸੁਧਾਰ ਹੋਇਆ ਹੈ। ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਖੁੱਲ੍ਹੇ ਬਾਜ਼ਾਰ ਦੇ ਕਾਰਜਾਂ (ਓ.ਐੱਮ.ਓ.) ਰਾਹੀਂ ਸਰਕਾਰੀ ਪ੍ਰਤੀਭੂਤੀਆਂ ਦੀ ਵਾਧੂ ਖਰੀਦ ਦਾ ਐਲਾਨ ਕੀਤਾ ਹੈ।
File photo
ਇਸ ਨਾਲ ਨਿਵੇਸ਼ਕਾਂ ਦੀ ਧਾਰਣਾ ਵੀ ਮਜ਼ਬੂਤ ਹੋਈ। ਰਿਜ਼ਰਵ ਬੈਂਕ ਓਮਓ ਦੇ ਅਧੀਨ ਸਰਕਾਰੀ ਬਾਂਡ ਖਰੀਦਦਾ ਅਤੇ ਵੇਚਦਾ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 76.31 ਰੁਪਏ ਪ੍ਰਤੀ ਡਾਲਰ 'ਤੇ ਖੁਲਿਆ। ਇਹ 76 ਪ੍ਰਤੀ ਡਾਲਰ ਦੇ ਉੱਚ ਪੱਧਰ ਤਕ ਵੀ ਚਲਾ ਗਿਆ। ਰੁਪਿਆ ਆਖਿਰਕਾਰ 62 ਪੈਸੇ ਚੜ੍ਹ ਕੇ 76.06 ਪ੍ਰਤੀ ਡਾਲਰ ਦੇ ਪੱਧਰ 'ਤੇ ਬੰਦ ਹੋਇਆ। ਇਹ 7 ਅਪ੍ਰੈਲ ਤੋਂ ਬਾਅਦ ਦਾ ਰੁਪਏ ਦਾ ਸਭ ਤੋਂ ਉੱਚਾ ਪੱਧਰ ਹੈ। ਰੁਪਿਆ ਬੁਧਵਾਰ ਨੂੰ 76.68 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। (ਪੀਟੀਆਈ)