ਦੁਨੀਆ ਦੀ ਸੱਭ ਤੋਂ ਉੱਚੀ ਪਹਾੜੀ ਚੋਟੀ ’ਤੇ ਪਹੁੰਚਿਆ ਕੋਰੋਨਾ
Published : Apr 24, 2021, 8:59 am IST
Updated : Apr 24, 2021, 9:08 am IST
SHARE ARTICLE
Mount Everest
Mount Everest

ਮਾਊਂਟ ਐਵਰੈਸਟ ’ਤੇ ਚੜ੍ਹਾਈ ਕਰ ਰਿਹਾ ਪਰਬਤਾਰੋਹੀ ਕੋਰੋਨਾ ਪਾਜ਼ੇਟਿਵ

ਕਾਠਮੰਡੂ : ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਦੀ ਸੱਭ ਤੋਂ ਉੱਚੀ ਪਹਾਡੀ ਚੋਟੀ ਮਾਊਂਟ ਐਵਰੈਸਟ ’ਤੇ ਵੀ ਪਹੁੰਚ ਗਿਆ ਹੈ। ਇਥੇ ਮਾਊਂਟ ਐਵਰੈਸਟ ਦੇ ਆਧਾਰ ਕੈਂਪ ਵਿਚ ਠਹਿਰੇ ਨਾਰਵੇ ਦੇ ਇਕ ਪਰਬਤਾਰੋਹੀ ਅਰਲੈਂਡ ਨੇਸ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਉਸ ਨੂੰ ਹੈਲੀਕਾਪਟਰ ਰਾਹੀਂ ਕਾਠਮਾਂਡੂ ਦੇ ਇਕ ਹਸਪਤਾਲ ਲਿਆਂਦਾ ਗਿਆ ਹੈ।

Mount EverestMount Everest

  ਪਰਬਤਾਰੋਹੀ ਅਰਲੈਂਡ ਨੇਸ ਨੇ ਸ਼ੁਕਰਵਾਰ ਨੂੰ ਦਸਿਆ ਕਿ ਉਨ੍ਹਾਂ ਦੇ 15 ਅਪ੍ਰੈਲ ਨੂੰ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਉਸ ਤੋਂ ਬਾਅਦ ਵੀਰਵਾਰ ਨੂੰ ਹੋਈ ਜਾਂਚ ਵਿਚ ਉਸ ਦੀ ਰਿਪੋਰਟ ਨੈੇਗੇਟਿਵ ਆਈ ਹੈ ਅਤੇ ਉਹ ਫਿਲਹਾਲ ਨੇਪਾਲ ਵਿਚ ਇਕ ਪ੍ਰਵਾਰ ਨਾਲ ਰਹਿ ਰਿਹਾ ਹੈ। ਨੇਸ ਐਵਰੈਸਟ ਬੇਸ ਕੈਂਪ ’ਤੇ ਮੌਜੂਦ ਸਨ, ਉਦੋਂ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ।

Mount EverestMount Everest

ਨੇਸ ਦਾ ਇੰਟਰਵਿਊ ਕਰਨ ਵਾਲੇ ਨਾਰਵੇਜੀਅਨ ਬ੍ਰਾਡਕਾਸਟਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਦਲ ਵਿਚ ਸ਼ਾਮਲ ਸ਼ੇਰਪਾ ਵੀ ਪੀੜਤ ਪਾਇਆ ਗਿਆ ਹੈ। ਉਨ੍ਹਾਂ ਕਿਹਾ,‘‘ਮੈਂ ਉਮੀਦ ਕਰਦਾ ਹਾਂ ਕਿ ਪਹਾੜ ਦੀ ਉਚਾਈ ’ਤੇ ਕੋਈ ਹੋਰ ਪੀੜਤ ਨਾ ਹੋਵੇ, ਕਿਉਂਕਿ ਜਦੋਂ ਲੋਕ 8 ਹਜ਼ਾਰ ਮੀਟਰ ਤੋਂ ਜ਼ਿਆਦਾ ਦੀ ਉਚਾਈ ’ਤੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਕਢਣਾ ਬਹੁਤ ਔਖਾ ਹੋ ਜਾਂਦਾ ਹੈ।’’ ਕਾਠਮੰਡੂ ਦੇ ਇਕ ਹਸਪਤਾਲ ਨੇ ਐਵਰੈਸਟ ਤੋਂ ਮਰੀਜ਼ਾਂ ਦੇ ਆਉਣ ਦੀ ਪੁਸ਼ਟੀ ਕੀਤੀ ਹੈ।

corona viruscorona virus

ਇਸ ਸਬੰਧੀ ਤਜ਼ਰਬੇਕਾਰ ਗਾਈਡ ਆਸਟ੍ਰਿਅਨ ਲੁਕਾਸ ਫਰਨਬੈਸ਼ ਨੇ ਸੂਚੇਤ ਕੀਤਾ ਕਿ ਜੇਕਰ ਸੱਭ ਦੀ ਜਾਂਚ ਕਰ ਕੇ ਤੁਰਤ ਅਹਿਤਿਆਤੀ ਕਦਮ ਨਾ ਚੁਕੇ ਗਏ ਤਾਂ ਆਧਾਰ ਕੈਂਪ ਵਿਚ ਮੌਜੂਦ ਹਜ਼ਾਰਾਂ ਪਰਬਤਆਰੋਹੀ, ਗਾਈਡ, ਸਹਾਇਕਾਂ ਆਦਿ ਵਿਚ ਲਾਗ ਫੈਲ ਸਕਦੀ ਹੈ।

Mount EverestMount Everest

ਉਨ੍ਹਾਂ ਕਿਹਾ,‘‘ਇਸ ਨੂੰ ਤੁਰਤ ਕਰਨ ਦੀ ਲੋੜ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਨੇਪਾਲ ਨੇ ਇਸ ਸਾਲ ਪਹਾੜ ਚੜ੍ਹਨ ਲਈ 337 ਪਰਮਟ ਜਾਰੀ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਅੰਕੜਾ 2019 ਵਿਚ ਜਾਰੀ ਹੋਏ 381 ਪਰਮਟ ਦੇ ਅੰਕੜੇ ਨੂੰ ਪਾਰ ਕਰ ਜਾਏਗਾ। 

Location: Nepal, Central, Kathmandu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement